UPSC ''ਚ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Friday, Apr 02, 2021 - 10:36 AM (IST)

ਨਵੀਂ ਦਿੱਲੀ- ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਨੇ ਅਸਿਸਟੈਂਟ ਪ੍ਰੋਫੈਸਰ ਦੇ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦੇ
ਕੁੱਲ 28 ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਣੀ ਹੈ।
ਅਸਿਸਟੈਂਟ ਪ੍ਰੋਫੈਸਰ (Paediatrics) ਲਈ- 14 ਅਹੁਦੇ
ਅਸਿਟੈਂਟ ਪ੍ਰੋਫੈਸਰ (Psychiatry) ਲਈ- 11 ਅਹੁਦੇ
ਅਸਿਟੈਂਟ ਪ੍ਰੋਫੈਸਰ (Physiology) ਲਈ- 2 ਅਹੁਦੇ
ਅਸਿਟੈਂਟ ਪ੍ਰੋਫੈਸਰ (Surgical Gastroenterology) ਲਈ- 1 ਅਹੁਦੇ
ਯੋਗਤਾ
ਉਮੀਦਵਾਰ ਕੋਲ ਐੱਮ.ਬੀ.ਬੀ.ਐੱਸ. ਦੀ ਡਿਗਰੀ ਹੋਣੀ ਜ਼ਰੂਰੀ ਹੈ। ਯੋਗਤਾ ਨਾਲ ਜੁੜੀ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰੋ।
ਉਮਰ
ਇਸ ਨੌਕਰੀ ਲਈ 40 ਸਾਲ ਤੱਕ ਦੇ ਉਮੀਦਵਾਰ ਯੋਗ ਮੰਨੇ ਜਾਣਗੇ। ਹਾਲਾਂਕਿ ਰਾਖਵਾਂਕਰਨ ਵਰਗਾਂ ਦੇ ਉਮੀਦਵਾਰਾਂ ਲਈ ਉਮਰ ਹੱਦ 'ਚ ਛੋਟ ਦਿੱਤੀ ਗਈ ਹੈ।
ਇਸ ਤਰ੍ਹਾਂ ਹੋਵੇਗੀ ਚੋਣ
ਉਮੀਦਵਾਰਾਂ ਦੀ ਚੋਣ ਰਿਕਰੂਟਮੈਂਟ ਟੈਸਟ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਉਮੀਦਵਾਰ ਅਧਿਕਾਰਤ ਵੈੱਬਸਾਈਟ https://www.upsc.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਐਪਲੀਕੇਸ਼ਨ ਫੀਸ
ਆਮ ਵਰਗ ਦੇ ਉਮੀਦਵਾਰਾਂ ਦੀ ਐਪਲੀਕੇਸ਼ਨ ਫ਼ੀਸ ਦੇ ਤੌਰ 'ਤੇ 25 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਐੱਸ.ਸੀ./ਐੱਸ.ਟੀ./ਪੀ.ਡਬਲਿਊ.ਬੀ.ਡੀ./ਮਹਿਲਾ ਵਰਗ ਦੇ ਉਮੀਦਵਾਰਾਂ ਲਈ ਕੋਈ ਐਪਲੀਕੇਸ਼ਨ ਫੀਸ ਤੈਅ ਨਹੀਂ ਹੈ ਯਾਨੀ ਕਿ ਬਿਨਾਂ ਫੀਸ ਦੇ ਅਪਲਾਈ ਕਰ ਸਕਦੇ ਹਨ।