ਕਾਂਸਟੇਬਲ ਦੇ 25 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Saturday, Jul 17, 2021 - 11:52 AM (IST)

ਕਾਂਸਟੇਬਲ ਦੇ 25 ਹਜ਼ਾਰ ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਸਟਾਫ ਸਲੈਕਸ਼ਨ ਕਮਿਸ਼ਨ (ਐੱਸ.ਐਸ.ਸੀ.) ਨੇ ਕਾਂਸਟੇਬਲ ਜਨਰਲ ਡਿਊਟੀ (ਜੀ.ਡੀ.) ਦੀਆਂ 25 ਹਜ਼ਾਰ ਤੋਂ ਵੱਧ ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਭਰਤੀ ਦਾ ਨੋਟੀਫਿਕੇਸ਼ਨ ਪਹਿਲਾਂ ਕਈ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ ਪਰ ਹੁਣ ਕਮਿਸ਼ਨ ਨੇ ਇਸ ਦੀ ਅਧਿਕਾਰਤ ਨੋਟੀਫਿਕੇਸ਼ਨ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੀ ਹੈ। 

ਮਹੱਤਵਪੂਰਣ ਤਾਰੀਖ਼ਾਂ

  • ਆਨਲਾਈਨ ਅਰਜ਼ੀ ਦੀ ਸ਼ੁਰੂਆਤੀ ਤਾਰੀਖ਼: 17 ਜੁਲਾਈ 2021
  • ਆਨਲਾਈਨ ਅਰਜ਼ੀ ਦੀ ਆਖ਼ਰੀ ਤਾਰੀਖ਼: 31 ਅਗਸਤ 2021

ਅਹੁਦਿਆਂ ਦਾ ਵੇਰਵਾ

  • BSF 7545 ਅਹੁਦੇ
  • CISF 8464 ਅਹੁਦੇ
  • SSB 3806 ਅਹੁਦੇ
  • ITBP 1431 ਅਹੁਦੇ
  • AR 3785 ਅਹੁਦੇ
  • SSF 240 ਅਹੁਦੇ
  • ਕੁੱਲ 25271 ਅਹੁਦੇ

ਉਮਰ ਹੱਦ
ਇਨ੍ਹਾਂ ਅਸਾਮੀਆਂ ਲਈ 18 ਤੋਂ 23 ਸਾਲ ਦੀ ਉਮਰ ਸਮੂਹ ਦੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਮਿਲੇਗੀ।

ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਲਾਜ਼ਮੀ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਟੈਸਟ, ਸਰੀਰਕ ਪ੍ਰੀਖਿਆ ਅਤੇ ਮੈਡੀਕਲ ਪ੍ਰੀਖਿਆ ਦੇ ਅਧਾਰ 'ਤੇ ਕੀਤੀ ਜਾਵੇਗੀ।

ਅਧਿਕਾਰਤ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News