ITBP ''ਚ ਨਿਕਲੀ ਭਰਤੀ, 10ਵੀਂ ਪਾਸ ਉਮੀਦਵਾਰ ਕਰ ਸਕਦੇ ਹਨ ਅਪਲਾਈ

11/18/2023 10:51:24 AM

ਨਵੀਂ ਦਿੱਲੀ- ਭਾਰਤ-ਤਿੱਬਤ ਸਰਹੱਦੀ ਪੁਲਸ ਫ਼ੋਰਸ (ਆਈ.ਟੀ.ਬੀ.ਪੀ.) 'ਚ ਸਪੋਰਟਸ ਕੋਟਾ ਦੇ ਅਧੀਨ ਕਾਂਸਟੇਬਲ ਜਨਰਲ ਡਿਊਟੀ ਦੇ 248 ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਆਈ.ਟੀ.ਬੀ.ਪੀ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਆਖ਼ਰੀ ਤਾਰੀਖ਼

ਉਮੀਦਵਾਰ 28 ਨਵੰਬਰ 2023 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਉਮੀਦਵਾਰ ਜੋ ਵੀ ਸਪੋਰਟਸ ਯੋਗਤਾ ਨਾਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਜਮਾਤ 10ਵੀਂ ਪਾਸ ਹੈ, ਉਹ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। 

ਉਮਰ

ਖੇਡ ਕੋਟਾ ਦੇ ਅਧੀਨ ਜਨਰਲ ਡਿਊਟੀ ਕਾਂਸਟੇਬਲ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 23 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਤਨਖਾਹ

ਉਮੀਦਵਾਰ ਨੂੰ 21,700 ਤੋਂ 69,100 ਤੱਕ ਤਨਖਾਹ ਦਿੱਤੀ ਜਾਵੇਗੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News