CRPF 'ਚ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ, ਜਾਣੋ ਉਮਰ ਹੱਦ ਅਤੇ ਹੋਰ ਸ਼ਰਤਾਂ
Thursday, May 11, 2023 - 10:00 AM (IST)
![CRPF 'ਚ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ, ਜਾਣੋ ਉਮਰ ਹੱਦ ਅਤੇ ਹੋਰ ਸ਼ਰਤਾਂ](https://static.jagbani.com/multimedia/2023_5image_10_26_320031816job.jpg)
ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਗਰੁੱਪ ਬੀ ਅਤੇ ਗਰੁੱਪ ਸੀ ਲਈ ਭਰਤੀਆਂ ਕੱਢੀਆਂ ਹਨ। ਇਸ ਦੇ ਅਧੀਨ ਰੇਡੀਓ ਆਪਰੇਟਰ, ਕ੍ਰਿਪਟੋ ਅਤੇ ਟੈਕਨੀਕਲ ਅਤੇ ਸਿਵਲ ਵਿਭਾਗਾਂ 'ਚ ਸਬ ਇੰਸਪੈਕਟਰ (ਐੱਸ.ਆਈ.) ਦੇ ਕੁੱਲ 51 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਜਦੋਂ ਕਿ ਟੈਕਨਿਕਲ ਅਤੇ ਡ੍ਰਾਫਟਸਮਮੈਨ ਵਿਭਾਗ 'ਚ ਅਸਿਸਟੈਂਟ ਸਬ-ਇੰਸਪੈਕਟਰ ਦੇ 161 ਅਹੁਦਿਆਂ 'ਤੇ ਭਰਤੀਆਂ ਹੋਣਗੀਆਂ।
ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 29 ਹਜ਼ਾਰ 200 ਰੁਪਏ ਤੋਂ ਲੈ ਕੇ ਇਕ ਲੱਖ 12 ਹਜ਼ਾਰ 400 ਰੁਪਏ ਤਨਖਾਹ ਦਿੱਤੀ ਜਾਵੇਗੀ।
ਉਮਰ
ਐੱਸ.ਆਈ. ਅਹੁਦਿਆਂ ਲਈ ਉਮੀਦਵਾਰ ਦੀ ਉਮਰ 21 ਮਈ 2023 ਨੂੰ 30 ਸਾਲ ਤੋਂ ਘੱਟ ਹੋਣੀ ਚਾਹੀਦੀ, ਜਦੋਂ ਕਿ ਏ.ਐੱਸ.ਆਈ. ਅਹੁਦਿਆਂ ਲਈ ਵੱਧ ਤੋਂ ਵੱਧ 25 ਸਾਲ ਹੈ।
ਸਿੱਖਿਆ ਯੋਗਤਾ
ਸਬ ਇੰਸਪੈਕਟਰ (ਰੇਡੀਓ ਆਪਰੇਟਰ)- ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮੈਥਸ, ਫਿਜ਼ਿਕਸ ਜਾਂ ਕੰਪਿਊਟਰ ਸਾਇੰਸ ਨਾਲ ਗਰੈਜੂਏਟ ਹੋਣਾ ਚਾਹੀਦਾ।
ਐੱਸ.ਆਈ. ਕ੍ਰਿਪਟੋ- ਮੈਥਸ ਅਤੇ ਫਿਜ਼ਿਕਸ 'ਚ ਗਰੈਜੂਏਸ਼ਨ ਦੀ ਡਿਗਰੀ।
ਐੱਸ.ਆਈ. ਟੈਕਨਿਕਲ ਅਤੇ ਸਿਵਲ- ਸੰਬੰਧਤ ਟਰੇਡ 'ਚ ਬੀ.ਈ./ਬੀਟੈੱਕ ਪਾਸ।
ਏ.ਐੱਸ.ਆਈ.- 12ਵੀਂ ਪਾਸ। ਸੰਬੰਧਤ ਖੇਤਰ 'ਚ ਡਿਪਲੋਮਾ ਜ਼ਰੂਰੀ।
ਐਪਲੀਕੇਸ਼ਨ ਫੀਸ
ਅਪਲਾਈ ਦੌਰਾਨ ਉਮੀਦਵਾਰਾਂ ਨੂੰ 200 ਰੁਪਏ ਫੀਸ ਦਾ ਭੁਗਤਾਨ ਆਨਲਾਈਨ ਮਾਧਿਅਮਾਂ ਨਾਲ ਕਰਨਾ ਹੋਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।