10ਵੀਂ ਪਾਸ ਲਈ ਨਿਕਲੀ ਭਰਤੀ, ਜਾਣੋ ਉਮਰ ਅਤੇ ਹੋਰ ਸ਼ਰਤਾਂ

Sunday, Jul 09, 2023 - 10:59 AM (IST)

10ਵੀਂ ਪਾਸ ਲਈ ਨਿਕਲੀ ਭਰਤੀ, ਜਾਣੋ ਉਮਰ ਅਤੇ ਹੋਰ ਸ਼ਰਤਾਂ

ਨਵੀਂ ਦਿੱਲੀ- ਇੰਡੋ-ਤਿੱਬਤੀ ਬਾਰਡਰ ਪੁਲਸ ਫੋਰਸ (ITBP) ਵਿਚ ਡਰਾਈਵਰ ਦੀਆਂ 458 ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ 26 ਜੁਲਾਈ 2023 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਜਨਰਲ ਸ਼੍ਰੇਣੀ- 195 ਅਸਾਮੀਆਂ
ਓਬੀਸੀ- 110 ਅਸਾਮੀਆਂ
ਈ.ਡਬਲਯੂ.ਐੱਸ.- 42 ਅਸਾਮੀਆਂ
ਐੱਸ.ਸੀ- 74 ਅਸਾਮੀਆਂ
ਐੱਸ.ਟੀ.- 37 ਅਸਾਮੀਆਂ
ਕੁੱਲ - 458 ਅਸਾਮੀਆਂ

ਅਰਜ਼ੀ ਫ਼ੀਸ

ਜਨਰਲ, ਓ.ਬੀ.ਸੀ. ਅਤੇ ਈ.ਡਬਲਿਯੂ.ਐੱਸ. ਵਰਗ ਲਈ ਅਰਜ਼ੀ ਫੀਸ 100 ਰੁਪਏ ਰੱਖੀ ਗਈ ਹੈ। ਜਦੋਂ ਹੋਣ ਵਰਗਾਂ ਅਤੇ ਸਾਬਕਾ ਸੈਨਿਕਾਂ ਤੋਂ ਕੋਈ ਅਰਜ਼ੀ ਫ਼ੀਸ ਨਹੀਂ ਲਈ ਜਾਵੇਗੀ।

ਉਮਰ 

ਉਮੀਦਵਾਰਾਂ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 27 ਸਾਲ ਰੱਖੀ ਗਈ ਹੈ।

ਸਿੱਖਿਆ ਯੋਗਤਾ

ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News