RBI ’ਚ 10ਵੀਂ ਪਾਸ ਲਈ 200 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Saturday, Jan 23, 2021 - 12:38 PM (IST)

RBI ’ਚ 10ਵੀਂ ਪਾਸ ਲਈ 200 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਬੈਂਕ ਦੇ ਵੱਖ-ਵੱਖ ਦਫ਼ਤਰਾਂ ਵਿਚ ਸਕਿਓਰਿਟੀ ਗਾਰਡ ਦੇ ਅਹੁਦਿਆਂ ’ਤੇ ਭਰਤੀ ਲਈ ਆਪਣੀ ਅਧਿਕਾਰਤ ਵੈਬਸਾਈਟ ’ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਅਹੁਦਿਆਂ ਲਈ ਸਾਬਕਾ ਸੈਨਿਕ ਅਧਿਕਾਰਤ ਵੈਬਸਾਈਟ https://ibpsonline.ibps.in/rbirpsgdec20/basic_details.php ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਕੁੱਲ ਹੁਦੇ - 241

ਮਹੱਤਵਪੂਰਨ ਤਾਰੀਖ਼ਾਂ

  • ਅਪਲਾਈ ਕਰਣ ਦੀ ਸ਼ੁਰੂਆਤੀ ਤਾਰੀਖ਼ - 22 ਜਨਵਰੀ 2021
  • ਅਪਲਾਈ ਕਰਣ ਦੀ ਆਖ਼ਰੀ ਤਾਰੀਖ਼ - 12 ਫਰਵਰੀ 2021

ਤਨਖ਼ਾਹ
ਚੁਣੇ ਗਏ ਉਮੀਦਵਾਰਾਂ ਨੂੰ 10,940/- ਦੇ ਬੇਸਿਕ ਪੇਟ ’ਤੇ ਨੌਕਰੀ ’ਤੇ ਰੱਖਿਆ ਜਾਵੇਗਾ। ਇਸ ਦੇ ਨਾਲ ਹੋਰ ਭੱਤੇ ਵੀ ਦਿੱਤੇ ਜਾਣਗੇ। ਸਾਬਕਾ ਸੈਨਿਕ ਇਨ੍ਹਾਂ ਅਹੁਦਿਆਂ ’ਤੇ ਭਰਤੀ ਲਈ ਅਪਲਾਈ ਕਰ ਸਕਦੇ ਹਨ। 

ਵਿਦਿਅਕ ਯੋਗਤਾ
ਉਮੀਦਵਾਰਾਂ ਦਾ 10ਵੀਂ ਪਾਰ ਹੋਣਾ ਜ਼ਰੂਰੀ ਹੈ।

ਉਮਰ ਹੱਦ
ਉਮੀਦਵਾਰਾਂ ਦੀ ਉਮਰ 25 ਸਾਲ ਨਿਰਧਾਰਤ ਕੀਤੀ ਗਈ ਹੈ।

ਅਰਜ਼ੀ ਫ਼ੀਸ
ਉਮੀਦਵਾਰਾਂ ਨੂੰ 50 ਰੁਪਏ ਦੀ ਅਰਜ਼ੀ ਫ਼ੀਸ ਵੀ ਜਮ੍ਹਾਂ ਕਰਾਉਣੀ ਹੋਵੇਗੀ।

 


author

cherry

Content Editor

Related News