ਸਰਕਾਰੀ ਅਧਿਆਪਕ ਬਣਨ ਦਾ ਸ਼ਾਨਦਾਰ ਮੌਕਾ, ਨਿਕਲੀਆਂ ਬੰਪਰ ਭਰਤੀਆਂ

Thursday, Jan 05, 2023 - 11:35 AM (IST)

ਸਰਕਾਰੀ ਅਧਿਆਪਕ ਬਣਨ ਦਾ ਸ਼ਾਨਦਾਰ ਮੌਕਾ, ਨਿਕਲੀਆਂ ਬੰਪਰ ਭਰਤੀਆਂ

ਨਵੀਂ ਦਿੱਲੀ- ਰਾਜਸਥਾਨ ਕਰਮਚਾਰੀ ਚੋਣ ਬੋਰਡ (RSMSSB) 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਇਸ ਲਈ RSMSSB ਨੇ ਪ੍ਰਾਇਮਰੀ ਅਤੇ ਸੈਕੰਡਰੀ (ਪੱਧਰ-1 ਅਤੇ ਪੱਧਰ-2) ਅਧਿਆਪਕ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ RSMSSB ਦੀ ਅਧਿਕਾਰਤ ਵੈੱਬਸਾਈਟ http://rsmssb.rajasthan.gov.in ਅਤੇ  http://recruitment.rajasthan.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 19 ਜਨਵਰੀ 2023 ਹੈ। 

ਕੁੱਲ ਅਹੁਦੇ

ਕੁੱਲ 48,000 ਅਹੁਦੇ ਭਰੇ ਜਾਣਗੇ।

PunjabKesari

ਉਮਰ ਹੱਦ

ਉਮੀਦਵਾਰ ਦੀ ਉਮਰ ਹੱਦ ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਹੋਣੀ ਚਾਹੀਦੀ ਹੈ।

ਯੋਗਤਾ

ਉਮੀਦਵਾਰਾਂ ਕੋਲ ਅਧਿਕਾਰਤ ਨੋਟੀਫ਼ਿਕੇਸ਼ਨ ਵਿਚ ਦਿੱਤੀ ਗਈ ਸਬੰਧਤ ਯੋਗਤਾ ਹੋਣੀ ਚਾਹੀਦੀ ਹੈ।

ਅਰਜ਼ੀ ਫ਼ੀਸ

ਜਨਰਲ / ਓਬੀਸੀ: 450 ਰੁਪਏ
OBC NCL: 350 ਰੁਪਏ
SC/ST: 250 ਰੁਪਏ
ਸੁਧਾਰ ਚਾਰਜ: 300 ਰੁਪਏ

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

PunjabKesari


author

Tanu

Content Editor

Related News