ਹਾਈ ਕੋਰਟ ''ਚ ਪਰਸਨਲ ਅਸਿਸਟੈਂਟ ਦੇ 50 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Monday, Jul 24, 2023 - 12:10 PM (IST)

ਹਾਈ ਕੋਰਟ ''ਚ ਪਰਸਨਲ ਅਸਿਸਟੈਂਟ ਦੇ 50 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਰਾਜਸਥਾਨ ਹਾਈ ਕੋਰਟ ਵਿਚ ਜੂਨੀਅਰ ਪਰਸਨਲ ਅਸਿਸਟੈਂਟ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਅਧਿਕਾਰਤ ਵੈੱਬਸਾਈਟ 'ਤੇ 02 ਅਗਸਤ 2023 ਤੱਕ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਜੋ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

  • Unreserved- 17 ਅਹੁਦੇ
  • SC-16 ਅਹੁਦੇ
  • ST-11 ਅਹੁਦੇ
  • EWS- 04 ਅਹੁਦੇ
  • OBC-NCL- 09 ਅਹੁਦੇ
  • MBC-NCL- 02 ਅਹੁਦੇ
  • ਕੁੱਲ - 59 ਅਹੁਦੇ

ਯੋਗਤਾ 

ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਬਜੈਕਟ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।

ਉਮਰ ਹੱਦ

ਉਮੀਦਵਾਰਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਲਾਂਕਿ, ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿੱਚ ਛੋਟ ਦਿੱਤੀ ਜਾ ਸਕਦੀ ਹੈ।

ਕੰਪਿਊਟਰ ਸਕਿੱਲ

ਓਪਰੇਟਿੰਗ ਸਿਸਟਮ, ਵਰਡ ਪ੍ਰੋਸੈਸਿੰਗ, ਸਪ੍ਰੈਡਸ਼ੀਟ, ਈਮੇਲ ਅਤੇ ਇੰਟਰਨੈਟ ਦੀ ਵਰਤੋਂ ਸਮੇਤ ਕੰਪਿਊਟਰ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ।

ਅਰਜ਼ੀ ਦੀ ਫੀਸ

  • ਜਨਰਲ/OBC/MBC/ ਹੋਰ ਰਾਜ- 700 ਰੁਪਏ
  • OBC (NCL)/ MBC (NCL)/ EWS- 550 ਰੁਪਏ 
  • SC/ST/PWD- 450 ਰੁਪਏ

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

cherry

Content Editor

Related News