ਭਾਰਤੀ ਰੇਲਵੇ 'ਚ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ, ਜਾਣੋ ਉਮਰ ਅਤੇ ਹੋਰ ਸ਼ਰਤਾਂ
Friday, May 26, 2023 - 11:05 AM (IST)
ਨਵੀਂ ਦਿੱਲੀ- ਰੇਲਵੇ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ 'ਚ ਸਿਵਲ ਇੰਜੀਨੀਅਰਜ਼ ਅਤੇ ਮੈਨੇਜਰ ਸਮੇਤ 64 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਉਮਰ
20 ਤੋਂ 45 ਸਾਲ ਤੱਕ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਰਿਟਨ ਟੈਸਟ ਅਤੇ ਇੰਟਰਵਿਊ ਦੇ ਮਾਧਿਅਮ ਨਾਲ ਕੀਤਾ ਜਾਵੇਗਾ।
ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 50 ਹਜ਼ਾਰ ਰੁਪਏ ਤੋਂ 1,60,000 ਰੁਪਏ ਤੱਕ ਬੇਸਿਕ ਸੈਲਰੀ ਵਜੋਂ ਮਿਲਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੂਜੇ ਸਰਕਾਰੀ ਭੱਤਿਆਂ ਦਾ ਲਾਭ ਵੀ ਮਿਲੇਗਾ।
ਆਖ਼ਰੀ ਤਾਰੀਖ਼
ਉਮੀਦਵਾਰ 31 ਮਈ 2023 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇੰਜੀਨੀਅਰ ਅਤੇ ਮੈਨੇਜਰ ਦੇ ਕੁੱਲ 64 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਇਸ 'ਚ ਤਕਨੀਸ਼ੀਅਨ ਦੇ 8 ਅਹੁਦੇ ਭਰੇ ਜਾਣਗੇ। ਇਸ ਤੋਂ ਇਲਾਵਾ ਜੂਨੀਅਰ ਇੰਜੀਨੀਅਰ ਦੇ 8 ਅਹੁਦੇ, ਜੂਨੀਅਰ ਮੈਨੇਜਰ ਸਿਵਲ ਦੇ 12 ਅਹੁਦੇ, ਜੂਨੀਅਰ ਇੰਜੀਨੀਅਰ, ਇਲੈਕਟ੍ਰਿਕਲ ਦੇ 21 ਅਹੁਦੇ, ਅਸਿਸਟੈਂਟ ਮੈਨੇਜਰ ਦੇ 11 ਅਤੇ ਅਸਿਸਟੈਂਟ ਮੈਨੇਜਰ ਪਲਾਨਿੰਗ ਦੇ 2 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਯੋਗਤਾ
ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ 'ਚ ਡਿਪਲੋਮਾ ਜਾਂ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ 4 ਸਾਲ ਦਾ ਅਨੁਭਵ ਜ਼ਰੂਰੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।