ਰੇਲਵੇ 'ਚ ਚਪੜਾਸੀ ਦੇ ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਪੂਰਾ ਵੇਰਵਾ

12/01/2023 11:41:32 AM

ਨਵੀਂ ਦਿੱਲੀ- ਰੇਲਵੇ ਦਾਅਵਾ ਟ੍ਰਿਬਿਊਨਲ ਵਾਰਾਣਸੀ ਬੈਂਚ ਵਲੋਂ ਚਪੜਾਸੀ ਦੀਆਂ 2 ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਭਰਤੀਆਂ ਰੇਲਵੇ ਦਾਅਵਾ ਟ੍ਰਿਬਿਊਨਲ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਕੀਤੀਆਂ ਜਾਣਗੀਆਂ। ਨੋਟੀਫਿਕੇਸ਼ਨ ਮੁਤਾਬਕ ਚੁਣੇ ਗਏ ਉਮੀਦਵਾਰਾਂ ਦੀਆਂ ਨਿਯੁਕਤੀਆਂ ਠੇਕੇ ਦੇ ਆਧਾਰ 'ਤੇ ਕੀਤੀਆਂ ਜਾਣਗੀਆਂ। ਭਰਤੀ ਲਈ ਇੰਟਰਵਿਊ 4 ਦਸੰਬਰ 2023 ਨੂੰ ਸਵੇਰੇ 11:30 ਵਜੇ ਹੋਵੇਗਾ। ਉਮੀਦਵਾਰਾਂ ਨੂੰ ਆਪਣੇ ਬਿਨੈ-ਪੱਤਰ ਅਤੇ ਦਸਤਾਵੇਜ਼ਾਂ ਨਾਲ ਨਿਰਧਾਰਤ ਤਾਰੀਖ਼ ਅਤੇ ਸਥਾਨ 'ਤੇ ਪਹੁੰਚਣਾ ਹੋਵੇਗਾ। ਭਾਵ ਉਮੀਦਵਾਰਾਂ ਨੂੰ ਡਾਕ ਰਾਹੀਂ ਅਰਜ਼ੀ ਫਾਰਮ ਭੇਜਣ ਦੀ ਲੋੜ ਨਹੀਂ ਹੈ।

ਉਮਰ ਹੱਦ

ਭਰਤੀ ਲਈ ਉਮਰ ਹੱਦ 18 ਸਾਲ ਤੋਂ 45 ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੀ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ।

ਵਿੱਦਿਅਕ ਯੋਗਤਾ

ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਉਮੀਦਵਾਰ ਭਰਤੀ ਲਈ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਇੰਟਰਵਿਊ ਅਤੇ ਦਸਤਾਵੇਜ਼ਾਂ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਟਰਵਿਊ ਦੌਰਾਨ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ ਹੋਵੇਗੀ

10ਵੀਂ ਜਮਾਤ ਦੀ ਮਾਰਕ ਸ਼ੀਟ
ਉਮੀਦਵਾਰ ਦੀ ਫੋਟੋ ਅਤੇ ਦਸਤਖਤ
ਜਾਤੀ ਸਰਟੀਫਿਕੇਟ
ਉਮੀਦਵਾਰ ਦਾ ਮੋਬਾਈਲ ਨੰਬਰ ਅਤੇ ਈਮੇਲ ਆਈ.ਡੀ
ਆਧਾਰ ਕਾਰਡ

ਅਰਜ਼ੀ ਫੀਸ

ਨੋਟੀਫਿਕੇਸ਼ਨ ਮੁਤਾਬਕ ਬਿਨੈਕਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਯਾਨੀ ਕਿ ਤੁਸੀਂ ਬਿਨਾਂ ਕਿਸੇ ਫੀਸ ਦੇ ਭਰਤੀ ਲਈ ਅਰਜ਼ੀ ਦੇ ਸਕਦੇ ਹੋ। ਦੱਸ ਦੇਈਏ ਕਿ ਰੇਲਵੇ ਵੱਲੋਂ ਸਮੇਂ-ਸਮੇਂ 'ਤੇ ਭਰਤੀਆਂ ਕੀਤੀਆਂ ਜਾਂਦੀਆਂ ਹਨ। ਇਹ ਭਰਤੀਆਂ ਵੱਖ-ਵੱਖ ਜ਼ੋਨਾਂ ਵਲੋਂ ਕਰਵਾਈਆਂ ਜਾਂਦੀਆਂ ਹਨ।

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News