ਸਬ-ਇੰਸਪੈਕਟਰ ਦੇ 450 ਤੋਂ ਵਧੇਰੇ ਅਹੁਦਿਆਂ ’ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Sunday, Jul 04, 2021 - 11:55 AM (IST)

ਨਵੀਂ ਦਿੱਲੀ: ਓਡੀਸ਼ਾ ਰਿਕਰੂਟਮੈਂਟ ਬੋਰਡ ਨੇ ਸਬ-ਇੰਸਪੈਕਟਰ ਦੇ 477 ਅਹੁਦਿਆਂ ’ਤੇ ਭਰਤੀ ਕੱਢੀ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ ’ਤੇ ਜਾ ਕੇ 15 ਜੁਲਾਈ ਤੱਕ ਅਪਲਾਈ ਕਰ ਸਕਦੇ ਹਨ।
ਮਹੱਤਵਪੂਰਨ ਤਾਰੀਖ਼ਾਂ
- ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 22 ਜੂਨ 2021
- ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 15 ਜੁਲਾਈ 2021
- ਪ੍ਰੀਖਿਆ ਦੀ ਤਾਰੀਖ਼- 6 ਅਗਸਤ 2021
ਕੈਟੇਗਿਰੀ ਦੇ ਹਿਸਾਬ ਨਾਲ ਸੀਟਾਂ ਦੀ ਜਾਣਕਾਰੀ
ਕੈਟੇਗਿਰੀ | ਸੀਟਾਂ |
SC | 78 |
ST | 107 |
SEBC | 53 |
GEN- | 239 |
ਉਮਰ ਹੱਦ
ਉਮੀਦਵਾਰਾਂ ਦੀ ਉਮਰ 12 ਤੋਂ 25 ਸਾਲ ਨਿਰਧਾਰਤ ਕੀਤੀ ਗਈ ਹੈ। ਉਮਰ ਦੀ ਗਣਨਾ 1 ਜਨਵਰੀ 2021 ਤੋਂ ਕੀਤੀ ਜਾਏਗੀ। ਹਾਲਾਂਕਿ ਰਿਜ਼ਰਵ ਕੈਟੇਗਿਰੀ ਵਾਲੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ।
ਵਿੱਦਿਅਕ ਯੋਗਤਾ
ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ।
ਅਰਜ਼ੀ ਫ਼ੀਸ
- ਜਨਰਲ. ਅਤੇ ਓ.ਬੀ.ਸੀ. ਵਰਗ ਲਈ 285 ਰੁਪਏ
- ਐੱਸ.ਸੀ./ਐੱਸ.ਟੀ. ਵਰਗ ਲਈ ਕੋਈ ਫ਼ੀਸ ਨਹੀਂ।
ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।