IOCL 'ਚ 1700 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, 12ਵੀਂ ਪਾਸ ਕਰਨ ਅਪਲਾਈ

Saturday, Oct 28, 2023 - 11:48 AM (IST)

ਨਵੀਂ ਦਿੱਲੀ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ IOCL ਦੀ ਅਧਿਕਾਰਤ ਵੈੱਬਸਾਈਟ e http://www.iocl.com / www.iocrefrecruit.in. ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 21 ਅਕਤੂਬਰ 2023 ਤੋਂ ਸ਼ੁਰੂ ਹੋ ਗਈ ਹੈ। IOCL ਅਪ੍ਰੈਂਟਿਸ ਭਰਤੀ 2023 ਮੁਹਿੰਮ ਰਾਹੀਂ ਵੱਖ-ਵੱਖ ਟਰੇਡਾਂ 'ਚ ਕੁੱਲ 1720 ਅਪ੍ਰੈਂਟਿਸ ਅਸਾਮੀਆਂ ਭਰੀਆਂ ਜਾਣਗੀਆਂ। ਯੋਗ ਉਮੀਦਵਾਰਾਂ ਨੂੰ ਅਪਲਾਈ ਕਰਨ ਲਈ 20 ਨਵੰਬਰ 2023 ਤੱਕ ਦਾ ਸਮਾਂ ਦਿੱਤਾ ਗਿਆ ਹੈ। ਸਿਖਲਾਈ ਦੀ ਮਿਆਦ 12 ਤੋਂ 24 ਮਹੀਨੇ ਹੋਵੇਗੀ।

ਵਿੱਦਿਅਕ ਯੋਗਤਾ

ਅਸਾਮੀਆਂ ਲਈ ਅਪਲਾਈ ਕਰਨ ਲਈ ਯੋਗਤਾ ਦੇ ਮਾਪਦੰਡ ਵੱਖਰੇ ਹਨ। ਉਮੀਦਵਾਰ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ-ਆਈ.ਟੀ.ਆਈ. ਸਰਟੀਫਿਕੇਟ ਕੋਰਸ, 12ਵੀਂ ਪਾਸ, ਬੀ.ਐਸ.ਸੀ., ਬੀ.ਏ., ਬੀ.ਕਾਮ, ਇੰਜੀਨੀਅਰਿੰਗ ਡਿਪਲੋਮਾ ਸਬੰਧਤ ਟਰੇਡ ਵਿਚ ਪਾਸ ਕੀਤਾ ਹੈ, ਉਹ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਜੇਕਰ ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਉਮਰ ਹੱਦ 31 ਅਕਤੂਬਰ, 2023 ਨੂੰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ SC/ST/OBC (NCL)/PWBD ਉਮੀਦਵਾਰਾਂ ਨੂੰ ਸਰਕਾਰ ਮੁਤਾਬਕ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ 'ਚ ਲਿਖਤੀ ਪ੍ਰੀਖਿਆ ਸ਼ਾਮਲ ਹੁੰਦੀ ਹੈ। ਲਿਖਤੀ ਪ੍ਰੀਖਿਆ ਆਬਜੈਕਟਿਵ ਟਾਈਪ ਦੇ ਮਲਟੀਪਲ ਚੁਆਇਸ ਪ੍ਰਸ਼ਨ (MCQ) ਨਾਲ ਆਯੋਜਿਤ ਕੀਤਾ ਜਾਵੇਗੀ, ਜਿਸ 'ਚ ਇਕ ਸਹੀ ਵਿਕਲਪ ਦੇ ਨਾਲ ਚਾਰ ਵਿਕਲਪ ਹੋਣਗੇ। ਚੋਣ ਪ੍ਰਕਿਰਿਆ ਲਈ ਯੋਗਤਾ ਪੂਰੀ ਕਰਨ ਲਈ ਉਮੀਦਵਾਰ ਨੂੰ ਲਿਖਤੀ ਪ੍ਰੀਖਿਆ ਵਿਚ ਘੱਟੋ ਘੱਟ 40 ਫ਼ੀਸਦੀ ਅੰਕ ਪ੍ਰਾਪਤ ਕਰਨੇ ਲਾਜ਼ਮੀ ਹਨ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ।

ਲਿਖਤੀ ਪ੍ਰੀਖਿਆ ਕਦੋਂ ਹੁੰਦੀ ਹੈ?

ਲਿਖਤੀ ਪ੍ਰੀਖਿਆ 13 ਦਸੰਬਰ 2023 (ਅਸਥਾਈ ਤਾਰੀਖ਼) ਨੂੰ ਕਰਵਾਈ ਜਾਵੇਗੀ, ਜਿਸ ਦੇ ਐਡਮਿਟ ਕਾਰਡ ਪ੍ਰੀਖਿਆ ਤੋਂ 10 ਦਿਨ ਪਹਿਲਾਂ ਭਾਵ 03 ਦਸੰਬਰ ਨੂੰ ਜਾਰੀ ਕੀਤੇ ਜਾਣਗੇ। ਉਮੀਦਵਾਰ IOCL ਦੀ ਅਧਿਕਾਰਤ ਵੈੱਬਸਾਈਟ ਤੋਂ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ। ਜਦੋਂਕਿ ਦਸਤਾਵੇਜ਼ਾਂ ਦੀ ਤਸਦੀਕ 18 ਤੋਂ 26 ਦਸੰਬਰ (ਸੰਭਾਵਿਤ ਤਾਰੀਖ਼) ਤੱਕ ਕੀਤੀ ਜਾ ਸਕਦੀ ਹੈ। ਹੋਰ ਸਬੰਧਤ ਵੇਰਵਿਆਂ ਲਈ ਉਮੀਦਵਾਰ IOCL ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ

IOCL Recruitment 2023 

 


Tanu

Content Editor

Related News