ਭਾਰਤੀ ਜਲ ਸੈਨਾ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਕਰਨ ਅਪਲਾਈ

Sunday, Oct 17, 2021 - 12:04 PM (IST)

ਭਾਰਤੀ ਜਲ ਸੈਨਾ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ— ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਜਲ ਸੈਨਾ ਨੇ ਆਰਟੀਫੀਸਰ ਅਪਰੈਂਟਿਸ (ਏ. ਏ.) ਅਤੇ ਸੀਨੀਅਰ ਸੈਕੰਡਰੀ ਰਿਕਰੂਟ (ਐੱਸ. ਐੱਸ. ਆਰ.) ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਅਹੁਦੇ ਲਈ ਸਿਰਫ਼ ਅਣਵਿਆਹੇ ਪੁਰਸ਼ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ। ਬੈਚ ਫਰਵਰੀ 2022 ਤੋਂ ਸ਼ੁਰੂ ਹੋਵੇਗਾ ਅਤੇ ਅਹੁਦੇ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 25 ਅਕਤੂਬਰ ਹੈ।

ਕੁੱਲ 2500 ਅਹੁਦੇ—
ਜਾਰੀ ਨੋਟੀਫ਼ਿਕੇਸ਼ਨ ਮੁਤਾਬਕ 10 ਹਜ਼ਾਰ ਉਮੀਦਵਾਰਾਂ ਨੂੰ ਜਮਾਤ 10 ਅਤੇ 12ਵੀਂ ਵਿਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਇਸ ਭਰਤੀ ਮੁਹਿੰਮ ਲਈ ਦੋਹਾਂ ਅਹੁਦਿਆਂ ਲਈ 2500 ਅਸਾਮੀਆਂ ਕੱਢੀਆਂ ਗਈਆਂ ਹਨ, ਜਿਸ ’ਚੋਂ 500 ਆਰਟੀਫੀਸਰ ਅਪਰੈਂਟਿਸ (ਏ. ਏ.) ਅਤੇ 2000 ਸੀਨੀਅਰ ਸੈਕੰਡਰੀ ਰਿਕਰੂਟ (ਐੱਸ. ਐੱਸ. ਆਰ.) ਅਹੁਦਿਆਂ ਲਈ ਹੈ।

ਸਿੱਖਿਅਕ ਯੋਗਤਾ—
ਉਮੀਦਵਾਰ 12ਵੀਂ ਜਮਾਤ ਵਿਚ ਗਣਿਤ ਅਤੇ ਭੌਤਿਕੀ ਤੋਂ ਇਲਾਵਾ ਰਸਾਇਣ ਵਿਗਿਆਨ/ਜੀਵ ਵਿਗਿਆਨ ਅਤੇ ਕੰਪਿਊਟਰ ਵਿਚੋਂ ਕਿਸੇ ਇਕ ਵਿਸ਼ੇ ’ਚ 60 ਫ਼ੀਸਦੀ ਜਾਂ ਉਸ ਤੋਂ ਵੱਧ ਨੰਬਰਾਂ ਨਾਲ ਪਾਸ ਹੋਣਾ ਚਾਹੀਦਾ ਹੈ। ਅਜਿਹੇ ਉਮੀਦਵਾਰ ਹੀ ਆਰਟੀਫੀਸਰ ਅਪਰੈਂਟਿਸ (ਏ. ਏ.) ਲਈ ਅਪਲਾਈ ਕਰ ਸਕਦੇ ਹਨ।
ਉੱਥੇ ਹੀ ਗਣਿਤ ਅਤੇ ਭੌਤਿਕੀ ਤੋਂ ਇਲਾਵਾ ਵਿਗਿਆਨ/ਜੀਵ ਵਿਗਿਆਨ/ਕੰਪਿਊਟਰ ਵਿਸ਼ੇ ਨਾਲ 12ਵੀਂ ਪਾਸ ਕਰਨ ਵਾਲੇ ਉਮੀਦਵਾਰ ਸੀਨੀਅਰ ਸੈਕੰਡਰੀ ਰਿਕਰੂਟ (ਐੱਸ. ਐੱਸ. ਆਰ.) ਦੇ ਅਹੁਦੇ ਲਈ ਅਪਲਾਈ ਕਰ ਸਕਦੇ ਹਨ।

ਇੰਝ ਹੋਵੇਗੀ ਚੋਣ ਪ੍ਰਕਿਰਿਆ—
ਉਮੀਦਵਾਰਾਂ ਨੂੰ ਇਕ ਲਿਖਤੀ ਪ੍ਰੀਖਿਆ ਦੇਣੀ ਹੋਵੇਗੀ ਅਤੇ ਇਸ ਦੇ ਨਾਲ ਹੀ ਸਰੀਰਕ ਅਤੇ ਮੈਡੀਕਲ ਟੈਸਟ ਤੋਂ ਲੰਘਣਾ ਹੋਵੇਗਾ। 

ਉਮਰ ਹੱਦ—
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਜਨਮ 1 ਫਰਵਰੀ 2002 ਤੋਂ 31 ਜਨਵਰੀ 2005 ਦਰਮਿਆਨ ਹੋਣਾ ਚਾਹੀਦਾ ਹੈ। 

ਇਸ ਤਰ੍ਹਾਂ ਕਰੋ ਅਪਲਾਈ—
ਇੱਛੁਕ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਧਿਕਾਰਤ ਵੈੱਬਸਾਈਟ https://www.joinindiannavy.gov.in/ ’ਤੇ ਜਾ ਕੇ ਅਪਲਾਈ ਕਰ  ਸਕਦੇ ਹਨ।
 


author

Tanu

Content Editor

Related News