ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਮੌਕਾ, ਇਸ ਤਰ੍ਹਾਂ ਕਰੋ ਅਪਲਾਈ

07/20/2021 11:02:39 AM

ਨਵੀਂ ਦਿੱਲੀ- ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖਣ ਵਾਲੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਫ਼ੌਜ ਦੀ ਇਕਾਈ ਪ੍ਰਾਦੇਸ਼ਿਕ ਫ਼ੌਜ ਯਾਨੀ ਟੈਰੀਟੋਰੀਅਲ ਆਰਮੀ 'ਚ ਅਫ਼ਸਰ ਅਹੁਦੇ 'ਤੇ ਭਰਤੀਆਂ ਨਿਕਲੀਆਂ ਹਨ।

ਆਖ਼ਰੀ ਤਾਰੀਖ਼
ਉਮੀਦਵਾਰ 19 ਅਗਸਤ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 
ਐਪੀਲੇਕਸ਼ਨ ਫ਼ੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ 19 ਅਗਸਤ 2021 ਹੈ।
ਲਿਖ਼ਤੀ ਪ੍ਰੀਖਿਆ ਦੀ ਤਾਰੀਖ਼ 25 ਸਤੰਬਰ 2021 ਹੈ।

ਯੋਗਤਾ
ਪ੍ਰਾਦੇਸ਼ਿਕ ਫ਼ੌਜ ਯਾਨੀ ਟੈਰੀਟੋਰੀਅਲ ਆਰਮੀ ਦੀ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਟ ਹੋਣਾ ਜ਼ਰੂਰੀ ਹੈ। 

ਉਮਰ ਹੱਦ
ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਸਾਲ ਤੋਂ ਲੈ ਕੇ 42 ਸਾਲ ਦਰਮਿਆਨ ਹੋਣੀ ਚਾਹੀਦੀ ਹੈ।

ਐਪਲੀਕੇਸ਼ਨ ਫ਼ੀਸ
ਇਸ ਭਰਤੀ ਲਈ ਉਮੀਦਵਾਰਾਂ ਨੂੰ ਐਪਲੀਕੇਸ਼ਨ ਫ਼ੀਸ ਦੇ ਰੂਪ 'ਚ 200 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਰਾਸ਼ੀ ਦਾ ਭੁਗਤਾਨ ਆਨਲਾਈਨ ਹੋਵੇਗਾ।

ਚੋਣ ਪ੍ਰਕਿਰਿਆ
ਇਸ ਭਰਤੀ ਪ੍ਰਕਿਰਿਆ ਦੇ ਅਧੀਨ ਉਮੀਦਵਾਰ ਨੂੰ ਲਿਖਤੀ ਪ੍ਰੀਖਿਆ, ਇੰਟਰਵਿਊ ਦੇਣਾ ਪੈਂਦਾ ਹੈ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ https://www.jointerritorialarmy.gov.in/home/login 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਨੋਟੀਫਿਕੇਸ਼ਨ ਦੇਖਣ ਲਈ ਕਲਿੱਕ ਕਰੋ।


DIsha

Content Editor

Related News