CRPF 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Saturday, Apr 29, 2023 - 10:30 AM (IST)

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਗਰੁੱਪ ਬੀ ਅਤੇ ਗਰੁੱਪ ਸੀ ਦੇ 212 ਅਹੁਦਿਆਂ ਦੀ ਭਰਤੀ ਕੱਢੀ ਹੈ। ਸੀ.ਆਰ.ਪੀ.ਐੱਫ. ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਰੇਡੀਓ ਆਪਰੇਟਰ, ਕ੍ਰਿਪਟੋ, ਟੈਕਨੀਕਲ ਅਤੇ ਸਿਵਲ ਵਿਭਾਗਾਂ 'ਚ ਸਬ ਇੰਸਪੈਕਟਰ ਦੇ ਕੁੱਲ 51 ਅਹੁਦਿਆਂ 'ਤੇ ਭਰਤੀ ਕੀਤੀ ਜਾਣੀ ਹੈ। ਇਸੇ ਤਰ੍ਹਾਂ ਟੈਕਨੀਕਲ ਅਤੇ ਡ੍ਰਾਫਟਸਮੈਨ ਵਿਭਾਗ 'ਚ ਅਸਿਸਟੈਂਟ ਸਬ-ਇੰਸਪੈਕਟਰ ਦੇ 161 ਅਹੁਦਿਆਂ 'ਤੇ ਭਰਤੀ ਹੋਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 21 ਮਈ 2023 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਸਬ ਇੰਸਪੈਕਟਰ- ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮੈਥਸ, ਫਿਜ਼ਿਕਸ ਜਾਂ ਕੰਪਿਊਟਰ ਸਾਇੰਸ ਨਾਲ ਗਰੈਜੂਏਟ ਹੋਣਾ ਚਾਹੀਦਾ।
ਐੱਸ.ਆਈ. ਕ੍ਰਿਪਟੋ- ਮੈਥਸ ਅਤੇ ਫਿਜ਼ਿਕਸ 'ਚ ਗਰੈਜੂਏਸ਼ਨ ਦੀ ਡਿਗਰੀ।
ਐੱਸ.ਆਈ. ਟੈਕਨਿਕਲ ਅਤੇ ਸਿਵਲ- ਸੰਬੰਧਤ ਟਰੇਡ 'ਚ ਬੀਈ/ਬੀਟੈੱਕ ਪਾਸ।
ਏ.ਐੱਸ.ਆਈ.- 12ਵੀਂ ਪਾਸ। ਸੰਬੰਧਤ ਖੇਤਰ 'ਚ ਡਿਪਲੋਮਾ ਜ਼ਰੂਰੀ।
ਉਮਰ
ਉਮੀਦਵਾਰ ਦੀ ਉਮਰ 21 ਮਈ 2023 ਨੂੰ 30 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਜਦੋਂ ਕਿ ਏ.ਐੱਸ.ਆਈ. ਅਹੁਦਿਆਂ ਲਈ ਵੱਧ ਤੋਂ ਵੱਧ ਉਮਰ 25 ਸਾਲ ਹੈ।
ਐਪਲੀਕੇਸ਼ਨ ਫੀਸ
ਅਪਲਾਈ ਦੌਰਾਨ ਉਮੀਦਵਾਰਾਂ ਨੂੰ 200 ਰੁਪਏ ਫੀਸ ਦਾ ਭੁਗਤਾਨ ਆਨਲਾਈਨ ਮਾਧਿਅਮਾਂ ਨਾਲ ਕਰਨਾ ਹੋਵੇਗਾ। ਹਾਲਾਂਕਿ ਸੀ.ਆਰ.ਪੀ.ਐੱਫ. ਨੇ ਏ.ਐੱਸ.ਆਈ. ਅਹੁਦਿਆਂ ਲਈ 100 ਰੁਪਏ ਹੀ ਫੀਸ ਲੈਣ ਦਾ ਐਲਾਨ ਕੀਤਾ ਹੈ। ਜਦੋਂ ਕਿ ਐੱਸ.ਸੀ./ਐੱਸ.ਟੀ. ਅਤੇ ਸਾਰੇ ਵਰਗਾਂ ਦੀਆਂ ਮਹਿਲਾ ਉਮੀਦਵਾਰਾਂ ਤੋਂ ਕਿਸੇ ਵੀ ਅਹੁਦੇ ਲਈ ਫੀਸ ਨਹੀਂ ਲਈ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।