10ਵੀਂ ਪਾਸ ਨੌਜਵਾਨਾਂ ਲਈ ਸਰਕਾਰੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

04/01/2023 10:17:42 AM

ਨਵੀਂ ਦਿੱਲੀ- ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਨੇ 10ਵੀਂ ਅਤੇ 12ਵੀਂ ਪਾਸ ਉਮੀਦਵਾਰਾਂ ਲਈ ਕਈ ਅਹੁਦਿਆਂ 'ਤੇ ਭਰਤੀ ਕੱਢੀ ਹੈ। ਸੀ.ਟੀ.ਯੂ. 'ਚ ਬੱਸ ਕੰਡਕਟਰ ਅਤੇ ਹੈਵੀ ਬੱਸ ਡਰਾਈਵਰ ਦੇ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। 

ਅਹੁਦਿਆਂ ਦਾ ਵੇਰਵਾ

ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ 177 ਅਹੁਦੇ ਭਰੇ ਜਾਣਗੇ। ਬੱਸ ਕੰਡਕਟਰ ਦੇ 131 ਅਹੁਦੇ ਹਨ ਅਤੇ ਹੈਵੀ ਬੱਸ ਡਰਾਈਵਰ ਦੇ 46 ਅਹੁਦੇ ਹਨ। 

ਆਖ਼ਰੀ ਤਾਰੀਖ਼

ਉਮੀਦਵਾਰ 10 ਅਪ੍ਰੈਲ 2023 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਬੱਸ ਕੰਡਕਟਰ ਅਹੁਦੇ ਲਈ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਉਸ ਕੋਲ ਮਾਨਤਾ ਪ੍ਰਾਪਤ ਸੰਸਥਾ ਤੋਂ ਜਾਰੀ ਵੈਲਿਡ ਕੰਡਕਟਰ ਲਾਇਸੈਂਸ ਹੋਣਾ ਚਾਹੀਦਾ। ਉੱਥੇ ਹੀ ਹੈਵੀ ਬੱਸ ਡਰਾਈਵਰ ਅਹੁਦੇ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ, ਨਾਲ ਹੀ ਹੈਲੀ ਵ੍ਹੀਕਲ ਚਲਾਉਣ ਦਾ ਲਾਇਸੈਂਸ ਵੀ ਹੋਣਾ ਚਾਹੀਦਾ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਐਪਲੀਕੇਸ਼ਨ ਫੀਸ

ਜਨਰਲ ਕੈਟੇਗਰੀ ਲਈ 800 ਰੁਪਏ ਫ਼ੀਸ ਹੈ। ਰਾਖਵਾਂਕਰਨ ਸ਼੍ਰੇਣੀ ਲਈ 500 ਰੁਪਏ। ਉਮੀਦਵਾਰ ਪੇਮੈਂਟ ਸਿਰਫ਼ ਨੈੱਟ ਬੈਂਕਿੰਗ, ਡੇਬਿਟ ਕਾਰਡ, ਯੂ.ਪੀ.ਆਈ. ਦੇ ਮਾਧਿਅਮ ਨਾਲ ਹੀ ਕਰ ਸਕਦੇ ਹਨ। 

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News