ਏਮਜ਼ ''ਚ ਇਨ੍ਹਾਂ ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Thursday, Jan 14, 2021 - 10:42 AM (IST)

ਨਵੀਂ ਦਿੱਲੀ- ਅਖਿਲ਼ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼), ਪਟਨਾ ਨੇ ਸੀਨੀਅਰ ਰੇਜੀਡੈਂਟ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦੀ ਗਿਣਤੀ
ਏਮਜ਼ ਪਟਨਾ 'ਚ ਸੀਨੀਅਰ ਰੇਜੀਡੈਂਟ (ਏਨੋਸਥਿਸੀਓਲਾਜੀ) ਦੇ 15 ਅਹੁਦਿਆਂ 'ਤੇ ਨਿਯੁਕਤੀ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਏਮਜ਼ ਪਟਨਾ ਸੀਨੀਅਰ ਰੇਜੀਡੈਂਟ ਦੇ ਅਹੁਦਿਆਂ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਏਨੇਸਥਿਸੀਓਲਾਜੀ 'ਚ ਗਰੈਜੂਏਟ ਡਿਗਰੀ ਹੋਣਾ ਜ਼ਰੂਰੀ ਹੈ।
ਉਮਰ
ਏਮਜ਼ ਪਟਨਾ ਸੀਨੀਅਰ ਰੇਜੀਡੈਂਟ ਭਰਤੀ 2021 ਲਈ ਉਮੀਦਵਾਰਾਂ ਦੀ ਉਮਰ 45 ਸਾਲ ਤੈਅ ਕੀਤੀ ਗਈ ਹੈ।
ਐਪਲੀਕੇਸ਼ਨ ਫ਼ੀਸ
ਏਮਜ਼ ਪਟਨਾ ਨੇ ਸੀਨੀਅਰ ਰੇਜੀਡੈਂਟ ਦੇ ਅਹੁਦਿਆਂ 'ਤੇ ਨਿਯੁਕਤੀ ਲਈ ਇੰਟਰਵਿਊ 'ਚ ਸ਼ਾਮਲ ਹੋਣ ਵਾਲੇ ਆਮ ਅਤੇ ਓ.ਬੀ.ਸੀ. ਉਮੀਦਵਾਰਾਂ ਨੂੰ 1000 ਰੁਪਏ ਦਾ ਡਰਾਫ਼ਟ ਐਪਲੀਕੇਸ਼ਨ ਫ਼ੀਸ ਦੇ ਤੌਰ 'ਤੇ ਦੇਣਾ ਹੋਵੇਗਾ। ਜਦੋਂ ਕਿ ਐੱਸ.ਸੀ./ਐੱਸ.ਟੀ. ਅਤੇ ਉਮੀਦਵਾਰ ਬੀਬੀਆਂ ਲਈ ਕੋਈ ਫ਼ੀਸ ਨਹੀਂ ਹੈ।
ਇੰਟਰਵਿਊ ਦੀ ਤਾਰੀਖ਼
ਵਾਕ ਇਨ ਇੰਟਰਵਿਊ ਤਾਰੀਖ਼ 16 ਜਨਵਰੀ 2021 ਅਤੇ ਉਸ ਤੋਂ ਬਾਅਦ 23 ਜਨਵਰੀ 2021, 30 ਜਨਵਰੀ 2021, 6 ਫ਼ਰਵਰੀ 2021 ਹੈ। ਜਿਸ ਲਈ ਰਿਪੋਰਟਿੰਗ ਸਮਾਂ ਸਵੇਰੇ 10 ਵਜੇ ਡੀਨ ਦਫ਼ਤਰ, ਏਮਜ਼ ਪਟਨਾ ਪਹੁੰਚਣਾ ਹੋਵੇਗਾ।
ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਅਤੇ ਯੋਗ ਉਮੀਦਵਾਰ ਡੀਨ ਦਫ਼ਤਰ (ਐਡਮਿਨ ਬਲਾਕ) 'ਚ ਵਾਕ-ਇਨ-ਇੰਟਰਵਿਊ ਲਈ 16 ਜਨਵਰੀ 2021, 23 ਜਨਵਰੀ 2021, 30 ਜਨਵਰੀ 2021 ਜਾਂ 6 ਫ਼ਰਵਰੀ 2021 ਨੂੰ ਸਵੇਰੇ 10 ਵਜੇ ਇੰਟਰਵਿਊ ਦੇ ਦਿਨ ਸਾਰੇ ਦਸਤਾਵੇਜ਼ਾਂ, ਸੰਬੰਧਤ ਦਸਤਾਵੇਜ਼ ਦੀ ਫੋਟੋ ਕਾਪੀ ਅਤੇ ਪਾਸਪੋਰਟ ਸਾਈਜ਼ ਦੀ ਫੋਟੋ ਨਾਲ ਪਹੁੰਚੇ। ਜ਼ਿਆਦਾ ਜਾਣਕਾਰੀ ਲਈ https://aiimspatna.org/advertisement/Anaesthesiology_sr_09012021.pdf ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹੋ। ਅਪਲਾਈ ਕਰ ਲਈ ਅਧਿਕਾਰਤ ਵੈੱਬਸਾਈਟ https://aiimspatna.org/ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।