ਵੋਡਾਫੋਨ-ਆਈਡੀਆ ਦਾ ਤੀਜੀ ਤਿਮਾਹੀ ਦਾ ਘਾਟਾ ਘੱਟ ਕੇ 4,532 ਕਰੋੜ ਰੁ: ਰਿਹਾ

02/14/2021 12:25:32 PM

ਨਵੀਂ ਦਿੱਲੀ- ਕਰਜ਼ ਵਿਚ ਡੁੱਬੀ ਵੋਡਾਫੋਨ ਆਈਡੀਆ ਨੇ ਸ਼ਨੀਵਾਰ ਨੂੰ ਦੱਸਿਆ ਕਿ 31 ਦਸੰਬਰ 2020 ਨੂੰ ਸਮਾਪਤ ਤੀਜੀ ਤਿਮਾਹੀ ਵਿਚ ਉਸ ਦਾ ਏਕੀਕ੍ਰਿਤ ਘਾਟਾ ਘੱਟ ਹੋ ਕੇ 4,532.1 ਕਰੋੜ ਰੁਪਏ ਰਿਹਾ। ਇੰਡਸ ਟਾਵਰਸ ਦੇ ਸੇਅਰ ਵੇਚਣ ਨਾਲ ਇਕ ਵਾਰ ਦੀ ਆਮਦਨ ਨਾਲ ਉਸ ਦਾ ਘਾਟਾ ਸੀਮਤ ਹੋਇਆ ਹੈ।

ਕੰਪਨੀ ਨੇ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 6,438.8 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਸੀ। ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੇ ਇੰਡਸ ਟਾਵਰਸ ਦਾ ਭਾਰਤੀ ਇੰਫਰਾਟੈਲ ਨਾਲ ਰਲੇਵਾਂ ਹੋਣ 'ਤੇ ਉਸ ਵਿਚ ਆਪਣੀ 11.15 ਫ਼ੀਸਦੀ ਹਿੱਸੇਦਾਰੀ 3,760 ਕਰੋੜ ਰੁਪਏ ਵਿਚ ਵੇਚੀ।

ਵੋਡਾਫੋਨ ਆਈਡੀਆ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਸੀ. ਈ. ਓ. ਰਵਿੰਦਰ ਠੱਕਰ ਨੇ ਕਿਹਾ, ''ਵਿੱਤ ਸਾਲ 2021 ਦੀ ਤੀਜੀ ਤਿਮਾਹੀ ਵਿਚ ਅਸੀਂ ਗਾਹਕਾਂ ਨੂੰ ਜੋੜੇ ਰੱਖਣ ਅਤੇ ਸੰਚਾਲਨ ਕਾਰਜ ਦੇ ਮਾਮਲੇ ਵਿਚ ਜ਼ਿਆਦਾ ਚੰਗਾ ਪ੍ਰਦਰਸ਼ਨ ਕੀਤਾ। ਇਸ ਵਿਚ ਸਾਨੂੰ ਵੀ. ਆਈ. ਗੀਗਨੈਟ ਤੋਂ ਮਦਦ ਮਿਲੀ।'' ਕੰਪਨੀ ਨੇ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਦੀ 11,089.4 ਕਰੋੜ ਰੁਪਏ ਸੰਚਾਲਨ ਆਮਦਨ ਦੀ ਤੁਲਨਾ ਵਿਚ ਇਸ ਵਾਰ 10,894 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ। ਇਸ ਵਿਚ 1.7 ਫ਼ੀਸਦੀ ਗਿਰਾਵਟ ਦਰਸਾਉਂਦਾ ਹੈ। ਵੀ. ਆਈ. ਐੱਲ. ਬੋਰਡ ਨੇ ਕਰਜ਼ ਪੱਤਰ ਅਤੇ ਸ਼ੇਅਰ ਪੂੰਜੀ ਦੇ ਮਾਧਿਅਮ ਤੋਂ 25,000 ਕਰੋੜ ਰੁਪਏ ਜੁਟਾਉਣ ਦਾ ਪ੍ਰਸਤਾਵ ਵੀ ਮਨਜ਼ੂਰੀ ਕੀਤਾ ਹੈ।


Sanjeev

Content Editor

Related News