ਜੂਨ ਮਹੀਨੇ ’ਚ 4.38 ਫੀਸਦੀ ’ਤੇ ਪਹੁੰਚੀ ਪ੍ਰਚੂਨ ਮਹਿੰਗਾਈ, 17 ਮਹੀਨਿਆਂ ’ਚ ਪਹਿਲੀ ਵਾਰ ਟੁੱਟਿਆ RBI ਦਾ ਟੀਚਾ

Tuesday, Jul 14, 2026 - 12:23 PM (IST)

ਜੂਨ ਮਹੀਨੇ ’ਚ 4.38 ਫੀਸਦੀ ’ਤੇ ਪਹੁੰਚੀ ਪ੍ਰਚੂਨ ਮਹਿੰਗਾਈ, 17 ਮਹੀਨਿਆਂ ’ਚ ਪਹਿਲੀ ਵਾਰ ਟੁੱਟਿਆ RBI ਦਾ ਟੀਚਾ

ਬਿਜ਼ਨੈੱਸ ਡੈਸਕ - ਜੂਨ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 4.38 ਫੀਸਦੀ ’ਤੇ ਪਹੁੰਚ ਗਈ ਹੈ। ਅੰਕੜਾ ਮੰਤਰਾਲਾ ਵੱਲੋਂ ਜਾਰੀ ਇਨ੍ਹਾਂ ਅੰਕੜਿਆਂ ਨੇ ਚਿੰਤਾ ਇਸ ਲਈ ਵਧਾ ਦਿੱਤੀ ਹੈ ਕਿਉਂਕਿ ਪਿਛਲੇ 17 ਮਹੀਨਿਆਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਮਹਿੰਗਾਈ ਨੇ ਰਿਜ਼ਰਵ ਬੈਂਕ ਆਫ਼ ਇੰਡੀਆ (ਆਰ. ਬੀ. ਆਈ.) ਦੇ 4 ਫੀਸਦੀ ਦੇ ਸੁਰੱਖਿਅਤ ਟੀਚੇ ਨੂੰ ਪਾਰ ਕੀਤਾ ਹੈ। ਇਸ ਤੋਂ ਪਹਿਲਾਂ ਮਈ ’ਚ ਇਹ ਅੰਕੜਾ 3.93 ਫੀਸਦੀ ਸੀ।

ਇਹ ਵੀ ਪੜ੍ਹੋ : ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਬਣੇ ਨਵੇਂ ਕਰੋੜਪਤੀ
ਇਹ ਵੀ ਪੜ੍ਹੋ :    ਰਘੂਰਾਮ ਰਾਜਨ ਸਮੇਤ ਇਨ੍ਹਾਂ ਭਾਰਤੀਆਂ ਨੂੰ USA 'ਚ ਮਿਲੀ ਅਹਿਮ ਜ਼ਿੰਮੇਵਾਰੀ, ਜਾਣੋ ਪੂਰਾ ਵੇਰਵਾ

ਮਹਿੰਗਾਈ ’ਚ ਇਸ ਤਾਜ਼ਾ ਉਛਾਲ ਦੀ ਮੁੱਖ ਵਜ੍ਹਾ ਖਾਣ-ਪੀਣ ਦੇ ਸਾਮਾਨ ਅਤੇ ਈਂਧਨ ਦੀਆਂ ਵਧਦੀਆਂ ਕੀਮਤਾਂ ਹਨ। ਇਸ ਤੋਂ ਇਲਾਵਾ, ਪੱਛਮੀ ਏਸ਼ੀਆ ’ਚ ਚੱਲ ਰਹੇ ਤਣਾਅ ਅਤੇ ਮਾਨਸੂਨ ਦੀ ਚਾਲ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਨੇ ਵੀ ਕੀਮਤਾਂ ਨੂੰ ਉੱਪਰ ਧੱਕਣ ਦਾ ਕੰਮ ਕੀਤਾ ਹੈ। ਬਾਜ਼ਾਰ ਨੂੰ ਵੀ ਕੁਝ ਅਜਿਹੇ ਹੀ ਅੰਕੜਿਆਂ ਦੀ ਉਮੀਦ ਸੀ। ਇਕ ਚੈਨਲ ਦੇ ਅਰਥਸ਼ਾਸਤਰੀਆਂ ਨੇ ਇਸ ਦੇ 4.3 ਫੀਸਦੀ ’ਤੇ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਸੀ। ਖਾਸ ਗੱਲ ਇਹ ਹੈ ਕਿ ਜਦੋਂ ਤੋਂ ਸੀ. ਪੀ. ਆਈ. ਲਈ ਨਵਾਂ ਆਧਾਰ ਸਾਲ ਅਤੇ ਅਪਡੇਟਿਡ ਬਾਸਕਿਟ ਲਾਗੂ ਹੋਇਆ ਹੈ, ਉਦੋਂ ਤੋਂ ਇਹ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ।

ਇਹ ਵੀ ਪੜ੍ਹੋ : ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ ਹੇਰਾਫੇਰੀ ਲਈ ਸ਼ੁਰੂ ਹੋਈ ਜਾਂਚ

ਖਾਣ-ਪੀਣ ਦੀਆਂ ਚੀਜ਼ਾਂ ਨੇ ਵਿਗਾੜਿਆ ਬਜਟ

ਮਹਿੰਗਾਈ ਦੇ ਇਸ ਅੰਕੜੇ ’ਚ ਸਭ ਤੋਂ ਜ਼ਿਆਦਾ ਅਸਰ ਖਾਣ-ਪੀਣ ਦੇ ਸਾਮਾਨ ’ਤੇ ਦਿਸਿਆ ਹੈ। ਜੂਨ ’ਚ ਖੁਰਾਕ ਮਹਿੰਗਾਈ ਦਰ 5.32 ਫੀਸਦੀ ’ਤੇ ਪਹੁੰਚ ਗਈ, ਜੋ ਮਈ ’ਚ 4.78 ਫੀਸਦੀ ਸੀ। ਜੇਕਰ ਇਸ ਨੂੰ ਹੋਰ ਬਾਰੀਕੀ ਨਾਲ ਦੇਖੀਏ, ਤਾਂ ਪੇਂਡੂ ਇਲਾਕਿਆਂ ’ਚ ਖੁਰਾਕ ਮਹਿੰਗਾਈ 5.45 ਫੀਸਦੀ ਅਤੇ ਸ਼ਹਿਰਾਂ ’ਚ 5.09 ਫੀਸਦੀ ਰਹੀ।

ਇਹ ਵੀ ਪੜ੍ਹੋ :  4 ਦਿਨ ਬੰਦ ਰਹਿਣਗੇ Bank, ਜਾਣੋ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਛੁੱਟੀ

ਹਾਲਾਂਕਿ, ਕੁਝ ਸਬਜ਼ੀਆਂ ਨੇ ਥੋੜ੍ਹੀ ਰਾਹਤ ਜ਼ਰੂਰ ਦਿੱਤੀ ਹੈ। ਆਲੂ ਦੀਆਂ ਕੀਮਤਾਂ ’ਚ ਜੂਨ ’ਚ 20.34 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ (ਮਈ ’ਚ ਇਹ 23.71 ਫੀਸਦੀ ਡਿੱਗੀ ਸੀ)। ਉੱਥੇ ਹੀ, ਟਮਾਟਰ ਜੋ ਪਿਛਲੇ ਸਾਲ ਮਈ ’ਚ 48 ਫੀਸਦੀ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਸੀ, ਉਸ ਦੇ ਭਾਅ ’ਚ ਵੀ ਇਸ ਵਾਰ 31.92 ਫੀਸਦੀ ਦੀ ਗਿਰਾਵਟ ਆਈ ਹੈ, ਪਰ ਬਾਕੀ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਨੇ ਇਸ ਰਾਹਤ ਨੂੰ ਬੇਅਸਰ ਕਰ ਦਿੱਤਾ।

ਇਹ ਵੀ ਪੜ੍ਹੋਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video

ਪੈਟਰੋਲ-ਡੀਜ਼ਲ ਨੇ ਵਿਗਾੜੀ ਖੇਡ

ਸਿਰਫ਼ ਖਾਣਾ ਹੀ ਨਹੀਂ, ਸਗੋਂ ਹੁਣ ਸਫ਼ਰ ਕਰਨਾ ਅਤੇ ਸਾਮਾਨ ਦੀ ਢੋਆ-ਢੁਆਈ ਵੀ ਮਹਿੰਗੀ ਹੋ ਗਈ ਹੈ। ਜੂਨ ’ਚ ਟ੍ਰਾਂਸਪੋਰਟ ਮਹਿੰਗਾਈ ਦਰ 4.31 ਫੀਸਦੀ ਹੋ ਗਈ। ਇਸ ਦੀ ਵੱਡੀ ਵਜ੍ਹਾ ਇਹ ਰਹੀ ਕਿ ਸਰਕਾਰੀ ਤੇਲ ਕੰਪਨੀਆਂ ਨੇ ਮਈ ਦੌਰਾਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ 4 ਵਾਰ ਵਾਧਾ ਕੀਤਾ ਸੀ। ਇਸ ਦਾ ਸਿੱਧਾ ਅਸਰ ਮਾਲ ਢੋਆ-ਢੁਆਈ (ਗੁਡਜ਼ ਟ੍ਰਾਂਸਪੋਰਟ ਸਰਵਿਸ) ’ਤੇ ਪਿਆ ਹੈ, ਜਿਸ ਦੀ ਮਹਿੰਗਾਈ ਦਰ ਉਛਲ ਕੇ 7.70 ਫੀਸਦੀ ’ਤੇ ਪਹੁੰਚ ਗਈ ਹੈ। ਢੋਆ-ਢੁਆਈ ਮਹਿੰਗੀ ਹੋਣ ਦਾ ਮਤਲਬ ਹੈ ਕਿ ਬਾਜ਼ਾਰ ਤੱਕ ਪਹੁੰਚਣ ਵਾਲਾ ਹਰ ਸਾਮਾਨ ਆਪਣੇ ਆਪ ਮਹਿੰਗਾ ਹੋ ਜਾਵੇਗਾ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ

ਕੱਚੇ ਤੇਲ ਨਾਲ ਹੋਰ ਵਧ ਸਕਦੀ ਹੈ ਟੈਨਸ਼ਨ

ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅੱਗੇ ਦਾ ਰਸਤਾ ਵੀ ਸੌਖਾ ਨਹੀਂ ਹੈ। ‘ਅਲ ਨੀਨੋ’ ਕਾਰਨ ਜੇਕਰ ਇਸ ਸਾਲ ਮਾਨਸੂਨ ਕਮਜ਼ੋਰ ਰਹਿੰਦਾ ਹੈ, ਤਾਂ ਫ਼ਸਲਾਂ ਦੀ ਪੈਦਾਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਭਾਰਤ ’ਚ ਖੇਤੀ ਕਾਫ਼ੀ ਹੱਦ ਤੱਕ ਦੱਖਣ-ਪੱਛਮੀ ਮਾਨਸੂਨ ’ਤੇ ਨਿਰਭਰ ਹੈ, ਕਿਉਂਕਿ ਦੇਸ਼ ਦੇ ਅੱਧੇ ਤੋਂ ਜ਼ਿਆਦਾ ਖੇਤਾਂ ’ਚ ਸਿੰਚਾਈ ਦੀ ਪੱਕੀ ਸਹੂਲਤ ਨਹੀਂ ਹੈ।

ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ

ਦੂਜੇ ਪਾਸੇ, ਦੁਨੀਆ ’ਚ ਚੱਲ ਰਹੇ ਭੂ-ਸਿਆਸੀ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕੱਚਾ ਤੇਲ ਦਰਾਮਦਕਾਰ ਦੇਸ਼ ਹੈ। ਅਜਿਹੇ ’ਚ ਗਲੋਬਲ ਮਾਰਕੀਟ ’ਚ ਊਰਜਾ ਮਹਿੰਗੀ ਹੋਣ ਕਰ ਕੇ ਦੇਸ਼ ਦਾ ਚਾਲੂ ਖਾਤੇ ਦਾ ਘਾਟਾ (ਸੀ. ਏ. ਡੀ.) ਵਧ ਸਕਦਾ ਹੈ, ਰੁਪਇਆ ਕਮਜ਼ੋਰ ਹੋ ਸਕਦਾ ਹੈ ਅਤੇ ਦਰਾਮਦੀ ਮਹਿੰਗਾਈ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News