ਭਾਰਤ ਟੈਕਸ 2026 ਨਾਲ ਭਾਰਤ-ਨਿਊਜ਼ੀਲੈਂਡ ਦੇ ਉੱਨ ਖੇਤਰ ’ਚ ਸਹਿਯੋਗ ਨੂੰ ਮਿਲੀ ਨਵੀਂ ਮਜ਼ਬੂਤੀ: RC Khanna

Saturday, Jul 18, 2026 - 04:45 PM (IST)

ਭਾਰਤ ਟੈਕਸ 2026 ਨਾਲ ਭਾਰਤ-ਨਿਊਜ਼ੀਲੈਂਡ ਦੇ ਉੱਨ ਖੇਤਰ ’ਚ ਸਹਿਯੋਗ ਨੂੰ ਮਿਲੀ ਨਵੀਂ ਮਜ਼ਬੂਤੀ: RC Khanna

ਬਿਜ਼ਨੈੱਸ ਡੈਸਕ - ਭਾਰਤ ਟੈਕਸ 2026 ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਉੱਨ ਖੇਤਰ ’ਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਦਾ ਇਕ ਮਹੱਤਵਪੂਰਨ ਮੰਚ ਬਣ ਕੇ ਉੱਭਰਿਆ ਹੈ। ਇਹ ਗੱਲ ਵੂਲ ਐਂਡ ਵੂਲਨ ਐਕਸਪੋਰਟ ਪ੍ਰਮੋਸ਼ਨ ਕੌਂਸਲ (ਡਬਲਿਊ. ਡਬਲਿਊ. ਈ. ਪੀ. ਸੀ.) ਦੇ ਪ੍ਰਧਾਨ ਆਰ. ਸੀ. ਖੰਨਾ ਨੇ ਕਹੀ।

ਇਹ ਵੀ ਪੜ੍ਹੋ :    ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

ਪ੍ਰੋਗਰਾਮ ਦਾ ਪ੍ਰਮੁੱਖ ਆਕਰਸ਼ਣ ਭਾਰਤ-ਨਿਊਜ਼ੀਲੈਂਡ ਵੂਲ ਇੰਡਸਟਰੀ ਰਾਊਂਡਟੇਬਲ ਰਿਹਾ, ਜਿਸ ਦੀ ਪ੍ਰਧਾਨਗੀ ਆਰ. ਸੀ. ਖੰਨਾ ਨੇ ਕੀਤੀ। ਇਸ ’ਚ ਨਿਊਜ਼ੀਲੈਂਡ ਦੇ ਪੇਂਡੂ ਭਾਈਚਾਰਿਆਂ ਬਾਰੇ ਮੰਤਰੀ ਅਤੇ ਖੇਤੀਬਾੜੀ ਤੇ ਖੇਤਰੀ ਵਿਕਾਸ ਦੇ ਐਸੋਸੀਏਟ ਮੰਤਰੀ ਮਾਰਕ ਪੈਟਰਸਨ, ਡਬਲਿਊ. ਡਬਲਿਊ. ਈ. ਪੀ. ਸੀ. ਦੇ ਉਪ-ਪ੍ਰਧਾਨ ਹਰਮੀਤ ਸਿੰਘ ਭੱਲਾ, ਕਾਰਜਕਾਰੀ ਨਿਰਦੇਸ਼ਕ ਸੰਜੇ ਚਾਵਲਾ, ਨਿਊਜ਼ੀਲੈਂਡ ਦੇ ਡਿਪਟੀ-ਹਾਈ ਕਮਿਸ਼ਨਰ ਅਤੇ ਨਿਊਜ਼ੀਲੈਂਡ ਦੇ ਸੀਨੀਅਰ ਵਫ਼ਦ ਦੇ ਮੈਂਬਰਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

ਬੈਠਕ ਦੌਰਾਨ ਟਿਕਾਊ ਕੱਚੀ ਉੱਨ ਦੀ ਸਪਲਾਈ, ਤਕਨਾਲੋਜੀ ਸਹਿਯੋਗ, ਮੁੱਲ ਵਾਧੇ ਅਤੇ ਦੁਵੱਲੇ ਵਪਾਰ ਦੇ ਵਿਸਥਾਰ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਸਥਾਰਤ ਚਰਚਾ ਹੋਈ। ਡਬਲਿਊ. ਡਬਲਿਊ. ਈ. ਪੀ. ਸੀ. ਨੇ ਨਿਊਜ਼ੀਲੈਂਡ ਦੀ ‘ਵੂਲ ਇੰਪੈਕਟ’ ਸੰਸਥਾ ਨਾਲ ਪਹਿਲਾਂ ਮੈਮੋਰੈਂਡਮ ਆਫ ਇੰਟੈਂਟ (ਐੱਮ. ਓ. ਆਈ.) ਅਤੇ ਉਸ ਤੋਂ ਬਾਅਦ ਟੈਕਨਾਲੋਜੀ, ਗੁਣਵੱਤਾ ਸੁਧਾਰ ਅਤੇ ਬਾਜ਼ਾਰ ਵਿਕਾਸ ’ਚ ਲੰਬੇ ਸਮੇਂ ਦੇ ਸਹਿਯੋਗ ਲਈ ਰਸਮੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐੱਮ. ਓ. ਯੂ.) ਸਹੀਬੱਧ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ।

ਇਹ ਵੀ ਪੜ੍ਹੋ :  ਹੁਣ ਜ਼ਿਆਦਾ ਮਹਿੰਗਾ ਨਹੀਂ ਹੋਵੇਗਾ ਸੋਨਾ, ਰਿਪੋਰਟ 'ਚ ਸਾਹਮਣੇ ਆਈ ਵੱਡੀ ਵਜ੍ਹਾ

ਸ਼੍ਰੀ ਖੰਨਾ ਨੇ ਕਿਹਾ ਕਿ ਹਰਮੀਤ ਸਿੰਘ ਭੱਲਾ ਨੇ ਚਰਚਾ ਦੌਰਾਨ ਭਾਰਤ ਦੇ ਮੁੱਲ-ਵਾਧੇ ਵਾਲੇ ਉੱਨ ਉਦਯੋਗ ਦੀ ਤਾਕਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਨਜ਼ਦੀਕੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ

ਖੰਨਾ ਨੇ ਭਾਰਤ ਸਰਕਾਰ ਦੇ ਟੈਕਸਟਾਈਲ (ਕੱਪੜਾ) ਮੰਤਰਾਲਾ ਨੂੰ ਭਾਰਤ ਟੈਕਸ 2026 ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਵਧੀਕ ਸਕੱਤਰ ਆਰਤੀ ਕੰਵਲ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਨਰੇਨ ਗੋਇਨਕਾ, ਭਦਰੇਸ਼ ਐੱਮ. ਧੋਢੀਆ, ਏ. ਸਾਕਥੀਵੇਲ, ਡਾ. ਰਾਕੇਸ਼ ਕੁਮਾਰ, ਸੁਧੀਰ ਸੇਖੜੀ ਅਤੇ ਪੂਰੀ ਭਾਰਤ ਟੈਕਸ ਆਯੋਜਨ ਟੀਮ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਆਯੋਜਨ ਨੂੰ ਵਿਸ਼ਵ ਪੱਧਰੀ ਟੈਕਸਟਾਈਲ ਪ੍ਰੋਗਰਾਮ ਦਾ ਰੂਪ ਦਿੱਤਾ।

ਉਨ੍ਹਾਂ ਕਿਹਾ ਕਿ ਭਾਰਤ ਟੈਕਸ ਹੁਣ ਨੀਤੀਗਤ ਗੱਲਬਾਤ, ਵਪਾਰਕ ਭਾਈਵਾਲੀ ਅਤੇ ਬਰਾਮਦ ਪ੍ਰਮੋਸ਼ਨ ਲਈ ਇਕ ਗਲੋਬਲ ਮੰਚ ਵਜੋਂ ਵਿਕਸਤ ਹੋ ਚੁੱਕਾ ਹੈ।

ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
ਇਹ ਵੀ ਪੜ੍ਹੋ : UPI 'ਤੇ ਲੱਗੇਗਾ ਚਾਰਜ! ਜਾਣੋ ਕੌਣ ਕਰੇਗਾ ਭੁਗਤਾਨ ਤੇ ਤੁਹਾਡੇ 'ਤੇ ਕੀ ਪਵੇਗਾ ਪ੍ਰਭਾਵ
ਇਹ ਵੀ ਪੜ੍ਹੋ : ਬਦਰੀਨਾਥ ਮੰਦਿਰ ਚੜ੍ਹਾਵਾ ਘਪਲਾ : BKTC ਦੇ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News