ਭਾਰਤ-ਰੂਸ ਵਪਾਰ ਸੰਤੁਲਨ ਸੁਧਾਰਨ ਦੀ ਜ਼ਰੂਰਤ, ਬਰਾਮਦ ਵਧਾਉਣ ਦੇ ਵੱਡੇ ਮੌਕੇ : ਪਿਊਸ਼ ਗੋਇਲ
Friday, Dec 05, 2025 - 04:28 PM (IST)
ਨਵੀਂ ਦਿੱਲੀ (ਭਾਸ਼ਾ) - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ-ਰੂਸ ਵਪਾਰ ਨੂੰ ਹੋਰ ਜ਼ਿਆਦਾ ਸੰਤੁਲਿਤ ਬਣਾਉਣ ਦੀ ਲੋੜ ਹੈ ਅਤੇ ਇਸ ਲਈ ਦੋਵਾਂ ਦੇਸ਼ਾਂ ਕੋਲ ਵੱਡੇ ਮੌਕੇ ਮੌਜੂਦ ਹਨ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਫਿੱਕੀ ਵੱਲੋਂ ਆਯੋਜਿਤ ਭਾਰਤ-ਰੂਸ ਵਪਾਰ ਮੰਚ ’ਚ ਗੋਇਲ ਨੇ ਦੱਸਿਆ ਕਿ ਭਾਰਤ ਵੱਲੋਂ ਰੂਸ ਨੂੰ ਖਪਤਕਾਰ ਸਾਮਾਨ, ਖੁਰਾਕੀ ਉਤਪਾਦ, ਮੋਟਰ ਵਾਹਨ, ਭਾਰੀ ਕਮਰਸ਼ੀਅਲ ਵਾਹਨ, ਸਮਾਰਟਫੋਨ, ਉਦਯੋਗਿਕ ਕਲਪੁਰਜ਼ੇ ਅਤੇ ਕੱਪੜੇ ਵਰਗੇ ਖੇਤਰਾਂ ’ਚ ਬਰਾਮਦ ਵਧਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਤਾਬੜਤੋੜ ਵਾਧਾ, Experts ਨੇ ਦੱਸਿਆ ਕਿੱਥੇ ਤੱਕ ਜਾਣਗੀਆਂ ਕੀਮਤਾਂ
ਵਿੱਤੀ ਸਾਲ 2024-25 ’ਚ ਭਾਰਤ ਦੀ ਰੂਸ ਨੂੰ ਬਰਾਮਦ 4.9 ਅਰਬ ਡਾਲਰ ਰਹੀ, ਜਦੋਂਕਿ ਦਰਾਮਦ 63.8 ਅਰਬ ਡਾਲਰ, ਜਿਸ ਨਾਲ ਲੱਗਭਗ 59 ਅਰਬ ਡਾਲਰ ਦਾ ਵਪਾਰ ਘਾਟਾ ਦਰਜ ਹੋਇਆ। ਦੋਵਾਂ ਦੇਸ਼ਾਂ ਨੇ 2030 ਤੱਕ 100 ਅਰਬ ਡਾਲਰ ਦਾ ਦੋਪੱਖੀ ਵਪਾਰ ਦਾ ਟੀਚਾ ਤੈਅ ਕੀਤਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ
ਰੂਸੀ ਰਾਸ਼ਟਰਪਤੀ ਦਫਤਰ ਦੇ ਡਿਪਟੀ ਚੀਫ ਆਫ ਸਟਾਫ ਮੈਕਸਿਮ ਓਰੇਸ਼ਕਿਨ ਨੇ ਕਿਹਾ ਕਿ ਰੂਸ ਦੀ ਕੁੱਲ ਦਰਾਮਦ ’ਚ ਭਾਰਤ ਦੀ ਹਿੱਸੇਦਾਰੀ ਅਜੇ 2 ਫੀਸਦੀ ਤੋਂ ਵੀ ਘੱਟ ਹੈ, ਜਿਸ ਨੂੰ ਵਧਾ ਕੇ ਵਪਾਰ ਸੰਤੁਲਨ ਸੁਧਾਰਨ ਦੀ ਜ਼ਰੂਰਤ ਹੈ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਵੀ ਬਰਾਮਦ ਨੂੰ ਉਤਸ਼ਾਹ ਦੇਣ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
