ਆਈ. ਆਈ. ਐੱਮ. ਦਾ ਦਾਅਵਾ, ਸਚਿਨ ਹੈ ਰਿਚਰਡਸ ਤੋਂ ਮਹਾਨ

10/15/2017 8:27:36 PM

ਨਵੀਂ ਦਿੱਲੀ— ਕ੍ਰਿਕਟ ਦੇ ਪ੍ਰਸ਼ੰਸਕਾਂ 'ਚ ਇਸ ਗੱਲ ਨੂੰ ਲੈ ਕੇ ਹਮੇਸ਼ਾ ਹੀ ਬਹਿਸ ਹੁੰਦੀ ਰਹੀ ਹੈ ਕਿ ਇਸ ਖੇਡ ਦਾ ਸਭ ਤੋਂ ਬਿਹਤਰੀਨ ਖਿਡਾਰੀ ਕੋਣ ਹੈ। ਸਾਰਿਆ ਦੇ ਆਪਣੇ ਆਪਣੇ ਦਾਅ ਅਤੇ ਪ੍ਰਮਾਣ ਹਨ। ਕੋਈ ਬ੍ਰੈਡਮੇਨ ਨੂੰ ਬਿਹਤਰੀਨ ਖਿਡਾਰੀ ਮੰਨਦਾ ਹੈ ਤਾਂ ਕਿਸੇ ਦੇ ਲਈ ਸਚਿਨ ਭਗਵਾਨ ਹੈ। ਕਿਸੇ ਦੇ ਲਈ ਕੈਰੇਬਿਆਈ ਬੱਲੇਬਾਜ਼ ਵਿਵ ਰਿਚਰਡਸ ਕਮਾਲ ਦਾ ਹੈ ਤਾਂ ਕਿਸੇ ਦੇ ਲਈ ਬ੍ਰਯਾਨ ਲਾਰਾ, ਜਾ ਗਾਵਸਕਰ ਪਰ ਕੋਲਕਾਤਾ ਦੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੇਂਟ ਨੇ ਆਪਣੇ ਸ਼ੋਧ 'ਚ ਹੁਣ ਨਵੇਂ ਦਾਅ ਕੀਤੇ ਹਨ। ਇਸ ਦੇ ਅਨੁਸਾਰ ਬ੍ਰੈਡਮੇਨ ਦਾ ਟੈਸਟ 'ਚ ਔਸਤ 99.94 ਹੀ ਜਦੋਂ ਕਿ 109.42 ਸੀ।
ਆਈ. ਆਈ. ਐੱਸ. ਦੇ ਇਸ ਸ਼ੋਧ 'ਚ ਦਾਅਵਾ ਕੀਤਾ ਗਿਆ ਹੈ ਕਿ ਬ੍ਰੈਡਮੇਨ ਦੁਨਿਆ ਦੇ ਬਿਹਤਰੀਨ ਬੱਲੇਬਾਜ਼ ਸੀ। ਉਸ ਤੋਂ ਬਾਅਦ ਨੰਬਰ ਸਚਿਨ ਦਾ ਆਉਦਾ ਹੈ। ਬਿਜ਼ਨੈਸ ਸਟੈਂਡਰਡ ਦੀ ਰਿਪੋਰਟ ਅਨੁਸਾਰ ਇੰਸਟੀਊਟ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੋਣ ਬਿਹਤਰੀਨ ਹੈ। ਇਸ ਦੇ  ਲਈ ਇੰਸਟੀਊਟ ਨੇ ਇਕ ਰਿਸਰਚ ਕੀਤਾ ਜਿਸ 'ਚ ਅਲੱਗ ਅਲੱਗ ਪਰੀਸਥਿਤੀਆਂ, ਵਿਰੋਧੀ ਟੀਮ ਕਿੰਨੀ ਬਿਹਤਰੀਨ ਹੈ ਅਤੇ ਬੱਲੇਬਾਜ਼ੀ ਪ੍ਰਦਰਸ਼ਨ ਨੂੰ ਪੈਮਾਨਾ ਬਣਾਇਆ ਗਿਆ। ਸਟਡੀ 'ਚ ਮੰਨਿਆ ਆ ਗਿਆ ਹੈ ਕਿ ਬੱਲੇਬਾਜੀ ਦੇ ਅੰਕੜਿਆਂ , ਕਰੀਅਰ ਦੀ ਅਵਿਧੀ, ਸਥਿਰਤਾ ਦੇ ਆਧਾਰ 'ਤੇ ਗੈਰੀ ਸੋਬਰਸ, ਸਚਿਨ ਤੇਂਦੁਲਕਰ ਬ੍ਰਾਇਨ ਲਾਰਾ, ਰਾਹੁਲ ਦ੍ਰਾਵਿੜ ਅਤੇ ਰਿਕੀ ਪੋਟਿੰਗ ਦੇ ਵਿਚਾਲੇ ਤੁਲਨਾ ਕਰਨਾ ਇਕ ਵੱਡੀ ਚੁਣੌਤੀ ਹੈ। ਆਈ. ਆਈ. ਐੱਸ. ਦੇ ਵਲੋਂ ਰਿਸਰਸ ਪੇਪਰ ਪ੍ਰਕਾਸ਼ਿਤ ਹੋਇਆ ਹੈ। ਉਸ 'ਚ ਇਨ੍ਹਾਂ ਸਾਰਿਆ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਰਿਸਰਚ ਟੀਮ ਦੇ ਇਕ ਮੈਂਬਰ ਨੇ ਦੱਸਿਆ ਕਿ ਸਾਡੇ ਰਿਸਰਚ 'ਚ ਬੱਲੇਬਾਜ਼ ਦੇ ਪ੍ਰਦਰਸ਼ਨ ਨੂੰ 5 ਪੈਮਾਨਿਆਂ 'ਤੇ ਅੰਕਿਆਂ ਗਿਆ। ਜਿਸ 'ਚ ਨਿਰੰਤਰਤਾ ਜਾ ਨਿਰਭਰਤਾ, ਲੰਬੇ ਸਮੇਂ ਤੱਕ ਖੇਡਣ ਦੀ ਸਮਰੱਥਾ, ਕਿੰਨੀ ਮਜਬੂਤ ਟੀਮ ਖਿਲਾਫ ਦੌੜਾਂ ਬਣਾਉਣਾ ਆਦਿ ਸ਼ਾਮਲ ਹੈ। ਇਨ੍ਹਾਂ ਸਾਰਿਆ ਬਿੰਦੂਆਂ 'ਤੇ ਮਾਪਣ ਤੋਂ ਬਾਅਦ ਬ੍ਰੈਡਮੇਨ ਦੀ ਔਸਤ ਰੂਪ ਨਾਲ 109.42 ਪਾਇਆ ਗਿਆ। ਟੈਸਟ ਕ੍ਰਿਕਟ ਦੇ ਹਰੇਕ ਬੱਲੇਬਾਜ਼ਾਂ ਦੀ ਤੁਲਨਾ ਕਰਨ ਲਈ ਆਈ. ਆਈ. ਐੱਮ ਦੇ ਸਹਾਇਕ ਸਰਕਾਰ ਅਤੇ ਅਨਿਰਬਾਨ ਬਨਰਜ਼ੀ ਨੇ ਇਕ ਵਿਧੀ ਬਣਾਈ ਸੀ।
ਵੇਬੁਲ ਡਿਸਟ੍ਰੀਬਿਊਸ਼ਨ ਮਾਡਲ ਦੇ ਤਹਿਤ ਬੱਲੇਬਾਜ਼ਾਂ ਦੇ ਸਮੂਹ ਦੀ ਚੋਣ ਕੀਤੀ ਗਈ। ਇਸ 'ਚ ਬੱਲੇਬਾਜ਼ਾਂ ਨੂੰ ਜੋਂ ਰੈਕਿੰਗ ਦਿੱਤੀ ਗਈ। ਉਸ 'ਚ ਬ੍ਰੈਡਮੇਨ ਨੂੰ ਪਹਿਲਾਂ, ਸਚਿਨ ਤੇਂਦੁਲਕਰ ਨੂੰ ਦੂਜੇ ਇੰਗਲੈਂਡ ਦੇ ਲੇਨ ਹਟਨ ਨੂੰ ਤੀਜੇ ਇੰਗਲੈਂਡ ਦੀ ਹੀ ਕੇ. ਐੱਫ. ਬੈਰਿੰਗਟਨ ਅਤੇ ਚੌਥੇ 'ਤੇ ਦੱਖਣੀ ਅਫਰੀਕਾ ਦੇ ਜੈਕ ਕੈਲਿਸ ਪੰਜਵੇਂ ਸਥਾਨ 'ਤੇ ਹਨ। ਕਿਸੇ ਖਾਸ ਗੇਂਦਬਾਜ਼ ਖਿਲਾਫ ਬੱਲੇਬਾਜ਼ ਦੇ ਪ੍ਰਦਰਸ਼ਨ ਨੂੰ ਪਰਖਨ ਦੀ ਬਜ਼ਾਏ ਇਸ ਸਟਡੀ 'ਚ ਵਿਰੋਧੀ ਟੀਮ ਦੀ ਤਾਕਤ ਨੂੰ ਆਧਾਰ ਬਣਾਇਆ ਗਿਆ ਹੈ। ਰਿਸਰਚ 'ਚ ਇਹ ਵੀ ਪਾਇਆ ਗਿਆ ਕਿ ਬ੍ਰੈਡਮੇਨ ਨੇ ਇੱਥੇ ਸ਼ਾਨਦਾਰ ਤਰੀਕੇ ਨਾਲ ਦੌੜਾਂ ਬਣਾਈਆਂ, ਉੱਥੇ ਹੀ ਸਚਿਨ ਨੇ ਹਰੇਕ ਟੀਮ ਦੇ ਖਿਲਾਫ ਦੌੜਾਂ ਬਣਾਈਆਂ, ਪਰ ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਬ੍ਰੈਡਮੇਨ, ਸਚਿਨ ਤੇਂਦੁਲਕਰ ਤੋਂ ਜ਼ਿਆਦਾ ਬਿਹਤਰੀਨ ਖਿਡਾਰੀ ਸੀ। ਸਟਡੀ ਦੇ ਮੁਤਾਬਕ ਸਚਿੰਨ ਨੇ ਬ੍ਰਾਅਨ ਲਾਰਾ, ਪੋਚਿੰਗ, ਦ੍ਰਾਵਿੜ ਅਤੇ ਕੈਲਿਸ ਦੀ ਤੁਲਨਾ 'ਚ ਘਰੇਲੂ ਮੈਦਾਨ ਅਤੇ ਵਿਦੇਸ਼ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਇਸ ਰਿਸਰਚ ਦੀ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਵਿਵ ਰਿਸਰਚਜ਼ ਨੂੰ ਸਾਰੀਆਂ ਸ਼੍ਰੇਣਿਆ 'ਚ ਘੱਟ ਮੰਨਿਆ ਗਿਆ ਹੈ।


Related News