ਇਸ ਸਾਲ ਭਾਰਤ ’ਚ ਕੰਪਨੀਆਂ ਵਧਾ ਸਕਦੀਆਂ ਹਨ ਔਸਤਨ 7.3 ਫੀਸਦੀ ਤਨਖਾਹ

02/19/2021 9:33:39 AM

ਨਵੀਂ ਦਿੱਲੀ– ਮਹਾਮਾਰੀ ਤੋਂ ਬਾਅਦ ਕਾਰੋਬਾਰੀ ਗਤੀਵਿਧੀਆਂ ’ਚ ਉਮੀਦ ਤੋਂ ਵੱਧ ਤੇਜ਼ੀ ਨਾਲ ਸੁਧਾਰ ਅਤੇ ਖਪਤਕਾਰਾਂ ਦਾ ਭਰੋਸਾ ਵਧਣ ਕਾਰਣ ਕੰਪਨੀਆਂ ਇਸ ਸਾਲ ਤਨਖਾਹ ’ਚ ਔਸਤਨ 7.3 ਫੀਸਦੀ ਦਾ ਵਾਧਾ ਕਰ ਸਕਦੀਆਂ ਹਨ। ਡੇਲਾਇਟ ਟੱਚ ਤੋਹਮਾਤਸੁ ਇੰਡੀਆ ਐੱਲ. ਐੱਲ. ਪੀ. ਵਲੋਂ ਵਰਕਫੋਰਸ ਅਤੇ ਤਨਖਾਹ ਵਾਧੇ ਦੇ ਰੁਝਾਨਾਂ ਲਈ ਕੀਤੇ ਗਏ 2021 ਦੇ ਪਹਿਲੇ ਪੜਾਅ ਦੇ ਸਰਵੇਖ ’ਚ ਦੇਖਿਆ ਗਿਆ ਕਿ ਇਸ ਸਾਲ ਤਨਖਾਹ ’ਚ ਔਸਤ ਵਾਧਾ 2020 ਦੇ 4.4 ਫੀਸਦੀ ਤੋਂ ਵੱਧ ਪਰ 2019 ਦੇ 8.6 ਫੀਸਦੀ ਤੋਂ ਘੱਟ ਰਹੇਗੀ।

ਇਸ ਸਾਲ ਸਰਵੇਖਣ ’ਚ ਸ਼ਾਮਲ ਹੋਣ ਵਾਲੀਆਂ 92 ਫੀਸਦੀ ਕੰਪਨੀਆਂ ਨੇ ਤਨਖਾਹ ਵਾਧੇ ਦੀ ਗੱਲ ਕਹੀ, ਜਦੋਂ ਕਿ ਪਿਛਲੇ ਸਾਲ ਸਿਰਫ 60 ਫੀਸਦੀ ਨੇ ਅਜਿਹਾ ਕਿਹਾ ਸੀ। ਸਰਵੇਖਣ ਦਸੰਬਰ 2020 ’ਚ ਸ਼ੁਰੂ ਹੋਇਆ ਅਤੇ ਇਸ ’ਚ ਸੱਤ ਖੇਤਰਾਂ ਅਤੇ 25 ਉਪ ਖੇਤਰਾਂ ਦੀਆਂ ਕਰੀਬ 400 ਕੰਪਨੀਆਂ ਸ਼ਾਮਲ ਹੋਈਆਂ। ਸਰਵੇਖਣ ’ਚ ਕਿਹਾ ਗਿਆ ਕਿ ਭਾਰਤ ’ਚ ਔਸਤ ਤਨਖਾਹ ਵਾਧਾ 7.3 ਫੀਸਦੀ ਰਹਿਣ ਦੀ ਉਮੀਦ ਹੈ, ਜੋ 2020 ਦੇ 4.4 ਫੀਸਦੀ ਤੋਂ ਵੱਧ ਹੈ। ਆਰਥਿਕ ਗਤੀਵਿਧੀਆਂ ’ਚ ਉਮੀਦ ਤੋਂ ਵੱਧ ਤੇਜ਼ੀ ਨਾਲ ਸੁਧਾਰ, ਖਪਤਕਾਰ ਭਰੋਸੇ ’ਚ ਵਾਧਾ ਅਤੇ ਬਿਹਤਰ ਮਾਰਜਨ ਕਾਰਣ ਕੰਪਨੀਆਂ ਨੇ ਤਨਖਾਹ ਵਾਧੇ ਲਈ ਆਪਣੇ ਬਜਟ ਨੂੰ ਵਧਾਇਆ ਹੈ।

20 ਫੀਸਦੀ ਕੰਪਨੀਆਂ 2 ਅੰਕਾਂ ’ਚ ਕਰ ਸਕਦੀਆਂ ਹਨ ਤਨਖਾਹ ਵਾਧਾ
ਨਤੀਜਿਆਂ ਮੁਤਾਬਕ 20 ਫੀਸਦੀ ਕੰਪਨੀਆਂ ਨੇ ਇਸ ਸਾਲ ਦੋ ਅੰਕਾਂ ’ਚ ਤਨਖਾਹ ਵਾਧੇ ਦੀ ਯੋਜਨਾ ਬਣਾਈ ਹੈ, ਜਦੋਂ ਕਿ 2020 ’ਚ ਇਹ ਅੰਕੜਾ ਸਿਰਫ 12 ਫੀਸਦੀ ਸੀ। ਸਰਵੇਖਣ ਮੁਤਾਬਕ ਜਿਨ੍ਹਾਂ ਕੰਪਨੀਆਂ ਨੇ ਪਿਛਲੇ ਸਾਲ ਤਨਖਾਹ ਵਾਧਾ ਨਹੀਂ ਕੀਤਾ ਸੀ, ਉਨ੍ਹਾਂ ’ਚੋਂ ਇਕ ਤਿਹਾਈ ਇਸ ਸਾਲ ਜ਼ਿਆਦਾ ਵਾਧਾ ਜਾਂ ਬੋਨਸ ਦੇ ਰੂਪ ’ਚ ਉਸ ਦੀ ਭਰਪਾਈ ਕਰਨ ਦੀ ਤਿਆਰੀ ਕਰ ਰਹੀਆਂ ਹਨ।


Sanjeev

Content Editor

Related News