ਚਾਈਨਾ ਡੋਰ ਦੀ ਲਪੇਟ ''ਚ ਆਉਣ ਕਾਰਨ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ
Thursday, Jan 26, 2023 - 08:52 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਟਾਂਡਾ 'ਚ ਅੱਜ ਸ਼ਾਮ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਡੂੰਘਾ ਕੱਟ ਲੱਗਣ ਕਾਰਨ ਉਸ ਦੀ ਬਾਂਹ 'ਤੇ 15 ਟਾਂਕੇ ਲੱਗੇ ਹਨ। ਜ਼ਖ਼ਮੀ ਹੋਏ ਨੌਜਵਾਨ ਮਨੋਜ ਕਲਸੀ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਬਾਬਕ ਨੇ ਦੱਸਿਆ ਕਿ ਜਦੋਂ ਉਹ ਬਜ਼ਾਰ ਵੱਲ ਜਾ ਰਿਹਾ ਸੀ ਤਾਂ ਰੇਲਵੇ ਫਲਾਈਓਵਰ ਬ੍ਰਿਜ 'ਤੇ ਅਚਾਨਕ ਉਸ ਦੀ ਬਾਂਹ 'ਤੇ ਚਾਈਨਾ ਡੋਰ ਫਿਰ ਗਈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਜਾ ਸਕਦੈ ਮਹਾਰਾਸ਼ਟਰ ਦਾ ਅਗਲਾ ਰਾਜਪਾਲ
ਡੋਰ ਨੇ ਉਸ ਦੀ ਜੈਕਟ ਅਤੇ 2 ਕੋਟੀਆਂ ਨੂੰ ਕੱਟਦੇ ਹੋਏ ਬਾਂਹ 'ਤੇ ਡੂੰਘਾ ਜ਼ਖ਼ਮ ਕਰ ਦਿੱਤਾ। ਰਾਹਗੀਰਾਂ ਨੇ ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾ. ਕਰਨ ਸਿੰਘ ਵਿਰਕ ਨੇ ਮੁੱਢਲੀ ਡਾਕਟਰੀ ਮਦਦ ਦਿੱਤੀ। ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਸਖਤੀ ਦੇ ਬਾਵਜੂਦ ਇਹ ਹਾਦਸਾ ਵਾਪਰ ਗਿਆ। ਲੋਕ ਪੁਲਸ ਪ੍ਰਸ਼ਾਸਨ ਦੀਆਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਚਾਈਨਾ ਡੋਰ ਵਰਤੀ ਜਾ ਰਹੇ ਹਨ, ਜਿਸ ਕਰਕੇ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।