ਜਲੰਧਰ ਵਿਖੇ ਬੀਅਰ ਬਾਰ ’ਚ ਬਰਥਡੇ ਪਾਰਟੀ ਦੌਰਾਨ ਭਿੜੇ ਨੌਜਵਾਨ, ਭੰਨਤੋੜ ਸਣੇ ਹੋਈ ਹੱਥੋਪਾਈ

Saturday, Aug 06, 2022 - 12:59 PM (IST)

ਜਲੰਧਰ ਵਿਖੇ ਬੀਅਰ ਬਾਰ ’ਚ ਬਰਥਡੇ ਪਾਰਟੀ ਦੌਰਾਨ ਭਿੜੇ ਨੌਜਵਾਨ, ਭੰਨਤੋੜ ਸਣੇ ਹੋਈ ਹੱਥੋਪਾਈ

ਜਲੰਧਰ (ਵਰੁਣ)– ਬੀ. ਐੱਮ. ਸੀ. ਚੌਂਕ ਨੇੜੇ ਇਕ ਬੀਅਰ ਬਾਰ ਵਿਚ ਬਰਥਡੇ ਪਾਰਟੀ ਦੌਰਾਨ ਦੋਸਤ ਆਪਸ ਵਿਚ ਹੀ ਭਿੜ ਗਏ। ਬਾਰ ਦੇ ਅੰਦਰ ਕੁੱਟਮਾਰ ਤੋਂ ਬਾਅਦ ਦੋਵੇਂ ਧਿਰਾਂ ਬਾਹਰ ਪਾਰਕਿੰਗ ਵਿਚ ਆ ਗਈਆਂ, ਜਿਸ ਤੋਂ ਬਾਅਦ ਉਥੇ ਵੀ ਜੰਮ ਕੇ ਦੋਵਾਂ ਵਿਚ ਹੱਥੋਪਾਈ ਹੋਈ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਥਾਣਾ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਬੀਅਰ ਬਾਰ ਵਿਚ ਦੋਸਤਾਂ ਦਾ ਇਕ ਗਰੁੱਪ ਬਰਥਡੇ ਪਾਰਟੀ ਲਈ ਆਇਆ ਹੋਇਆ ਸੀ। ਇਸੇ ਦੌਰਾਨ ਉਥੇ ਉਨ੍ਹਾਂ ਵਿਚਕਾਰ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਨੌਜਵਾਨਾਂ ਨੇ ਬਾਰ ਵਿਚ ਭੰਨ-ਤੋੜ ਕੀਤੀ, ਜਦਕਿ ਬਾਹਰ ਆ ਕੇ ਵੀ ਝਗੜਾ ਕਰਨ ਲੱਗੇ। ਕੁਝ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ, ਜਿਨ੍ਹਾਂ ਬਾਰ ਵਿਚ ਦੋਬਾਰਾ ਭੰਨ-ਤੋੜ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਪੰਜਾਬ ’ਚ ‘ਲੰਪੀ ਸਕਿਨ’ ਬੀਮਾਰੀ ਦਾ ਕਹਿਰ, 12 ਹਜ਼ਾਰ ਪਸ਼ੂ ਆਏ ਲਪੇਟ ’ਚ, ਪਸ਼ੂ ਮੰਡੀਆਂ ਬੰਦ ਕਰਨ ਦੇ ਹੁਕਮ

ਪੁਲਸ ਦੀ ਮੰਨੀਏ ਤਾਂ ਉਸ ਕੋਲ ਸੀ. ਸੀ. ਟੀ. ਵੀ. ਫੁਟੇਜ ਆ ਗਈ ਹੈ, ਜਿਸ ਦੇ ਆਧਾਰ ’ਤੇ ਝਗੜਾ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। 2 ਨੌਜਵਾਨ ਪੁਲਸ ਦੀ ਹਿਰਾਸਤ ਵਿਚ ਹਨ, ਜਦਕਿ ਕੁਝ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇੰਸ. ਅਨਿਲ ਕੁਮਾਰ ਨੇ ਕਿਹਾ ਕਿ ਜਿਸ ਦੀ ਵੀ ਗਲਤੀ ਹੋਈ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕਪੂਰਥਲਾ: ਇੰਸਟਾਗ੍ਰਾਮ ਦੀ ਦੋਸਤੀ ਕੁੜੀ ਨੂੰ ਪਈ ਮਹਿੰਗੀ, ਗੱਡੀ 'ਚ ਲਿਜਾ ਕੇ ਮੁੰਡੇ ਨੇ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News