ਦੋਸਤ ਦੇ ਘਰ ਵਿਆਹ ਸਮਾਗਮ ’ਚ ਗਏ ਨੌਜਵਾਨ ਦੀ ਛੱਤ ਤੋਂ ਡਿੱਗਣ ਨਾਲ ਮੌਤ

Sunday, Oct 20, 2019 - 12:29 AM (IST)

ਦੋਸਤ ਦੇ ਘਰ ਵਿਆਹ ਸਮਾਗਮ ’ਚ ਗਏ ਨੌਜਵਾਨ ਦੀ ਛੱਤ ਤੋਂ ਡਿੱਗਣ ਨਾਲ ਮੌਤ

ਜਲੰਧਰ, (ਜ.ਬ.)- ਗੜ੍ਹਾ ਦੇ ਈਦਗਾਹ ਮੁਹੱਲੇ ’ਚ ਸ਼ੁੱਕਰਵਾਰ ਦੇਰ ਰਾਤ ਦੋਸਤ ਦੇ ਘਰ ਵਿਆਹ ਸਮਾਗਮ ’ਚ ਗਏ ਜ਼ੋਮੈਟੋ ਕੰਪਨੀ ਦੇ ਡਲਿਵਰੀ ਬੁਆਏ ਦੀ ਛੱਤ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਕਜ (35) ਪੁੱਤਰ ਅਸ਼ੋਕ ਕੁਮਾਰ ਵਾਸੀ ਫਗਵਾੜੀ ਮੁਹੱਲਾ ਗੜ੍ਹਾ ਵਜੋਂ ਹੋਈ। ਥਾਣਾ ਨੰ. 7 ਦੇ ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਜ਼ੋਮੈਟੋ ਦਾ ਡਲਿਵਰੀ ਬੁਆਏ ਪੰਕਜ ਆਪਣੇ ਦੋਸਤ ਦੇ ਈਦਗਾਹ ਮੁਹੱਲਾ ਸਥਿਤ ਘਰ ’ਚ ਵਿਆਹ ਸਮਾਗਮ ’ਚ ਸ਼ਾਮਲ ਹੋਣ ਗਿਆ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਾਰੇ ਦੋਸਤ ਛੱਤ ’ਤੇ ਸੌਣ ਚਲੇ ਗਏ। ਦੇਰ ਰਾਤ ਕਰੀਬ 2 ਵਜੇ ਪੰਕਜ ਬਾਥਰੂਮ ਜਾਣ ਲਈ ਉਠਿਆ, ਹਨੇਰਾ ਹੋਣ ਕਾਰਨ ਉਹ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਦੇਰ ਰਾਤ ਉਸ ਨੂੰ ਖੂਨ ਨਾਲ ਲਿਬੜੀ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ ਪਰ ਕੁਝ ਸਮੇਂ ਬਾਅਦ ਹੀ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਹੈ।


author

KamalJeet Singh

Content Editor

Related News