ਸੜਕਾਂ ''ਤੇ ਯੈਲੋ-ਵ੍ਹਾਈਟ ਲਾਈਨਾਂ ਲਾਉਣ ਲਈ ਨਿਗਮ ਨੇ ਟਰੈਫਿਕ ਪੁਲਸ ਕੋਲੋਂ ਮੰਗੀ ਰਿਪੋਰਟ

01/15/2020 4:49:41 PM

ਜਲੰਧਰ (ਵਰੁਣ)— ਸੜਕਾਂ 'ਤੇ ਯੈਲੋ-ਵ੍ਹਾਈਟ ਲਾਈਨਾਂ ਤੋਂ ਇਲਾਵਾ ਜ਼ੈਬਰਾ ਕਰਾਸਿੰਗ ਲਾਉਣ ਦਾ ਕੰਮ ਨਗਰ ਨਿਗਮ ਵੱਲੋਂ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਟਰੈਫਿਕ ਪੁਲਸ ਵੱਲੋਂ ਕੀਤੀ ਗਈ ਇਸ ਡਿਮਾਂਡ ਦੀ ਫਾਈਲ ਕਾਫੀ ਸਮੇਂ ਤੋਂ ਨਗਰ ਨਿਗਮ 'ਚ ਧੂੜ ਫੱਕ ਰਹੀ ਸੀ ਪਰ ਜਗ ਬਾਣੀ ਨੇ ਇਸ ਪੈਂਡਿੰਗ ਫਾਈਲ ਬਾਰੇ ਪ੍ਰਮੁੱਖਤਾ ਨਾਲ ਖਬਰ ਛਾਪੀ ਤਾਂ ਨਿਗਮ ਦੇ ਅਧਿਕਾਰੀਆਂ ਨੇ ਟਰੈਫਿਕ ਪੁਲਸ ਕੋਲੋਂ ਸਾਰੇ ਪੁਆਇੰਟਾਂ ਦੀ ਲਿਸਟ ਮੰਗੀ। ਨਿਗਮ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਇਹ ਸਾਰਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਭਾਵੇਂ ਕਿ ਨਿਗਮ ਨੇ ਸ਼ਹਿਰ 'ਚ ਸਾਈਨ ਬੋਰਡ ਲਾਉਣ ਦਾ ਕੰਮ ਵੀ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਿਨ੍ਹਾਂ ਪੁਆਇੰਟਾਂ 'ਤੇ ਜ਼ੈਬਰਾ ਕਰਾਸਿੰਗ ਲਾਉਣੀ ਹੈ, ਉਨ੍ਹਾਂ ਦੀ ਲਿਸਟ ਦੁਬਾਰਾ ਨਿਗਮ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਪੁਆਇੰਟ ਅਜਿਹੇ ਵੀ ਹਨ, ਜਿਥੇ ਸੜਕ ਚੌੜੀ ਕਰਨ ਲਈ ਯੈਲੋ ਲਾਈਨ ਨੂੰ ਅੰਦਰ ਵੀ ਕਰਵਾਉਣਾ ਹੈ। ਏ. ਡੀ. ਸੀ. ਪੀ. ਨੇ ਕਿਹਾ ਕਿ ਲਾਈਨਾਂ ਲਾਉਣ ਨਾਲ ਟਰੈਫਿਕ ਕੰਟਰੋਲ ਕਰਨ 'ਚ ਕਾਫੀ ਸੌਖ ਹੋਵੇਗੀ ਅਤੇ ਲੋਕਾਂ ਨੂੰ ਵੀ ਜਾਣਕਾਰੀ ਹੋਵੇਗੀ ਕਿ ਕਿੱਥੇ ਗੱਡੀਆਂ ਖੜ੍ਹੀਆਂ ਕਰਨੀਆਂ ਹਨ ਅਤੇ ਕਿੱਥੇ ਨਹੀਂ।

ਇਨ੍ਹਾਂ ਸੜਕਾਂ 'ਤੇ ਲੱਗਣਗੀਆਂ ਯੈਲੋ ਲਾਈਨਾਂ
ਮਾਡਲ ਟਾਊਨ ਟਰੈਫਿਕ ਸਿਗਨਲ ਤੋਂ ਬ੍ਰੈਡ ਬਾਸਕਟ ਰੋਡ, ਿਨੱਕ ਬੇਕਰ ਤੋਂ ਲੈ ਕੇ ਐਗਜ਼ਿਟ ਸ਼ੋਅਰੂਮ ਤੱਕ, ਕੇ. ਐੱਫ. ਸੀ. ਚੌਕ ਤੋਂ ਸੰਜੇ ਕਰਾਟੇ ਤੱਕ, ਕੇ. ਐੱਫ. ਸੀ. ਤੋਂ ਐਬਨੀ ਸ਼ੋਅਰੂਮ, ਮਸੰਦ ਚੌਕ ਤੋਂ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੀਤਾ ਮੰਦਰ ਚੌਕ ਤੋਂ ਪਾਪਾ ਵ੍ਹਿਸਕੀ ਚੌਕ ਤੱਕ, ਭਗਵਾਨ ਵਾਲਮੀਕਿ ਚੌਕ ਤੋਂ ਪੁਰਾਣਾ ਲਾਲ ਰਤਨ ਸਿਨੇਮਾ ਤੱਕ, ਸ੍ਰੀ ਰਾਮ ਚੌਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਤੱਕ, ਸ੍ਰੀ ਰਾਮ ਚੌਕ ਤੋਂ ਮਿਲਾਪ ਚੌਕ ਤੱਕ, ਸਕਾਈ ਲਾਰਕ ਚੌਕ ਤੋਂ ਸਟੇਟ ਬੈਂਕ ਆਫ ਇੰਡੀਆ ਤੱਕ, ਅੱਡਾ ਭਾਰਗੋ ਕੈਂਪ ਮਾਰਕੀਟ ਦੀਆਂ ਦੋਵੇਂ ਸਾਈਡਾਂ, ਕਪੂਰਥਲਾ ਚੌਕ ਤੋਂ ਗੁਰਦੁਆਰਾ ਹਰਨਾਮਦਾਸਪੁਰਾ ਤੱਕ, ਕਚਹਿਰੀ ਚੌਕ ਤੋਂ ਪੁਲਸ ਲਾਈਨ ਗੇਟ ਤੱਕ, ਦੋਆਬਾ ਚੌਕ ਤੋਂ ਟਾਂਡਾ ਰੋਡ ਅਤੇ ਰਾਮਾ ਮੰਡੀ ਪੁਲ ਤੋਂ ਲੈ ਕੇ ਟੀ ਪੁਆਇੰਟ ਢਿੱਲਵਾਂ ਤੱਕ।

ਇਥੇ ਲੱਗਣਗੀਆਂ ਵ੍ਹਾਈਟ ਲਾਈਨਾਂ
ਸਤਲੁਜ ਸਿਨੇਮਾ ਚੌਕ ਤੋਂ ਲਿੰਕ ਰੋਡ ਨਕੋਦਰ ਟੀ ਪੁਆਇੰਟ ਤੱਕ, ਬੀ. ਐੱਮ. ਸੀ. ਚੌਕ ਤੋਂ ਲੈ ਕੇ ਵਰਕਸ਼ਾਪ ਚੌਕ ਤੱਕ, ਵੱਡੇ ਡਾਕਖਾਨੇ ਤੋਂ ਬੀ. ਐੱਮ. ਸੀ. ਚੌਕ ਤੱਕ, ਕਚਹਿਰੀ ਚੌਕ ਤੋਂ ਵਾਇਆ ਕਮਲ ਹੋਟਲ ਸ਼ਾਸਤਰੀ ਮਾਰਕੀਟ ਚੌਕ ਤੱਕ, ਕਮਲ ਪੈਲੇਸ ਤੋਂ ਕੋਰਟ ਕੰਪਲੈਕਸ ਤੱਕ, ਮਾਸਟਰ ਤਾਰਾ ਸਿੰਘ ਨਗਰ ਐਕਸਚੇਂਜ ਤੋਂ ਟੀ ਪੁਆਇੰਟ ਲਾਡੋਵਾਲੀ ਰੋਡ ਤੱਕ, ਸਕਾਈ ਲਾਰਕ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਕ ਅਤੇ ਮਸੰਦ ਚੌਕ ਤੱਕ, ਦੋਆਬਾ ਚੌਕ ਤੋਂ ਪਠਾਨਕੋਟ ਚੌਕ ਤੱਕ, ਕਿਸ਼ਨਪੁਰਾ ਚੌਕ ਤੋਂ ਲੰਮਾ ਪਿੰਡ ਚੌਕ ਤੱਕ, ਕਿਸ਼ਨਪੁਰਾ ਚੌਕ ਤੋਂ ਅੱਡਾ ਹੁਸ਼ਿਆਰਪੁਰ ਚੌਕ ਤੱਕ, ਕਿਸ਼ਨਪੁਰਾ ਚੌਕ ਤੋਂ ਦੋਮੋਰੀਆ ਪੁਲ ਤੱਕ, ਅੱਡਾ ਹੁਸ਼ਿਆਰਪੁਰ ਚੌਕ ਤੋਂ ਭਗਤ ਸਿੰਘ ਚੌਕ ਤੱਕ ਵਾਇਆ ਫਗਵਾੜਾ ਗੇਟ, ਮਦਨ ਫਲੋਰ ਮਿੱਲ ਚੌਕ ਤੋਂ ਟੀ ਪੁਆਇੰਟ ਫਗਵਾੜਾ ਗੇਟ, ਮਦਨ ਫਲੋਰ ਮਿੱਲ ਚੌਕ ਤੋਂ ਰੇਲਵੇ ਸਟੇਸ਼ਨ ਤੱਕ, ਭਗਵਾਨ ਵਾਲਮੀਕਿ ਚੌਕ ਤੋਂ ਬਸਤੀ ਅੱਡਾ ਚੌਕ, ਜੇਲ ਚੌਕ, ਸਬਜ਼ੀ ਮੰਡੀ, ਪਟੇਲ ਚੌਕ, ਵਰਕਸ਼ਾਪ ਚੌਕ ਤੋਂ ਮਕਸੂਦਾਂ ਤੱਕ, ਗੁਰੂ ਰਵਿਦਾਸ ਚੌਕ ਤੋਂ ਵਾਇਆ ਮੈਨਬਰੋ ਚੌਕ ਤੋਂ ਡੇਅਰੀਆਂ ਚੌਕ ਤੱਕ, ਮੈਨਬਰੋ ਚੌਕ ਤੋਂ ਮਸੰਦ ਚੌਕ ਅਤੇ ਕੂਲ ਰੋਡ ਤੱਕ, ਬੀ. ਐੱਮ. ਸੀ. ਚੌਕ ਤੋਂ ਸਮਰਾ ਚੌਕ, ਕੂਲ ਰੋਡ, ਅਰਬਨ ਅਸਟੇਟ ਫੇਜ਼-2, ਦੁਲਹਨ ਪੈਲੇਸ ਤੱਕ, ਬੀ. ਐੱਮ. ਸੀ. ਚੌਕ, ਬੀ. ਐੱਸ. ਐੱਫ. ਚੌਕ ਤੋਂ ਲਾਡੋਵਾਲੀ ਰੋਡ, ਅਲਾਸਕਾ ਚੌਕ ਤੋਂ ਮਦਨ ਫਲੋਰ ਮਿੱਲ ਚੌਕ ਤੱਕ, ਟੀ ਪੁਆਇੰਟ ਲਾਡੋਵਾਲੀ ਰੋਡ ਤੋਂ ਵਾਇਆ ਗੁਰੂ ਨਾਨਕ ਪੁਰਾ, ਚੁਗਿੱਟੀ ਚੌਕ, ਲੱਧੇਵਾਲੀ ਤੋਂ ਨੰਗਲਸ਼ਾਮਾ ਚੌਕ ਅਤੇ ਸਤਲੁਜ ਚੌਕ ਤੋਂ ਵਾਇਆ ਪਿਮਸ, ਗੜ੍ਹਾ ਚੌਕ ਤੱਕ।


shivani attri

Content Editor

Related News