ਟਾਂਡਾ ਵਿਖੇ ਮਨਾਇਆ ਗਿਆ ਵਿਸ਼ਵ ਯੋਗਾ ਦਿਵਸ, ਵਿਧਾਇਕ ਜਸਵੀਰ ਰਾਜਾ ਨੇ ਵੀ ਕੀਤੀ ਸ਼ਿਰਕਤ
Friday, Jun 21, 2024 - 09:18 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ/ਪਰਮਜੀਤ ਮੋਮੀ)- ਯੋਗਾ ਕਰਨ ਨਾਲ ਜਿੱਥੇ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ, ਉੱਥੇ ਹੀ ਸਰੀਰਕ ਕਿਰਿਆਵਾਂ ਕਰ ਕੇ ਅਸੀਂ ਬਿਲਕੁਲ ਤੰਦਰੁਸਤ ਰਹਿ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਸਵੀਰ ਸਿੰਘ ਰਾਜਾ ਨੇ ਸਬ ਤਹਿਸੀਲ ਪਾਰਕ ਟਾਂਡਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਉਪਰੰਤ ਸੰਬੋਧਨ ਕਰਦਿਆਂ ਕੀਤਾ।
ਐੱਸ.ਡੀ.ਐੱਮ. ਟਾਂਡਾ ਵਿਓਮ ਭਾਰਦਵਾਜ ਦੀ ਅਗਵਾਈ ਵਿੱਚ ਮਨਾਏ ਗਏ ਯੋਗਾ ਦਿਵਸ ਦੌਰਾਨ ਵੱਡੀ ਗਿਣਤੀ ਵਿੱਚ ਟਾਂਡਾ ਸ਼ਹਿਰ ਵਾਸੀਆਂ ਦੇ ਭਾਗ ਲਿਆ ਅਤੇ ਯੋਗਾ ਟੀਚਰ ਮਨਪ੍ਰੀਤ ਕੌਰ ਤੇ ਅਮਰਪ੍ਰੀਤ ਕੌਰ ਦੀ ਗਾਈਡਲਾਈਨ ਅਨੁਸਾਰ ਯੋਗਾ ਕੀਤਾ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਅੱਜ ਹਰੇਕ ਇਨਸਾਨ ਦੌੜ ਭੱਜ ਕਾਰਨ ਕਿਸੇ ਨਾ ਕਿਸੇ ਰੋਗ ਨਾਲ ਗ੍ਰਸਤ ਹੈ। ਪ੍ਰੰਤੂ ਅਸੀਂ ਯੋਗਾ ਅਪਣਾ ਕੇ ਡਿਪਰੈਸ਼ਨ ਅਤੇ ਹੋਰਨਾਂ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਰਾਹਤ ਪਾ ਸਕਦੇ ਹਾਂ।
ਇਹ ਵੀ ਪੜ੍ਹੋ- ਖ਼ੁਦ ਨੂੰ ਜ਼ਖਮੀ ਕਰ ਕੇ ਸਿਵਲ ਹਸਪਤਾਲ ’ਚ MLR ਕਟਵਾਉਣੀ ਹੁਣ ਨਹੀਂ ਹੋਵੇਗੀ ਆਸਾਨ
ਇਸ ਮੌਕੇ ਐੱਸ.ਡੀ.ਐੱਮ. ਵਿਓਮ ਕੌਮਾਂਤਰੀ ਯੋਗਾ ਦਿਵਸ 'ਤੇ ਯੋਗਾ ਕਰਨ ਦੀ ਪ੍ਰੇਰਨਾ ਦਿੱਤੀ। ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਸੁਪਰਡੈਂਟ ਸੁਖਵਿੰਦਰ ਸਿੰਘ, ਕੇਸ਼ਵ ਸਿੰਘ ਸੈਣੀ, ਸੁਖਵਿੰਦਰ ਸਿੰਘ, ਜਗਜੀਵਨ ਜੱਗੀ, ਨੀਰਜ ਕੁਮਾਰ, ਪ੍ਰੇਮ ਪਡਵਾਲ, ਵਿੱਕੀ ਮਹਿੰਦਰੂ, ਮੁਨੀਸ਼ ਸੋਂਧੀ, ਨੀਰਜ ਕੁਮਾਰ, ਸ਼ਮੀਰ ਧਵਨ, ਅਮਨ, ਬਲਜੀਤ ਸੈਣੀ, ਗੁਰਦੀਪ ਸਿੰਘ, ਮੋਹਣ ਇੰਦਰ ਸੰਘਾ ਵੀ ਹਾਜ਼ਰ ਸਨ।
ਇਸ ਤੋਂ ਇਲਾਵਾ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿਖੇ ਕਾਲਜ ਦੇ ਐੱਨ.ਐੱਸ.ਐੱਸ. ਅਤੇ ਐੱਨ.ਸੀ.ਸੀ. ਵਿਭਾਗ ਵੱਲੋਂ ਵੀ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਡਾਕਟਰ ਸ਼ਸ਼ੀਵਾਲਾ ਦੀ ਯੋਗ ਅਗਵਾਈ ਹੇਠ ਮਨਾਏ ਗਏ ਯੋਗਾ ਦਿਵਸ ਵਿੱਚ ਕਾਲਜ ਦੇ ਸਮੂਹ ਸਟਾਫ ਮੈਂਬਰ ਵਿਦਿਆਰਥੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਕੈਡੇਟਸ ਨੇ ਭਾਗ ਲੈਂਦੇ ਹੋਏ ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਕੀਤੀਆਂ ਇਸ ਮੌਕੇ ਪ੍ਰਿੰਸੀਪਲ ਡਾਕਟਰ ਸ਼ਸ਼ੀਵਾਲਾ ਨੇ ਕਿਹਾ ਕਿ ਯੋਗਾ ਨੂੰ ਆਪਣਾ ਕੇ ਅਸੀਂ ਅੱਜ ਦੇ ਤਣਾਅ ਭਰੇ ਜੀਵਨ ਤੋਂ ਮੁਕਤੀ ਪਾ ਸਕਦੇ ਹਾਂ। ਇਸ ਲਈ ਸਾਨੂੰ ਆਪਣੀ ਜ਼ਿੰਦਗੀ ਵਿੱਚ ਯੋਗਾ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ 'ਚ ਸ਼ੱਕ ਕਾਰਨ ਪ੍ਰੇਮੀ ਕਰਨ ਲੱਗਿਆ ਸੀ ਖ਼ੁਦਕੁਸ਼ੀ, ਫ਼ਿਰ ਹੋਟਲ 'ਚ ਸੱਦ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e