ਪੰਜਾਬ ਕਾਂਗਰਸ ''ਚ ਵੱਡੀ ਹਲਚਲ, ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ

Monday, Jun 02, 2025 - 06:24 PM (IST)

ਪੰਜਾਬ ਕਾਂਗਰਸ ''ਚ ਵੱਡੀ ਹਲਚਲ, ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ

ਜਲੰਧਰ/ਫਿਲੌਰ/ਲੁਧਿਆਣਾ- ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਚੌਧਰੀ ਦੀ ਪਾਰਟੀ 'ਚ ਘਰ ਵਾਪਸੀ ਹੋ ਗਈ ਹੈ। ਦਰਅਸਲ ਲੁਧਿਆਣਾ ਦੇ ਦਾਖਾ ਵਿਧਾਨ ਸਭਾ ਹਲਕੇ 'ਚ ਕਾਂਗਰਸ ਦੀ 'ਸੰਵਿਧਾਨ ਬਚਾਓ' ਰੈਲੀ ਦੌਰਾਨ ਵਿਕਰਮਜੀਤ ਚੌਧਰੀ ਨੂੰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਫਾਇਰਿੰਗ ਨਾਲ ਕੰਬਿਆ ਇਹ ਇਲਾਕਾ

ਦੱਸਣਯੋਗ ਹੈ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਵਿਕਰਮਜੀਤ ਚੌਧਰੀ ਵੱਲੋਂ ਕਾਂਗਰਸੀ ਉਮੀਦਵਾਰ ਦਾ ਵਿਰੋਧ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਅਪ੍ਰੈਲ 2024 ਵਿੱਚ ਸੰਸਦੀ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਵਿਕਰਮਜੀਤ ਚੌਧਰੀ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਚੌਧਰੀ ਅਤੇ ਉਨ੍ਹਾਂ ਦੀ ਮਾਂ ਕਰਮਜੀਤ ਕੌਰ ਚੌਧਰੀ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜਨ ਲਈ ਟਿਕਟਾਂ ਦੀ ਮੰਗ ਕਰ ਰਹੇ ਸਨ।

ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਸੀ, ਜਿਸ ਤੋਂ ਬਾਅਦ ਵਿਕਰਮਜੀਤ ਚੌਧਰੀ ਨੇ ਚੰਨੀ ਦੀ ਉਮੀਦਵਾਰੀ ਦੇ ਵਿਰੁੱਧ ਕਈ ਬਿਆਨ ਦਿੱਤੇ। ਇਸ ਕਾਰਨ ਪਾਰਟੀ ਨੇ ਉਨ੍ਹਾਂ ਨੂੰ ਅਨੁਸ਼ਾਸਨੀ ਕਾਰਵਾਈ ਵਜੋਂ ਮੁਅੱਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ: Punjab: ਵਿਧਾਇਕ ਦਾ ਕਮਾਊ ਪੁੱਤਰ SHO ਬਣਿਆ ਚਰਚਾ ਦਾ ਵਿਸ਼ਾ, ਅੰਦਰਖਾਤੇ ਕਰ ਰਿਹਾ ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News