''ਆਪ'' ਦਾ ਰਾਜਾ ਵੜਿੰਗ ''ਤੇ ਤਿੱਖਾ ਹਮਲਾ! ਕਿਹਾ,- ''ਇਟਲੀ ਤੇ ਦਿੱਲੀ ਦੇ ਇੰਦਰਾ ਭਵਨ ਦੀ ਕਠਪੁਤਲੀ ਹੈ ਪੰਜਾਬ ਕਾਂਗਰਸ''

Saturday, Jun 07, 2025 - 12:55 PM (IST)

''ਆਪ'' ਦਾ ਰਾਜਾ ਵੜਿੰਗ ''ਤੇ ਤਿੱਖਾ ਹਮਲਾ! ਕਿਹਾ,- ''ਇਟਲੀ ਤੇ ਦਿੱਲੀ ਦੇ ਇੰਦਰਾ ਭਵਨ ਦੀ ਕਠਪੁਤਲੀ ਹੈ ਪੰਜਾਬ ਕਾਂਗਰਸ''

ਚੰਡੀਗੜ੍ਹ (ਅੰਕੁਰ): ਆਮ ਆਦਮੀ ਪਾਰਟੀ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਾਰਟੀ ਹਾਈ ਕਮਾਂਡ ਵੱਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਨ ਦੇ ਬਿਆਨ ’ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ’ਚ ਸ਼ੁਰੂ ਤੋਂ ਹੀ ਹਾਈ ਕਮਾਂਡ ਸੱਭਿਆਚਾਰ ਰਿਹਾ ਹੈ, ਪਰ ਇਸ ਦੇ ਆਗੂ ਆਮ ਆਦਮੀ ਪਾਰਟੀ ’ਤੇ ਦਿੱਲੀ ਤੋਂ ਪਾਰਟੀ ਚੱਲਾਉਣ ਦੇ ਝੂਠੇ ਦੋਸ਼ ਲਗਾਉਂਦੇ ਰਹਿੰਦੇ ਹਨ ਪਰ ਅੱਜ ਇਹ ਸਾਬਤ ਹੋ ਗਿਆ ਹੈ ਕਿ ਦਿੱਲੀ ਤੋਂ ਕਿਹੜੀ ਪਾਰਟੀ ਚੱਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਕੁੜੀਆਂ ਦੇ ਖਾਤੇ 'ਚ ਆਉਣ ਲੱਗੇ ਪੈਸੇ! ਮਾਨ ਸਰਕਾਰ ਵੱਲੋਂ ਕਰੋੜਾਂ ਰੁਪਏ ਜਾਰੀ

‘ਆਪ’ ਆਗੂਆਂ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕੀ ਪੰਜਾਬ ਕਾਂਗਰਸ ਮੁਖੀ ਨੂੰ ਸਟਾਰ ਪ੍ਰਚਾਰਕ ਨਿਯੁਕਤ ਕਰਨ ਦੀ ਆਜ਼ਾਦੀ ਨਹੀਂ ਹੈ? ਉਨ੍ਹਾਂ ਕਿਹਾ ਕਿ ਅਸਲੀਅਤ ’ਚ ਪੰਜਾਬ ਕਾਂਗਰਸ ਇਟਲੀ ਅਤੇ ਦਿੱਲੀ ਦੇ ਇੰਦਰਾ ਭਵਨ ਦੀ ਕਠਪੁਤਲੀ ਹੈ। ਉਹ ਆਪਣੀ ਹਾਈਕਮਾਨ ਦੇ ਸਾਹਮਣੇ ਬੇਵੱਸ ਅਤੇ ਲਾਚਾਰ ਹਨ। 'ਆਪ' ਆਗੂਆਂ ਨੇ ਇਸ ਮੁੱਦੇ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਅਤੇ ਕਾਂਗਰਸ ਪਾਰਟੀ ਨੂੰ ਸਲਾਹ ਦਿੱਤੀ ਕਿ ਦੂਜਿਆਂ ’ਤੇ ਉਂਗਲੀਆਂ ਚੁੱਕਣ ਤੋਂ ਪਹਿਲਾਂ ਆਪਣੇ ਘਰ ’ਚ ਝਾਕਣ।

ਲਾਲਜੀਤ ਭੁੱਲਰ : ਕਲਪਨਾ ਕਰੋ ਕਿ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਹੋ ਤੇ ਤੁਹਾਡਾ ਇਸ ਗੱਲ ’ਤੇ ਕੋਈ ਕੰਟਰੋਲ ਨਹੀਂ ਹੈ ਕਿ ਲੁਧਿਆਣਾ ਪੱਛਮੀ ’ਚ ਤੁਹਾਡੇ ਉਮੀਦਵਾਰ ਲਈ ਕੌਣ ਪ੍ਰਚਾਰ ਕਰੇਗਾ। ਰਾਜਾ ਵੜਿੰਗ ਨੇ ਮੰਨਿਆ ਹੈ ਕਿ ਸਟਾਰ ਪ੍ਰਚਾਰਕਾਂ ਦੀ ਸੂਚੀ ਹਾਈਕਮਾਨ ਵੱਲੋਂ ਤੈਅ ਕੀਤੀ ਗਈ ਸੀ। ਜਦੋਂ ਅਸੀਂ ਇਕ ਟੀਮ ਵਜੋਂ ਕੰਮ ਕਰਦੇ ਹਾਂ ਤਾਂ ਕਾਂਗਰਸ ਇਸ ਨੂੰ ਦਖ਼ਲਅੰਦਾਜ਼ੀ ਕਹਿੰਦੀ ਹੈ। ਪਰ ਜਦੋਂ ਉਹ ਖ਼ੁਦ ਅੰਨ੍ਹੇਵਾਹ ਆਪਣੇ ਹਾਈ ਕਮਾਂਡ ਦੀ ਪਾਲਣਾ ਕਰਦੇ ਹਨ ਤਾਂ ਉਹ ਇਸ ਨੂੰ ਅਨੁਸ਼ਾਸਨ ਕਹਿੰਦੇ ਹਨ? ਅਗਲੀ ਵਾਰ ਜਦੋਂ ਉਹ ਸਾਡੇ ਵੱਲ ਉਂਗਲੀ ਚੁੱਕਣ ਤਾਂ ਉਨ੍ਹਾਂ ਨੂੰ ਯਾਦ ਦਿਵਾਓ ਕਿ ਅਸਲ ’ਚ ਕੌਣ ਆਪਣੇ ਫ਼ੈਸਲੇ ਖ਼ੁਦ ਨਹੀਂ ਲੈ ਸਕਦਾ।

ਬਰਿੰਦਰ ਗੋਇਲ : ਰਾਜਾ ਵੜਿੰਗ ਨੇ ਕਿਹਾ ਹੈ ਕਿ ਲੁਧਿਆਣਾ ਪੱਛਮੀ ਚੋਣ ਪ੍ਰਚਾਰ ਲਈ ਪ੍ਰਚਾਰਕਾਂ ਦੀ ਸੂਚੀ ਦਿੱਲੀ ਹਾਈ ਕਮਾਂਡ ਵੱਲੋਂ ਜਾਰੀ ਕੀਤੀ ਗਈ ਹੈ। ਕੀ ਦਿੱਲੀ ਦੇ ਲੋਕ ਰਾਜਾ ਵੜਿੰਗ ਨੂੰ ਕਠਪੁਤਲੀ ਵਾਂਗ ਨਚਾ ਰਹੇ ਹਨ? ਕੀ ਪੰਜਾਬ ਕਾਂਗਰਸ ਦਿੱਲੀ ਦੇ ਇੰਦਰਾ ਭਵਨ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ?

ਡਾ. ਬਲਬੀਰ ਸਿੰਘ : ਕਾਂਗਰਸ ‘ਆਪ’ 'ਤੇ ਇਕੱਠੇ ਕੰਮ ਕਰਨ ’ਚ 'ਦਖ਼ਲਅੰਦਾਜ਼ੀ' ਕਰਨ ਦਾ ਦੋਸ਼ ਲਗਾਉਂਦੀ ਹੈ, ਪਰ ਹੁਣ ਉਨ੍ਹਾਂ ਦੀ ਹਾਈ ਕਮਾਂਡ ਨੇ ਪ੍ਰਚਾਰਕਾਂ ਦੀ ਸੂਚੀ ਤੈਅ ਕੀਤੀ ਹੈ। ਕੀ ਉਹ ਖ਼ੁਦ ਆਪਣੇ ਪ੍ਰਚਾਰਕਾਂ ਦੀ ਚੋਣ ਨਹੀਂ ਕਰ ਸਕਦੇ। ਕਾਂਗਰਸ ਦਾ ਅਨੁਸ਼ਾਸਨ ਦਾ ਵਿਚਾਰ ਸੱਚਮੁੱਚ ਅਜੀਬ ਹੈ।

ਕੁਲਦੀਪ ਧਾਲੀਵਾਲ : ਕਾਂਗਰਸ ਇਸ ਨੂੰ ਦਖ਼ਲਅੰਦਾਜ਼ੀ ਕਹਿੰਦੀ ਹੈ ਜਦੋਂ ‘ਆਪ’ ਆਗੂ ਇਕ ਟੀਮ ਵਜੋਂ ਇਕੱਠੇ ਕੰਮ ਕਰਦੇ ਹਨ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਖੁੱਲ੍ਹ ਕੇ ਮੰਨਿਆ ਕਿ ਉਨ੍ਹਾਂ ਦੇ ਸਟਾਰ ਪ੍ਰਚਾਰਕਾਂ ਨੂੰ ਹਾਈ ਕਮਾਂਡ ਵੱਲੋਂ ਚੁਣਿਆ ਗਿਆ ਹੈ ਕਿਉਂਕਿ ਉਹ ਆਪਣੇ ਆਪ ਫ਼ੈਸਲਾ ਨਹੀਂ ਲੈ ਸਕਦੇ। ਹਾਸੋਹੀਣਾ ਹੈ ਕਿ ਕਾਂਗਰਸ ਇਸ ਦੋਹਰੇ ਮਾਪਦੰਡ ਨੂੰ ਅਨੁਸ਼ਾਸਨ ਕਹਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜਾਨਲੇਵਾ ਹੋਣ ਲੱਗਿਆ ਕੋਰੋਨਾ, ਔਰਤ ਦੀ ਗਈ ਜਾਨ

 

ਲਾਲ ਚੰਦ ਕਟਾਰੂਚੱਕ : ਇਕ ਪਾਸੇ ਕਾਂਗਰਸ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇੱਕਜੁੱਟ ਹੋ ਕੇ ਕੰਮਾਂ ਨੂੰ ਦਖ਼ਲਅੰਦਾਜ਼ੀ ਕਹਿੰਦੀ ਹੈ ਤੇ ਦੂਜੇ ਪਾਸੇ, ਉਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਕਹਿ ਰਹੇ ਹਨ ਕਿ ਉਨ੍ਹਾਂ ਦੇ ਪ੍ਰਚਾਰਕਾਂ ਦੀ ਸੂਚੀ ਦਿੱਲੀ ਹਾਈਕਮਾਂਡ ਤੈਅ ਕਰਦੀ ਹੈ। ਉਹ ਖ਼ੁਦ ਪ੍ਰਚਾਰਕ ਨਹੀਂ ਚੁਣ ਸਕਦੇ। ਜੇਕਰ ਇਹ ਪੰਜਾਬ ਕਾਂਗਰਸ ਦੀ ਦੋਗਲੀ ਨੀਤੀ ਨਹੀਂ ਹੈ, ਤਾਂ ਕੀ ਹੈ?

ਮੋਹਿੰਦਰ ਭਗਤ : ਜਦੋਂ ਸਾਰੀ ਆਮ ਆਦਮੀ ਪਾਰਟੀ ਇਕ ਟੀਮ ਵਜੋਂ ਮਿਲ ਕੇ ਕੰਮ ਕਰਦੀ ਹੈ ਤਾਂ ਇਸ ਨੂੰ ਦਖ਼ਲਅੰਦਾਜ਼ੀ ਦਾ ਨਾਂ ਦਿੱਤਾ ਜਾਂਦਾ ਹੈ ਪਰ ਜਦੋਂ ਕਾਂਗਰਸ ਅੱਖਾਂ ਬੰਦ ਕਰਕੇ ਹਾਈ ਕਮਾਂਡ ਸੱਭਿਆਚਾਰ ਅਪਣਾਉਂਦੀ ਹੈ ਤਾਂ ਇਸ ਨੂੰ ਅਨੁਸ਼ਾਸਨ ਦਾ ਨਾਂ ਦੇ ਦਿੱਤਾ ਜਾਂਦਾ ਹੈ। ਇਹ ਪਖੰਡ ਨਹੀਂ ਤਾਂ ਹੋਰ ਕੀ ਹੈ?

ਹਰਦੀਪ ਸਿੰਘ ਮੁੰਡੀਆਂ : ਲੁਧਿਆਣਾ ਵੈਸਟ ਚੋਣ ਪ੍ਰਚਾਰ 'ਚ ਪੰਜਾਬ ਕਾਂਗਰਸ ਦੇ ਵੱਡੇ ਨਾਵਾਂ ਦੇ ਗ਼ਾਇਬ ਹੋਣ ਬਾਰੇ ਪੁੱਛੇ ਜਾਣ ’ਤੇ ਰਾਜਾ ਵੜਿੰਗ ਨੇ ਜਵਾਬ ਦਿੱਤਾ ਕਿ ਸੂਚੀ ਦਾ ਫ਼ੈਸਲਾ ਮੈਂ ਨਹੀਂ ਹਾਈ ਕਮਾਂਡ ਕਰਦੀ ਹੈ। ‘ਆਪ’ ਦੇ ਇੱਕਜੁੱਟ ਹੋ ਕੇ ਕੰਮ ਕਰਨ ’ਤੇ ਸਵਾਲ ਚੁੱਕਣ ਵਾਲੀ ਕਾਂਗਰਸ ਨੂੰ ਸਾਡਾ ਸਵਾਲ, ਹੁਣ ਰਿਮੋਟ ਕੰਟਰੋਲ ਕਿੱਥੋਂ ਚੱਲਦਾ ਦਿੱਲੀ ਤੋਂ ਜਾਂ ਇਟਲੀ ਤੋ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News