ਭਾਰਤ ਫਾਈਨਲ ''ਚ ਨਾ ਪਹੁੰਚਣ ਕਾਰਨ ਸੱਟਾ ਬਾਜ਼ਾਰ ਮਾਯੂਸ

07/11/2019 6:49:46 PM

ਜਲੰਧਰ (ਅਸ਼ਵਨੀ ਖੁਰਾਣਾ)— ਭਾਰਤ ਬੀਤੇ ਦਿਨ ਸੈਮੀਫਾਈਨਲ ਮੈਚ ਦੌਰਾਨ ਨਿਊਜ਼ੀਲੈਂਡ ਟੀਮ ਦੇ ਸਾਹਮਣੇ ਢੇਰ ਹੋ ਗਿਆ, ਜਿਸ ਨਾਲ ਜਿੱਥੇ ਕਰੋੜਾਂ ਦੇਸ਼ਵਾਸੀਆਂ ਨਿਰਾਸ਼ ਦਿਸੇ, ਉਥੇ ਹੀ ਭਾਰਤ ਦੇ ਫਾਈਨਲ 'ਚ ਨਾ ਪਹੁੰਚਣ ਕਾਰਨ ਦੇਸ਼ ਦਾ ਸੱਟਾ ਬਾਜ਼ਾਰ ਵੀ ਮਾਯੂਸ ਹੋ ਗਿਆ। ਗੌਰਤਲਬ ਹੈ ਕਿ ਵੈਸੇਂ ਤਾਂ ਵਰਲਡ ਕੱਪ ਦੇ ਹਰ ਮੈਚ ਦੌਰਾਨ ਭਾਰੀ ਸੱਟਾ ਲੱਗਦਾ ਹੈ। ਭਾਰਤੀ ਸੱਟੇਬਾਜ਼ਾਂ ਦੀ ਗੱਲ ਕਰੀਏ ਤਾਂ ਇਹ ਦੂਜੇ ਦੇਸ਼ਾਂ ਦੇ ਮੈਚਾਂ ਦੌਰਾਨ ਵੀ ਸੱਟਾ ਲਗਾਉਂਦੇ ਹਨ ਕਿਉਂਕਿ ਇਨ੍ਹਾਂ ਮੈਚਾਂ ਨਾਲ ਹੀ ਸੈਮੀਫਾਈਨਲ ਅਤੇ ਫਾਈਨਲ ਦੀ ਸਥਿਤੀ ਸਪੱਸ਼ਟ ਹੁੰਦੀ ਹੈ। ਫਾਈਨਲ ਮੈਚ ਦੀ ਗੱਲ ਹੀ ਕੁਝਹੋਰ ਹੁੰਦੀ ਹੈ ਪਰ ਜੇਕਰ ਫਾਈਨਲ 'ਚ ਭਾਰਤੀ ਟੀਮ ਪੁੱਜ ਜਾਂਦੀ ਤਾਂ ਸੱਟੇਬਾਜ਼ਾਂ ਨੂੰ ਕੋਨੇ-ਕੋਨੇ 'ਚੋਂ ਗਾਹਕ ਮਿਲ ਜਾਂਦੇ ਹਨ। ਵਰਲਡ ਕੱਪ ਦਾ ਫਾਈਨਲ ਮੈਚ ਇਕ ਅਜਿਹਾ ਇਨਵੈਸਟ ਬਣ ਜਾਂਦਾ ਹੈ ਕਿ ਜਿਸ ਨਾਲ ਸੱਟੇਬਾਜ਼ੀ ਖੇਤਰ 'ਚ ਪੁਰਾਣੇ ਖਿਡਾਰੀ ਤਾਂ ਦਾਅ ਲਗਾਉਂਦੇ ਹੀ ਹਨ ਤਾਂ ਹਜ਼ਾਰਾਂ ਲੱਖਾਂ ਦੀ ਸੰਖਿਆ 'ਚ ਨਵੇਂ ਖਿਡਾਰੀ ਪੈਦਾ ਹੋ ਜਾਂਦੇ ਹਨ, ਜਿਸ ਕਾਰਨ ਬੁਕੀਜ਼ ਦਾ ਕਾਰੋਬਾਰ ਕਾਫੀ ਵਧਦਾ ਹੈ। 14 ਜੁਲਾਈ ਨੂੰ ਜਾ ਰਹੇ ਵਰਲਡ ਕੱਪ ਫਾਈਨਲ ਮੈਚ ਦੌਰਾਨ ਚਾਹੇ ਭਾਰਤੀ ਬਾਜ਼ਾਰਾਂ ਵਿਚ ਸੱਟੇਬਾਜ਼ੀ ਵੇਖਣ ਨੂੰ ਮਿਲੇਗੀ ਪਰ ਇਸਦਾ ਦਾਇਰਾ ਕਾਫੀ ਸੀਮਤ ਹੋਵੇਗਾ। ਜੇਕਰ ਭਾਰਤੀ ਟੀਮ ਫਾਈਨਲ ਖੇਡਦੀ ਤਾਂ ਸਥਿਤੀ ਕੁਝ ਹੋਰ ਹੁੰਦੀ।

ਭਾਰਤ ਅਤੇ ਨਿਊਜ਼ੀਲੈਂਡ ਵਿਚ ਹੋਏ ਸੈਮੀਫਾਈਨਲ ਸੰਭਾਵਿਤ
ਪਹਿਲਾਂ ਅਜਿਹਾ ਮੈਚ ਹੈ ਜੋ ਦੋ ਦਿਨ ਵਿਚ ਜਾ ਕੇ ਪੂਰਾ ਹੋਇਆ। ਮੰਗਲਵਾਰ ਨੂੰ ਜਦ ਇਹ ਮੈਚ ਸ਼ੁਰੂ ਹੋਇਆ ਤਾਂ ਬੁਕੀਜ ਭਾਰਤੀ ਟੀਮ ਦੇ ਫੇਵਰ ਕਰ ਰਹੇ ਸਨ। ਨਿਊਜ਼ੀਲੈਂਡ ਟੀਮ ਦੇ ਮੁਕਾਬਲੇ ਭਾਰਤੀ ਟੀਮ ਨੂੰ ਜਿਤਾਉਣ ਦੇ ਚਾਂਸ ਜ਼ਿਆਦਾ ਸਨ। ਜਿਸ ਤਰ੍ਹਾਂ ਹੀ ਬਾਰਿਸ਼ ਕਾਰਨ ਮੈਚ ਰੁਕ ਗਿਆ, ਬੁਕੀਜ਼ ਦਾ ਭਾਅ ਬਦਲ ਗਿਆ ਅਤੇ ਡਕਬਰਥ ਲੁਇਜ਼ ਦੀ ਇੱਛਾ ਦੇ ਚਲਦੇ ਭਾਵ ਕੁਝ ਸਮੇਂ ਦੇ ਲਈ ਰੁਕ ਗਿਆ। ਅੱਜ ਬੁੱਧਵਾਰ ਨੂੰ ਜਦੋਂ ਮੈਚ ਸ਼ੁਰੂ ਹੋਇਆ ਤਾਂ ਬੁਕੀਜ਼ ਫਿਰ ਸਰਗਰਮ ਦਿਸੇ ਅਤੇ ਫੇਵਰ ਫਿਰ ਭਾਰਤੀ ਟੀਮ ਨੂੰ ਮਿਲੀ। ਜਿਸ 'ਤੇ ਅਰਬਾਂ ਰੁਪਏ ਦਾ ਸੱਟਾ ਲਗਾਇਆ ਗਿਆ। ਜਿਸ ਤਰ੍ਹਾਂ ਹੀ ਭਾਰਤੀ ਟੀਮ ਨੇ ਬੱਲੇਬਾਜ਼ੀ ਸ਼ੁਰੂ ਕੀਤੀ,ਇਸਦੇ ਤਿੰਨ ਬੱਲੇਬਾਜ਼ ਸਿਰਫ 1-1 ਸਕੋਰ ਬਣਾ ਕੇ ਆਊਟ ਹੋ ਗਏ। ਉਸ ਨਾਲ ਬੁਕੀਜ਼ ਵਰਲਡ ਦਾ ਪਾਸਾ ਪਲਟ ਗਿਆ। ਨਿਊਜ਼ੀਲੈਂਡ ਟੀਮ ਨੂੰ ਫੇਵਰ ਮਿਲੀ। ਮੈਚ ਦੇ ਅੰਤਿਮ ਓਵਰਾਂ 'ਚ ਜਿਸ ਤਰ੍ਹਾਂ 2 ਬੱਲੇਬਾਜ਼ ਡਟ ਗਏ, ਉਸ ਨਾਲ ਬੁਕੀਜ਼ ਨੇ ਫੇਵਰ ਇੰਡੀਆ ਟੀਮ ਨੂੰ ਦੇਣੀ ਸ਼ੁਰੂ ਕਰ ਦਿੱਤੀ। ਅੰਤਿਮ ਓਵਰ ਆਉਂਦੇ-ਆਉਂਦੇ ਨਿਊਜ਼ੀਲੈਂਡ ਦੀ ਫਿਰ ਛਾ ਗਈ ਪਰ ਉਦੋਂ ਤੱਕ ਅਰਬਾਂ ਰੁਪਏ ਬੁਕੀਜ਼ ਦੀ ਜੇਬ 'ਚ ਜਾ ਚੁੱਕੇ ਸਨ ਅਤੇ ਉਨ੍ਹਾਂ ਦੇ ਚਿਹਰੇ ਗੁਲਜਾਰ ਹੋ ਚੁੱਕੇ ਸਨ।


shivani attri

Content Editor

Related News