ਅੌਰਤ ਨੂੰ ਡਰਾ ਧਮਕਾ ਕੇ ਕਈ ਵਾਰ ਕੀਤਾ ਜਬਰ-ਜ਼ਨਾਹ

Monday, Sep 03, 2018 - 04:30 AM (IST)

 ਕਪੂਰਥਲਾ,    (ਭੂਸ਼ਣ)-  ਇਕ ਅੌਰਤ  ਨੂੰ ਡਰਾ ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਬਦਲੇ ’ਚ ਕਰੀਬ 14 ਲੱਖ ਰੁਪਏ ਦੀ ਨਕਦੀ ਅਤੇ 10 ਤੋਲੇ ਸੋਨਾ ਹਡ਼ਪਨ  ਦੇ  ਮਾਮਲੇ ’ਚ ਜ਼ਿਲਾ ਪੁਲਸ ਨੇ 2 ਅਣਪਛਾਤੇ ਵਿਅਕਤੀਅਾਂ ਸਮੇਤ 3 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ, ਫਿਲਹਾਲ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।  
ਜਾਣਕਾਰੀ  ਅਨੁਸਾਰ ਢਿਲਵਾਂ ਖੇਤਰ ਨਾਲ ਸਬੰਧਤ  ਇਕ ਅੌਰਤ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਹਰਪ੍ਰੀਤ ਸਿੰਘ  ਪੁੱਤਰ ਇਕਬਾਲ ਸਿੰਘ  ਵਾਸੀ ਹਰੁਵਾਲ ਜ਼ਿਲਾ ਗੁਰਦਾਸਪੁਰ ਦੀ ਉਸ  ਦੇ ਪਿੰਡ ’ਚ ਰਿਸ਼ਤੇਦਾਰੀ ਸੀ।  ਜਿਸ   ਦੌਰਾਨ ਹਰਪ੍ਰੀਤ ਸਿੰਘ  ਦੀ ਉਸ  ਦੇ ਪਰਿਵਾਰ  ਦੇ ਨਾਲ ਜਾਨ ਪਛਾਣ ਹੋਈ। ਜਿਸ ਦਾ ਫਾਇਦਾ ਚੁੱਕਦੇ ਹੋਏ ਉਕਤ ਮੁਲਜ਼ਮ ਨੇ ਕਰੀਬ 3 ਸਾਲ ਪਹਿਲਾਂ ਉਸ ਨੂੰ ਆਪਣੇ ਜਾਲ ’ਚ ਫਸਾ ਲਿਆ ਅਤੇ ਡਰਾ ਧਮਕਾ ਕੇ ਉਹ ਉਸ ਨੂੰ ਜਬਰ-਼ਜ਼ਨਾਹ ਦਾ ਸ਼ਿਕਾਰ ਬਣਾਉਣ ਲੱਗਾ।  ਜਿਸ ਦੌਰਾਨ ਉਹ ਉਸਨੂੰ ਧਮਕਾਉਂਦੇ ਹੋਏ ਕਈ ਦੂਜੇ ਸ਼ਹਿਰਾਂ ਵਿਚ ਲੈ ਗਿਆ, ਜਿਥੇ ਵੀ ਉਸ ਨੇ ਉਸ ਨੂੰ ਜ਼ਬਰਦਸਤੀ  ਸ਼ਿਕਾਰ ਬਣਾਇਆ।  ਜਿਸ  ਦੇ ਦੌਰਾਨ ਮੁਲਜ਼ਮ  ਨੇ ਉਸ ਦੀ ਵੀਡੀਓ ਵੀ ਬਣਾ ਲਈ ਅਤੇ ਉਸਨੂੰ ਵੀਡੀਓ ਦੀ ਆਡ਼ ਵਿਚ ਬਲੈਕਮੇਲ ਕਰਨ ਲਗਾ।  ਜਿਸ  ਦੌਰਾਨ ਮੁਲਜ਼ਮ ਨੇ ਉਸ ਤੋਂ 10 ਤੋਲੇ ਸੋਨਾ ਲੈ ਲਿਆ ਅਤੇ ਫਿਰ ਇਸ  ਦੇ ਬਾਅਦ ਵੱਖ-ਵੱਖ ਮਿਤੀਆਂ ਵਿਚ ਮੁਲਜ਼ਮ ਉਸ ਤੋਂ 11.36 ਲੱਖ ਰੁਪਏ ਦੀ ਰਕਮ ਲੈ ਗਿਆ  ਫਿਰ ਮੁਲਜ਼ਮ  ਨੇ ਉਸ  ਦੇ ਸਵ. ਪਿਤਾ ਤੋਂ ਵੀ 2.50 ਲੱਖ ਰੁਪਏ ਦੀ ਰਕਮ ਲੈ ਲਈ।  ਇਸ  ਦੇ ਬਾਵਜੂਦ ਵੀ ਮੁਲਜ਼ਮ ਉਸਨੂੰ ਲਗਾਤਾਰ ਧਮਕੀਅਾਂ ਦਿੰਦਾ ਰਿਹਾ ਅਤੇ ਉਸ ਦੀ ਗੱਲ ਨਾ ਮੰਨਣ ’ਤੇ ਉਸ ਦਾ ਨੁਕਸਾਨ  ਕਰਨ ਦੀ ਗੱਲ ਕਹਿਣ ਲਗਾ।  
ਮੁਲਜ਼ਮ ਨੇ ਜੁਲਾਈ 2018 ਵਿਚ ਉਸ  ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨੂੰ ਆਪਣੇ 2 ਅਣਪਛਾਤੇ ਸਾਥੀਅਾਂ ਦੀ ਮਦਦ ਨਾਲ ਪਿਸਤੌਲ  ਵਿਖਾ ਕੇ ਜਾਨ ਤੋਂ ਮਾਰਨ ਦੀਅਾਂ ਧਮਕੀਅਾਂ ਦਿੱਤੀਅਾਂ ਅਤੇ ਉਸ ਤੋਂ 1 ਲੱਖ ਰੁਪਏ ਦੀ ਮੰਗ ਕੀਤੀ।  ਜਿਸ ਕਾਰਨ ਉਸ  ਨੂੰ ਤੰਗ ਆ ਕੇ ਐੱਸ. ਐੱਸ. ਪੀ.  ਦੇ  ਸਾਹਮਣੇ ਇਨਸਾਫਂ ਦੀ ਗੁਹਾਰ ਲਗਾਉਣੀ ਪਈ,  ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ  ਸੰਧੂ ਨੂੰ ਮਾਮਲੇ ਦੀ ਜਾਂਚ  ਦੇ ਹੁਕਮ ਦਿੱਤੇ । ਜਾਂਚ  ਦੇ ਦੌਰਾਨ ਮੁਲਜ਼ਮ ਹਰਪ੍ਰੀਤ ਸਿੰਘ  ਪੁੱਤਰ ਇਕਬਾਲ ਸਿੰਘ  ਅਤੇ ਉਸ   ਦੇ 2 ਅਣਪਛਾਤੇ ਸਾਥੀਅਾਂ  ਦੇ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ।  ਜਿਸ  ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ   ਖਿਲਾਫ ਥਾਣਾ ਢਿਲਵਾਂ ਵਿਚ ਮਾਮਲਾ ਦਰਜ ਕਰ ਲਿਆ ਹੈ । ਇਸ ਸਬੰਧ ਵਿਚ ਸੰਪਰਕ ਕਰਨ ਤੇ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ  ਸੰਧੂ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜਲਦੀ ਹੀ ਮੁਲਜ਼ਮਾਂ  ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News