ਵਿਆਹ ਦਾ ਝਾਂਸਾ ਦੇ ਕੇ ਮਹਿਲਾ ਨਾਲ ਕੀਤਾ ਜਬਰ-ਜ਼ਨਾਹ

Tuesday, Feb 25, 2020 - 06:24 PM (IST)

ਵਿਆਹ ਦਾ ਝਾਂਸਾ ਦੇ ਕੇ ਮਹਿਲਾ ਨਾਲ ਕੀਤਾ ਜਬਰ-ਜ਼ਨਾਹ

ਕਪੂਰਥਲਾ (ਭੂਸ਼ਣ)— ਇਕ ਮਹਿਲਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਕਈ ਮਹੀਨੇ ਤਕ ਜਬਰ-ਜ਼ਨਾਹ ਦਾ ਸ਼ਿਕਾਰ ਬਣਾਉਣ ਦੇ ਮਾਮਲੇ 'ਚ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਇਕ ਮਹਿਲਾ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੂੰ ਵਰੁਣ ਬਜਾਜ਼ ਪੁੱਤਰ ਨੀਰਜ ਕੁਮਾਰ ਵਾਸੀ ਜਲਾਲਾਬਾਦ ਜਿਲਾ ਫਿਰੋਜਪੁਰ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਜਾਲ 'ਚ ਫਸਾ ਲਿਆ ਸੀ ਅਤੇ ਮੁਲਜ਼ਮ ਉਸ ਨਾਲ ਕਈ ਮਹੀਨੇ ਤਕ ਲਗਾਤਾਰ ਜਬਰ-ਜ਼ਨਾਹ ਕਰਦਾ ਰਿਹਾ ਉਹ ਜਦੋਂ ਵੀ ਉਸ ਨੂੰ ਵਿਆਹ ਲਈ ਕਹਿੰਦੀ ਤਾਂ ਉਹ ਟਾਲ ਮਟੋਲ ਕਰਦਾ ਰਿਹਾ। ਜਿਸ ਦੌਰਾਨ ਉਸ ਨੇ ਮੁਲਜ਼ਮ 'ਤੇ ਵਿਆਹ ਕਰਨ ਦਾ ਦਬਾਅ ਪਾਇਆ ਤਾਂ ਉਸ ਨੇ ਵਿਆਹ ਕਰਨ ਤੋਂ ਸਾਫ ਮਨਾ ਕਰ ਦਿੱਤਾ ।

ਪੀੜਤਾ ਨੇ ਇਨਸਾਫ ਲਈ ਐੱਸ. ਐੱਸ. ਪੀ ਦੇ ਸਾਹਮਣੇ ਇਨਸਾਫ ਦੀ ਗੁਹਾਰ ਲਗਾਈ ਹੈ। ਐੱਸ. ਐੱਸ. ਪੀ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੈੱਸ. ਪੀ. ਕਮਾਂਡ ਸੈਂਟਰ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮੁਲਜਮ ਵਰੁਣ ਬਜਾਜ਼ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਜਿਸ ਦੇ ਆਧਾਰ 'ਤੇ ਵਰੁਣ ਬਜਾਜ਼ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ।


author

shivani attri

Content Editor

Related News