ਟੈਂਪੂ-ਟਰੈਵਲਰ ਦੀ ਲਪੇਟ ’ਚ ਆਉਣ ਨਾਲ ਅੌਰਤ ਦੀ ਮੌਤ; 2 ਜ਼ਖ਼ਮੀ
Friday, Aug 17, 2018 - 01:41 AM (IST)

ਹੁਸ਼ਿਆਰਪੁਰ (ਅਮਰਿੰਦਰ)-ਜਲੰਧਰ ਰੋਡ ’ਤੇ ਨਸਰਾਲਾ ਕਸਬੇ ਵਿਖੇ ਬੀਤੇ ਦਿਨ ਬਾਅਦ ਦੁਪਹਿਰ ਇਕ ਟੈਂਪੂ-ਟਰੈਵਲਰ ਦੀ ਲਪੇਟ ’a ਆਉਣ ਨਾਲ ਬੱਸ ਦਾ ਇੰਤਜ਼ਾਰ ਕਰ ਰਹੀ ਸੁਰਿੰਦਰ ਕੌਰ (55) ਪਤਨੀ ਜਗਦੀਸ਼ ਕੁਮਾਰ ਵਾਸੀ ਨਸਰਾਲਾ ਦੀ ਮੌਤ ਹੋ ਗਈ। ਹਾਦਸੇ ’ਚ ਕਿਰਨ ਪਤਨੀ ਸੰਜੀਵ ਕੁਮਾਰ ਤੇ ਮਾਨਵ ਪੁੱਤਰ ਪਰਮਜੀਤ ਸਿੰਘ ਵਾਸੀ ਨਸਰਾਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਲੋਕਾਂ ਨੇ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।
ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਰਣਜੀਤ ਰਾਮ ਦੀ ਸ਼ਿਕਾਇਤ ’ਤੇ ਦੋਸ਼ੀ ਟੈਂਪੂ-ਟਰੈਵਲਰ ਦੇ ਚਾਲਕ ਅਜੇ ਕੁਮਾਰ ਵਾਸੀ ਨਾਦੌਣ (ਹਿਮਾਚਲ ਪ੍ਰਦੇਸ਼) ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।