ਔਰਤ ਨਾਲ ਕੁੱਟਮਾਰ ਕਰਨ ਵਾਲੇ ਉਸ ਦੇ ਪਤੀ ਤੇ ਦੋ ਹੋਰਨਾਂ ਖਿਲਾਫ਼ ਮਾਮਲਾ ਦਰਜ

06/04/2020 11:52:34 AM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਨਜ਼ਦੀਕ ਸ਼ਹੀਦ ਚੌਕ ਵਾਰਡ-8 ਟਾਂਡਾ ਨਜ਼ਦੀਕ ਰਹਿੰਦੇ ਇਕ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਉਸ ਦੇ ਪਤੀ ਅਤੇ ਦੋ ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦੀ ਸ਼ਿਕਾਰ ਹੋਈ ਕਮਲੇਸ਼ ਦੇ ਬਿਆਨ ਦੇ ਆਧਾਰ 'ਤੇ ਉਸ ਦੇ ਪਤੀ ਦੀਪਕ ਕੁਮਾਰ ਗੱਬਰ ਪੁੱਤਰ ਹਰੀਦਾਸ ਉਸ ਦੇ ਦਿਓਰ ਰਵੀ ਕੁਮਾਰ ਅਤੇ ਰਾਜੀ ਖਿਲਾਫ਼ ਦਰਜ ਕੀਤਾ ਹੈ। 

ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਕਮਲੇਸ਼ ਨੇ ਦੱਸਿਆ ਕਿ ਉਹ 2 ਜੂਨ ਨੂੰ ਆਪਣੇ ਘਰ ਬੱਚਿਆਂ ਸਮੇਤ ਮੌਜੂਦ ਸੀ ਕਿ ਉਕਤ ਮੁਲਜ਼ਮਾਂ ਨੇ ਉਸ ਨਾਲ ਕਿਰਪਾਨ ਅਤੇ ਸੋਟੇ ਦੀ ਮਦਦ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਨੂੰ ਉਸ ਦੇ ਚਾਚਾ ਸਹੁਰਾ ਰੁਲਦੂ ਰਾਮ ਅਤੇ ਭਰਾ ਭਿੰਦਾ ਨੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਜਗਦੀਪ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।


shivani attri

Content Editor

Related News