35 ਗ੍ਰਾਮ ਹੈਰੋਇਨ ਸਮੇਤ ਔਰਤ ਕਾਬੂ

07/17/2019 6:27:55 PM

ਬੰਗਾ (ਚਮਨ ਲਾਲ/ਰਾਕੇਸ਼)— ਥਾਣਾ ਸਿਟੀ ਪੁਲਸ ਵੱਲੋਂ 35 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਜਿਸ 'ਚ ਏ. ਐੱਸ. ਆਈ. ਸੁਨੀਲ ਦੱਤ, ਐੱਚ. ਸੀ. ਰਾਜ ਕੁਮਾਰ, ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਜਨਰਲ ਚੈਕਿੰਗ ਅਤੇ ਗਸ਼ਤ ਲਈ ਹੱਪੋਵਾਲ ਰੋਡ ਨੇੜੇ ਚਰਨ ਦੇ ਢਾਬੇ ਕੋਲ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਕ ਔਰਤ ਹੱਪੋਵਾਲ ਦੀ ਤਰਫੋਂ ਪੈਦਲ ਆਉਂਦੀ ਦਿਖਾਈ ਦਿੱਤੀ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਔਰਤ ਨੂੰ ਕਾਬੂ ਕਰਕੇ ਉਸ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਅਮਰਜੀਤ ਕੌਰ ਪਤਨੀ ਸੀਤਾ ਰਾਮ ਵਾਸੀ ਬਹਿਲਪੁਰ ਥਾਣਾ ਮਾਹਿਲਪੁਰ ਹਾਲ ਵਾਸੀ ਪਿਤਾ ਅਵਤਾਰ ਸਿੰਘ ਉਰਫ ਤਾਰੀ ਵਾਸੀ ਲੰਗੇਰੀ ਰੋਡ ਮਾਹਿਲਪੁਰ ਦੱਸਿਆ। 

ਪੁਲਸ ਪਾਰਟੀ ਜਿਸ 'ਚ ਏ. ਐੱਸ. ਆਈ. ਹਰਜਿੰਦਰ ਕੌਰ, ਏ. ਐੱਸ. ਆਈ. ਧਰਮਵੀਰ ,ਐੱਚ. ਸੀ. ਜਰਨੈਲ ਸਿੰਘ , ਪੀ. ਸੀ. ਅਨੂਪ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਔਰਤ ਵੱਲੋਂ ਜ਼ਮੀਨ 'ਤੇ ਸੁੱਟੇ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ 'ਚੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ 'ਤੇ ਕਾਰਵਾਈ ਕਰਦੇ ਹੋਏ ਉਸ ਨੂੰ ਥਾਣਾ ਸਿਟੀ ਲਿਆਂਦਾ ਅਤੇ ਉਸ ਉਪਰ ਐੱਨ. ਡੀ. ਪੀ. ਐੱਸ. ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


shivani attri

Content Editor

Related News