ਜਲੰਧਰ ਦੀਆਂ ਸੜਕਾਂ ''ਤੇ ਸਾਂਬਰ ਨੇ ਪਾਇਆ ਭੜਥੂ, ਜੰਗਲਾਤ ਵਿਭਾਗ ਨੇ ਇੰਝ ਕੀਤਾ ਕਾਬੂ
Sunday, Dec 24, 2023 - 02:56 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਦੇਰ ਰਾਤ ਜੰਗਲੀ ਸਾਂਬਰ ਨੇ ਭੜਥੂ ਪਾ ਦਿੱਤਾ। ਗਨੀਮਤ ਇਹ ਰਹੀ ਕਿ ਜੰਗਲੀ ਸਾਂਬਰ ਤੋਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਜਦਕਿ ਬੀਤੇ ਦਿਨੀਂ ਕਸਬਾ ਗੋਰਾਇਆ ਵਿਚ ਜੰਗਲੀ ਸਾਂਬਰ ਨੇ 3-4 ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਐਕਟਿਵਾ ਸਵਾਰ ਵਿਅਕਤੀ ਨੂੰ ਵੀ ਜ਼ਖ਼ਮੀ ਕਰ ਦਿੱਤਾ ਸੀ।
ਬਾਰਾਸਿੰਘਾ ਦੀ ਤਰ੍ਹਾਂ ਦਿੱਸਣ ਵਾਲਾ ਇਹ ਜੰਗਲੀ ਜਾਨਵਰ ਜਲੰਧਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਦੇਰ ਰਾਤ ਤੱਕ ਘੁੰਮਦਾ ਰਿਹਾ, ਜਿਸ ਨੂੰ ਅੱਜ ਸਵੇਰੇ ਜੰਗਲਾਤ ਵਿਭਾਗ ਨੇ ਕਾਬੂ ਕੀਤਾ ਹੈ। ਪਹਾੜਾਂ ਵਿੱਚ ਵਧ ਰਹੀ ਠੰਡ ਕਾਰਨ ਜੰਗਲੀ ਜਾਨਵਰਾਂ ਦਾ ਮੈਦਾਨੀ ਇਲਾਕਾਂ ਵਿੱਚ ਆਉਣਾ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦੇ ਸ਼ਨੀਵਾਰ ਵੀ ਇਕ ਜੰਗਲੀ ਸਾਂਬਰ ਜਲੰਧਰ ਸ਼ਹਿਰ ਵਿੱਚ ਜੰਗਲਾਤ ਵਿਭਾਗ ਨੇ ਕੜੀ ਵਿੱਚ ਮੁਸ਼ੱਕਤ ਤੋਂ ਬਾਅਦ ਫੜਿਆ। ਤੁਹਾਨੂੰ ਦੱਸ ਦੇਈਏ ਕਿ ਇਹ ਜੰਗਲੀ ਸਾਂਬਰ ਕੱਲ੍ਹ ਦੇਰ ਸ਼ਾਮ ਤੋਂ ਆਇਆ ਹੋਇਆ ਸੀ ਅਤੇ ਰਾਤ ਭਰ ਸ਼ਹਿਰ ਦੀਆਂ ਗਲੀਆਂ ਸੜਕਾਂ 'ਤੇ ਘੁੰਮਦਾ ਵੀ ਵੇਖਿਆ ਗਿਆ। ਇਸ ਦੀ ਵੀਡੀਓ ਵੀ ਲੋਕਾਂ ਵੱਲੋਂ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਇਨਸਾਨਾਂ ਦੇ ਬਸੇਰਿਆਂ ਨੇ ਉਜਾੜੇ ਪੰਛੀਆਂ ਦੇ ਬਸੇਰੇ, ਹੁਣ ਤੱਕ ਅਲੋਪ ਹੋ ਚੁੱਕੀਆਂ ਨੇ ਲਗਭਗ 1,430 ਪ੍ਰਜਾਤੀਆਂ
ਇਕ ਨਿੱਜੀ ਬੈਂਕ ਨੇੜਿਓਂ ਫੜੇ ਗਏ ਜੰਗਲੀ ਸਾਂਬਰ ਬਾਰੇ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਬਾਰਾਸਿੰਘਾ ਸ਼ਹਿਰ 'ਚ ਆਇਆ ਹੈ। ਉਨ੍ਹਾਂ ਨੇ ਆ ਕੇ ਵੇਖਿਆ ਤਾਂ ਜੰਗਲਾਤ ਵਿਭਾਗ ਨੇ ਉਸ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਹਾੜੀ ਇਲਾਕਿਆਂ ਵਿੱਚ ਵਧਦੀ ਠੰਡ ਕਾਰਨ ਜੰਗਲੀ ਜਾਨਵਰ ਸ਼ਹਿਰ ਵੱਲ ਪਨਾਹ ਲੈਣ ਆਉਂਦੇ ਹਨ। ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਹਰ ਸਰਦੀਆਂ ਵਿੱਚ ਜੰਗਲੀ ਜਾਨਵਰ ਮੈਦਾਨ ਵਿੱਚ ਆਉਂਦੇ ਹਨ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ 'ਚ ਵੱਡੀ ਵਾਰਦਾਤ, 4500 ਰੁਪਏ ਪਿੱਛੇ ਕੀਤਾ ਵਿਅਕਤੀ ਦਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।