ਸਲੇਮਪੁਰ ਮੁਸਲਮਾਨਾ ''ਚ ਪਾਣੀ ਪੀਣ ਕਾਰਨ ਅੱਧੀ ਦਰਜਨ ਲੋਕ ਬੀਮਾਰ

08/17/2019 4:05:39 PM

ਜਲੰਧਰ (ਮਾਹੀ)— ਜਲੰਧਰ ਦੇ ਵਾਰਡ ਨੰਬਰ-2 ਦੇ ਅਧੀਨ ਆਉਂਦੇ ਖੇਤਰ ਪਿੰਡ ਸਲੇਮਪੁਰ ਮੁਸਲਮਾਨਾ 'ਚ ਇਨੀਂ ਦਿਨੀਂ ਡਾਇਰੀਆ ਅਤੇ ਪੀਲੀਆ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇਸ ਖੇਤਰ ਦੇ ਲੋਕਾਂ ਦੇ ਬੀਮਾਰ ਹੋਣ ਕਾਰਨ ਪੀਣ ਵਾਲੇ ਪਾਣੀ ਨੂੰ ਮੰਨਿਆ ਜਾ ਰਿਹਾ ਹੈ। ਮਰੀਜ਼ਾਂ ਜਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਜਿਹੀ ਸਮੱਸਿਆ ਗੰਦਾ ਪਾਣੀ ਕਾਰਨ ਹੁੰਦੀ ਹੈ।

PunjabKesari

ਉਨ੍ਹਾਂ ਕਿਹਾ ਕਿ ਇਸ ਪਿੰਡ 'ਚ ਦੂਸ਼ਿਤ ਪਾਣੀ ਵਰਗੀ ਸਮੱਸਿਆ ਹੈ, ਜਿਸ ਕਰਕੇ ਇਕਦਮ ਨਾਲ ਇੰਨੇ ਮਰੀਜ਼ ਇਕ ਹੀ ਬੀਮਾਰੀ ਦੀ ਸ਼ਿਕਾਇਤ ਨਾਲ ਬੀਮਾਰ ਹੋ ਰਹੇ ਹਨ। ਬੀਮਾਰ ਹੋਏ ਮਰੀਜ਼ਾਂ 'ਚ ਬਲਵੀਕ ਕੌਰ, ਮਨਪ੍ਰੀਤ ਕੌਰ, ਕਿਸ਼ਨ, ਸ਼ੰਟੀ, ਪੂਨਮ, ਬੰਨਸੋ ਦੇਵੀ, ਕੋਮਲ ਵਿਰਦੀ ਆਦਿ ਸ਼ਾਮਲ ਹਨ।

PunjabKesari

ਲੋਕਾਂ ਦਾ ਕਹਿਣਾ ਹੈ ਕਿ ਜਲਦੀ ਪ੍ਰਸ਼ਾਸਨ ਨੇ ਠੋਸ ਕਦਮ ਨਾ ਚੁੱਕੇ ਤਾਂ ਇਹ ਸਮੱਸਿਆ ਭਿਆਨਕ ਰੂਪ ਵੀ ਧਾਰਨ ਕਰ ਸਕਦੀ ਹੈ। ਨਿਗਮ ਦੇ ਅਧਿਕਾਰੀਆਂ ਨੂੰ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।


shivani attri

Content Editor

Related News