ਹਿਮਾਚਲ ਪ੍ਰਦੇਸ਼ ਲਿਜਾ ਕੇ ਕਰਨਾ ਚਾਹੁੰਦੇ ਸਨ ਵਿਅਕਤੀ ਦਾ ਕਤਲ, 3 ਮੁਲਜ਼ਮ ਗ੍ਰਿਫ਼ਤਾਰ, 1 ਫਰਾਰ

Wednesday, Jul 12, 2023 - 01:01 PM (IST)

ਗੜ੍ਹਸ਼ੰਕਰ (ਭਾਰਦਵਾਜ)-ਥਾਣਾ ਗੜ੍ਹਸ਼ੰਕਰ ਪੁਲਸ ਨੇ ਇਕ ਵਿਅਕਤੀ ਨੂੰ ਅਗਵਾ ਕਰਕੇ ਹਿਮਾਚਲ ਪ੍ਰਦੇਸ਼ ਵਿਚ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ, ਜਦਕਿ ਇਕ ਦੋਸ਼ੀ ਫਰਾਰ ਹੋ ਗਿਆ। ਐੱਸ. ਐੱਚ. ਓ. ਥਾਣਾ ਗੜ੍ਹਸ਼ੰਕਰ ਹਰਪ੍ਰੇਮ ਸਿੰਘ ਨੇ ਜਾਰੀ ਪ੍ਰੈੱਸ ਨੋਟ ਵਿਚ ਦੱਸਿਆ ਕਿ ਹਰੀ ਓਮ ਪੁੱਤਰ ਮੋਹਨ ਲਾਲ ਵਾਸੀ ਡੋਬਈ ਥਾਣਾ ਸੈਸਵਾ ਜ਼ਿਲ੍ਹਾ ਬਦਾਯੂੰ ਉੱਤਰ ਪ੍ਰਦੇਸ਼, ਹਾਲ ਵਾਸੀ ਮਦਨ ਲਾਲ ਵਾਸੀ ਕੋਟ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਸੀ ਕਿ ਉਹ ਪਹਿਲਾਂ ਢਿੱਲੋਂ ਡੇਅਰੀ ਬੰਗਾ ਰੋਡ ਗੜ੍ਹਸ਼ੰਕਰ ਵਿਖੇ ਕੰਮ ਕਰਦਾ ਸੀ।

ਇਥੋਂ ਕੰਮ ਛੱਡਣ ਤੋਂ ਬਾਅਦ ਉਹ ਨਿਊ ਢਿੱਲੋਂ ਡੇਅਰੀ ’ਤੇ ਕੰਮ ਕਰਨ ਲੱਗ ਪਿਆ ਸੀ। ਹਰੀ ਓਮ ਨੇ ਦੱਸਿਆ ਕਿ ਢਿੱਲੋਂ ਡੇਅਰੀ ਦਾ ਕਰਿੰਦਾ ਕੰਮ ਛੱਡ ਕੇ ਚਲਾ ਗਿਆ ਤਾਂ ਉਹ ਦੋਬਾਰਾ ਢਿੱਲੋਂ ਡੇਅਰੀ ’ਤੇ ਕੰਮ ਕਰਨ ਲੱਗ ਪਿਆ। ਹਰੀ ਓਮ ਨੇ ਦੱਸਿਆ ਸੀ ਕਿ ਢਿੱਲੋਂ ਡੇਅਰੀ ਦਾ ਮਾਲਕ ਮਦਨ ਲਾਲ ਉਸ ਨਾਲ ਅੰਦਰੋਂ ਰੰਜਿਸ਼ ਰੱਖਦਾ ਸੀ। 9 ਜੁਲਾਈ ਨੂੰ ਮਦਨ ਲਾਲ, ਉਸ ਦਾ ਲੜਕਾ ਹਰਦੀਪ ਉਰਫ਼ ਦੀਪੂ ਅਤੇ ਦੀਪੂ ਦਾ ਸਾਲਾ ਰਵੀ ਉਸ ਨੂੰ ਮਹਿੰਦਰਾ ਗੱਡੀ ਵਿਚ ਕਿਸੇ ਵਿਆਹ ਦਾ ਬਹਾਨਾ ਬਣਾ ਕੇ ਲੈ ਗਏ। ਉਸ ਨੇ ਦੱਸਿਆ ਕਿ ਮਦਨ ਲਾਲ ਦਾ ਨੌਕਰ ਕਰਨਜੀਤ ਸਿੰਘ ਪਿੱਛੇ ਮੋਟਰਸਾਈਕਲ ’ਤੇ ਆ ਰਿਹਾ ਸੀ। ਹਰੀ ਓਮ ਨੇ ਦੱਸਿਆ ਕਿ ਉਸ ਨੂੰ ਸੰਤੋਹਗੜ੍ਹ ਹਿਮਾਚਲ ਪ੍ਰਦੇਸ਼ ਵਿਖੇ ਲਿਜਾ ਕੇ ਸ਼ਰਾਬ ਪਿਲਾਈ ਅਤੇ ਉਸ ਨਾਲ ਕੁੱਟਮਾਰ ਕਰਦੇ ਹੋਏ ਉਸਨੂੰ ਪਰਨੇ ਨਾਲ ਬੰਨ੍ਹਕੇ ਸੰਤੋਹਗੜ੍ਹ ਦੀ ਸਵਾਂ ਦੇ ਪਾਣੀ ਵਿਚ ਸੁੱਟ ਦਿੱਤਾ।

ਇਹ ਵੀ ਪੜ੍ਹੋ-  ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਮਾਰਨ ਵਾਲਿਆਂ ਦੀ ਹੁਣ ਖੈਰ ਨਹੀਂ, ਜਲੰਧਰ ਦੇ DCP ਨੇ ਜਾਰੀ ਕੀਤੇ ਸਖ਼ਤ ਹੁਕਮ

ਸਬ ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਹਰੀ ਓਮ ਕਿਸੇ ਤਰ੍ਹਾਂ ਪੂਰੀ ਰਾਤ ਪਾਣੀ ਵਿਚ ਰੁੜਦੇ ਦਰੱਖਤ ਨੂੰ ਜੱਫਾ ਮਾਰ ਕੇ ਬੈਠਾ ਰਿਹਾ ਅਤੇ ਰਾਹਗੀਰਾਂ ਅਤੇ ਥਾਣਾ ਹਰੋਲੀ ਪੁਲਸ ਦੀ ਮਦਦ ਨਾਲ ਉਸਨੂੰ ਬਾਹਰ ਕੱਢਿਆ ਅਤੇ ਉਸਦਾ ਇਲਾਜ ਕਰਵਾ ਕੇ ਗੜ੍ਹਸ਼ੰਕਰ ਪੁਲਸ ਦੇ ਹਵਾਲੇ ਕਰ ਦਿੱਤਾ। ਸਬ ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਹਰੀ ਓਮ ਦੇ ਬਿਆਨਾਂ ’ਤੇ ਮਦਨ ਲਾਲ, ਹਰਦੀਪ ਉਰਫ਼ ਦੀਪੂ ਪੁੱਤਰ ਮਦਨ ਲਾਲ ਵਾਸੀ ਕੋਟ, ਰਵੀ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਕਾਨੇਵਾਲ ਅਤੇ ਕਰਨਜੀਤ ਸਿੰਘ ਉਰਫ਼ ਕਰਨ ਪੁੱਤਰ ਸਰਬਜੀਤ ਸਿੰਘ ਵਾਸੀ ਵਾਰਡ ਨੰਬਰ 1 ਗੜ੍ਹਸ਼ੰਕਰ ਥਾਣਾ ਗੜ੍ਹਸ਼ੰਕਰ ਖ਼ਿਲਾਫ਼ ਧਾਰਾ 364,307,382,323 ਅਤੇ 34 ਆਈ. ਪੀ. ਸੀ. ਦੇ ਤਹਿਤ ਮੁਕੱਦਮਾ ਦਰਜ ਕਰਕੇ  ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਦੋਸ਼ੀ ਮਦਨ ਲਾਲ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਦਾ ਮੰਤਰੀ ਹਰਜੋਤ ਬੈਂਸ ਨੇ ਕੀਤਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


shivani attri

Content Editor

Related News