ਜਲੰਧਰ ਵਿਖੇ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ’ਚ ਹੋ ਰਹੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ

03/21/2024 1:05:22 PM

ਜਲੰਧਰ (ਚੋਪੜਾ)–ਇਕ ਪੁਰਾਣੀ ਕਹਾਵਤ ਹੈ ਕਿ ਦੀਵੇ ਥੱਲੇ ਹਨੇਰਾ ਅਤੇ ਇਹ ਕਹਾਵਤ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਦਫ਼ਤਰ ’ਤੇ ਸਹੀ ਸਾਬਿਤ ਹੁੰਦੀ ਹੈ, ਜਿੱਥੇ ਜ਼ਿਲ੍ਹਾ ਚੋਣ ਅਧਿਕਾਰੀ ਦੇ ਹੁਕਮਾਂ ਦੇ 96 ਘੰਟਿਆਂ ਬਾਅਦ ਵੀ ਖ਼ੁਦ ਉਨ੍ਹਾਂ ਅਧੀਨ ਅਧਿਕਾਰੀਆਂ ਦੇ ਸਰਕਾਰੀ ਦਫ਼ਤਰਾਂ ਵਿਚ ਆਦਰਸ਼ ਚੋਣ ਜ਼ਾਬਤੇ ਦਾ ਜੰਮ ਕੇ ਉਲੰਘਣ ਹੋ ਰਿਹਾ ਹੈ ਪਰ ਖ਼ੁਦ ਡੀ. ਸੀ.-ਕਮ-ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਵਿਚ ਸਥਿਤ ਵੱਖ-ਵੱਖ ਵਿਭਾਗਾਂ ਵਿਚ ਅੱਜ ਵੀ ਪੰਜਾਬ ਸਰਕਾਰ ਦੇ ਕੈਲੰਡਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੋਟੋ ਲੱਗੀ ਹੋਈ ਹੈ ਪਰ ਹੈਰਾਨੀਜਨਕ ਹੈ ਕਿ ਖ਼ੁਦ ਡੀ. ਸੀ. ਦੇ ਹੁਕਮਾਂ ਨੂੰ ਉਨ੍ਹਾਂ ਦੇ ਕਰਮਚਾਰੀ ਮੰਨਣ ਨੂੰ ਤਿਆਰ ਨਹੀਂ ਹਨ।

PunjabKesari

ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ 16 ਮਾਰਚ ਨੂੰ ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਐਲਾਨ ਕਰਨ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਅਤੇ ਉਸੇ ਦਿਨ ਤਤਕਾਲੀ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡੀ. ਸੀ. ਵਿਸ਼ੇਸ਼ ਸਾਰੰਗਲ ਨੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ 24 ਘੰਟਿਆਂ ਅੰਦਰ ਸਾਰੀਆਂ ਵਾਲ ਪੇਂਟਿੰਗਜ਼, ਪੋਸਟਰ, ਕਾਗਜ਼ ਜਾਂ ਹੋਰ ਜਿਵੇਂ ਕੱਟਆਊਟ, ਹੋਰਡਿੰਗ, ਬੈਨਰ, ਝੰਡੇ ਆਦਿ ਨੂੰ ਸਰਕਾਰੀ ਪ੍ਰਾਪਰਟੀਆਂ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਤੋਂ ਬਾਅਦ ਜਲੰਧਰ ਜ਼ਿਲੇ ਵਿਚ ਲੱਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸ਼ਹਿਰ ਦੇ ਚੌਕ-ਚੌਰਾਹਿਆਂ ’ਤੇ ਪਹਿਲਾਂ ਤੋਂ ਲਾਏ ਗਏ ਹੋਰਡਿੰਗਜ਼ ਅਤੇ ਬੈਨਰ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਹੋ ਗਿਆ ਪਰ ਜ਼ਾਬਤੇ ਨੂੰ ਲਾਗੂ ਕਰਨ ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਹੁਕਮਾਂ ਦਾ ਉਲੰਘਣ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

PunjabKesari

ਹੈਰਾਨੀਜਨਕ ਹੈ ਕਿ ਜਲੰਧਰ ਜ਼ਿਲੇ ਵਿਚ ਜ਼ਾਬਤੇ ਦਾ ਉਲੰਘਣ ਕਰਨ ਵਾਲਿਆਂ ’ਤੇ ਕਾਰਵਾਈ ਹੋ ਰਹੀ ਹੈ ਪਰ ਡੀ. ਸੀ. ਆਫਿਸ ਵਿਚ ਅਜਿਹੇ ਮਾਮਲਿਆਂ ਨੂੰ ਲੈ ਕੇ ਆਖਿਰ ਕਾਰਵਾਈ ਕੌਣ ਕਰੇ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਕਿਸੇ ਸ਼ਿਕਾਇਤ ਦੇ ਆਧਾਰ ’ਤੇ ਬੀਤੇ ਦਿਨੀਂ ਹੀ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾ ਤਬਾਦਲਾ ਕਰ ਦਿੱਤਾ ਹੈ ਪਰ ਉਨ੍ਹਾਂ ਦੀ ਥਾਂ ’ਤੇ ਚੋਣ ਕਮਿਸ਼ਨ ਨੇ ਕਿਸੇ ਨਵੇਂ ਆਈ. ਏ. ਐੱਸ. ਅਧਿਕਾਰੀ ਦੀ ਤਾਇਨਾਤੀ ਨਹੀਂ ਕੀਤੀ।

PunjabKesari

ਇਹ ਵੀ ਪੜ੍ਹੋ: ਕਿਸਾਨੀ ਮਸਲੇ 'ਤੇ ਖੁੱਲ੍ਹ ਕੇ ਬੋਲੇ ਸੁਨੀਲ ਜਾਖੜ, ਕਿਹਾ-ਕਿਸਾਨੀ ਮੁੱਦੇ ਨੂੰ ਗੰਭੀਰਤਾ ਨਾਲ ਘੋਖਣਾ ਪਵੇਗਾ

ਦੂਜੇ ਪਾਸੇ ਅੱਜ ਵੀ ਡੀ. ਸੀ.ਆਫਿਸ ਵਿਚ ਸਥਿਤ ਰਿਜਨਲ ਟਰਾਂਸਪੋਰਟ ਅਧਿਕਾਰੀ, ਐੱਸ. ਡੀ. ਐੱਮ. ਨਾਲ ਸਬੰਧਤ ਦਫਤਰਾਂ, ਤਹਿਸੀਲਦਾਰ ਦਫ਼ਤਰ ਸਮੇਤ ਹੋਰਨਾਂ ਬਰਾਂਚਾਂ ਵਿਚ ਕੈਲੰਡਰ ਅਤੇ ਮੁੱਖ ਮੰਤਰੀ ਦੀ ਫੋਟੋ ਲੱਗੀ ਵਿਖਾਈ ਦੇ ਰਹੀ ਹੈ। ਵਰਣਨਯੋਗ ਹੈ ਕਿ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਦਫ਼ਤਰ ਵਿਚ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿਚ ਲੋਕ ਆਪਣੇ ਕੰਮ ਕਰਵਾਉਣ ਆਉਂਦੇ ਹਨ। ਅਜਿਹੇ ਵਿਚ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੀ ਪਬਲੀਸਿਟੀ ਨਾਲ ਸਬੰਧਤ ਸਮੱਗਰੀ ਦਾ ਲੱਗਾ ਹੋਣਾ ਆਦਰਸ਼ ਚੋਣ ਜ਼ਾਬਤੇ ਦਾ ਖੁੱਲ੍ਹੇਆਮ ਉਲੰਘਣ ਹੈ, ਹਾਲਾਂਕਿ ਕੁਝ ਦਫ਼ਤਰਾਂ ਵਿਚ ਲੱਗੀ ਫੋਟੋ ਨੂੰ ਕਾਗਜ਼ ਨਾਲ ਲੁਕਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਵੱਡਾ ਬਿਆਨ, ਥੋੜੇ ਦਿਨਾਂ ਤੱਕ ਅਕਾਲੀ-ਭਾਜਪਾ ਗੱਠਜੋੜ ਦੀ ਸਥਿਤੀ ਹੋਵੇਗੀ ਸਾਫ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News