ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਲ ਬੇਟੀ ਵਸਾਓ ਦਾ ਨਾਅਰਾ ਵੀ ਬੁਲੰਦ ਕਰਨਾ ਹੋਵੇਗਾ : ਵਿਜੇ ਚੋਪੜਾ

1/3/2020 1:33:18 PM

ਜਲੰਧਰ (ਮਹੇਸ਼): ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਨਵੇਂ ਸਾਲ ਮੌਕੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਇਸ ਸਮੇਂ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਲ-ਨਾਲ ਬੇਟੀ ਵਸਾਓ ਦਾ ਨਾਅਰਾ ਵੀ ਬੁਲੰਦ ਕਰਨਾ ਜ਼ਰੂਰੀ ਹੈ। ਕੇਸਰੀ ਸਾਹਿਤ ਸੰਗਮ ਵਲੋਂ ਨਵੇਂ ਸਾਲ ਮੌਕੇ ਆਯੋਜਿਤ ਸਮਾਰੋਹ ਿਵਚ ਮੁੱਖ ਮਹਿਮਾਨ ਵਜੋਂ ਆਏ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀਆਂ ਅਦਾਲਤਾਂ 'ਚ ਪਰਿਵਾਰਕ ਝਗੜਿਆਂ ਦੇ ਹਜ਼ਾਰਾਂ ਮਾਮਲੇ ਚੱਲ ਰਹੇ ਹਨ, ਜੇਕਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਬੇਟੀਆਂ ਵੀ ਪ੍ਰੇਸ਼ਾਨ ਹੁੰਦੀਆਂ ਰਹਿਣਗੀਆਂ ਅਤੇ ਸੱਸ-ਸਹੁਰਾ ਅਤੇ ਪਤੀ ਨੂੰ ਵੀ ਮੁਸੀਬਤਾਂ ਦਾ ਸਾਹਮਣਾ ਕਰਦੇ ਰਹਿਣਾ ਪਵੇਗਾ। ਉਨ੍ਹਾਂ ਕਿਹਾ ਿਕ ਸਮਾਜ ਿਵਚ ਬਜ਼ੁਰਗਾਂ ਦੀ ਸੰਭਾਲ ਘੱਟ ਹੋ ਰਹੀ ਹੈ, ਜੋ ਚਿੰਤਾ ਦਾ ਿਵਸ਼ਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਜ਼ੁਰਗਾਂ ਦੇ ਤਜਰਬੇ ਦਾ ਲਾਭ ਲੈਣ ਅਤੇ ਉਨ੍ਹਾਂ ਦਾ ਸਨਮਾਨ ਕਰਨ। ਅਜਿਹਾ ਕਰਨ ਨਾਲ ਉਨ੍ਹਾਂ ਦਾ ਆਪਣਾ ਸਨਮਾਨ ਵੀ ਵਧੇਗਾ ਅਤੇ ਸਮਾਜ ਵੀ ਤਰੱਕੀ ਕਰੇਗਾ।

ਕੇਸਰੀ ਸਾਹਿਤ ਸੰਗਮ ਦੇ ਪ੍ਰਧਾਨ ਵਰਿੰਦਰ ਸ਼ਰਮਾ ਯੋਗੀ ਦੀ ਪ੍ਰਧਾਨਗੀ ਹੇਠ ਹੋਏ ਸਮਾਰੋਹ ਿਵਚ ਸ੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਸ਼ਰਮਾ ਨੇ ਕਿਹਾ ਿਕ ਨਵੇਂ ਸਾਲ ਮੌਕੇ ਅਸੀਂ ਸਾਰੇ ਮਿਲ ਕੇ ਦੇਸ਼ ਦੀ ਤਰੱਕੀ ਲਈ ਅਰਦਾਸ ਕਰੀਏ ਅਤੇ ਉਮੀਦ ਕਰੀਏ ਕਿ ਸੰਪੂਰਨ ਿਵਸ਼ਵ 'ਚ ਸ਼ਾਂਤੀ ਦਾ ਮਾਹੌਲ ਬਣੇ। ਉਨ੍ਹਾਂ ਕਿਹਾ ਿਕ ਧਾਰਮਕ ਸਦਭਾਵਨਾ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਹ ਕਿਸੇ ਹਾਲਤ 'ਚ ਘੱਟ ਨਹੀਂ ਹੋਣੀ ਚਾਹੀਦੀ।

ਪ੍ਰੋਗਰਾਮ ਦਾ ਆਗਾਜ਼ ਪ੍ਰਸਿੱਧ ਗਜ਼ਲ ਗਾਇਕ ਸੁਰਿੰਦਰ ਗੁਲਸ਼ਨ ਨੇ ਗਜ਼ਲ ਗਾਇਨ ਨਾਲ ਕੀਤਾ। ਉਨ੍ਹਾਂ ਵਰਿੰਦਰ ਸ਼ਰਮਾ ਯੋਗੀ ਅਤੇ ਮੁਖਵਿੰਦਰ ਸਿੰਘ ਸੰਧੂ ਦੀਆਂ ਗਜ਼ਲਾਂ ਗਾ ਕੇ ਖੂਬ ਵਾਹ-ਵਾਹ ਲੁੱਟੀ। ਇਸ ਤੋਂ ਇਲਾਵਾ ਪਰਮਦਾਸ ਹੀਰ, ਰਾਜਿੰਦਰ ਖੋਸਲਾ, ਰਾਜਿੰਦਰ ਸ਼ਰਮਾ, ਰਾਜਪਾਲ ਕੌਰ, ਮਨਜੀਤ ਕੌਰ ਅਤੇ ਅਕਵੀਰ ਸਿੰਘ ਨੇ ਗਜ਼ਲ ਪੇਸ਼ ਕੀਤੀ।ਪ੍ਰੋਗਰਾਮ 'ਚ ਸੰਗੀਤ ਦੇ ਨਾਲ ਨੱਚਣ ਦਾ ਵੀ ਲੰਬਾ ਦੌਰ ਚੱਲਿਆ, ਜਿਸ ਵਿਚ ਸਾਰੇ ਮੈਂਬਰਾਂ ਨੇ ਹਿੱਸਾ ਿਲਆ। ਸਟੇਜ ਅਦਾਇਗੀ ਸੁਨੀਲ ਕਪੂਰ ਨੇ ਕੀਤੀ, ਜਦੋਂਕਿ ਆਯੋਜਨ ਦੀ ਸਫਲਤਾ ਲਈ ਸੁਰਜੀਤ ਸਿੰਘ, ਜੋਗਿੰਦਰ ਕ੍ਰਿਸ਼ਨ ਸ਼ਰਮਾ, ਜੈਦੇਵ ਮਲਹੋਤਰਾ, ਸੋਮੇਸ਼ ਆਨੰਦ, ਵੀਨਾ ਮਹਾਜਨ ਅਤੇ ਭਰਤ ਅਰੋੜਾ ਨੇ ਖਾਸ ਭੂਮਿਕਾ ਨਿਭਾਈ।

ਇਸ ਮੌਕੇ ਅਸ਼ੋਕ ਸ਼ਰਮਾ, ਯਸ਼ਪਾਲ ਸਿੰਘ ਧੀਮਾਨ, ਿਬਸ਼ਨ ਦਾਸ, ਉਦੇ ਚੰਦਰ, ਹਰੀਸ਼ ਗੁਪਤਾ, ਸੰਤੋਸ ਵਰਮਾ, ਅਨੂ ਗੁਪਤਾ, ਅੰਜੂ ਲੂੰਬਾ, ਕੰਵਲਜੀਤ ਕੌਰ, ਮੀਨਾਕਸ਼ੀ ਸ਼ਰਮਾ, ਵੰਦਨਾ ਸੋਨੀ, ਮਦਨ ਲਾਲ ਨਾਹਰ, ਵਰਿੰਦਰ ਸ਼ਰਮਾ ਬੈਂਕ ਵਾਲੇ, ਅਮਨਦੀਪ ਕੌਰ, ਰੀਮਾ ਸਚਦੇਵਾ, ਸੀਰਤ ਸਚਦੇਵ, ਨਗੀਨਾ ਬਲੱਗਣ, ਰਾਜ ਕਪੂਰ, ਵਿਵੇਕ ਸੋਨੀ ਅਤੇ ਰਮੇਸ਼ ਗਰੇਵਾਲ ਵੀ ਮੌਜੂਦ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Edited By Shyna