ਬੰਦ ਨਾਲ ਜਨ-ਜੀਵਨ ਬੇਹਾਲ, ਕਈ ਜਗ੍ਹਾਂ ਹੋਈ ਭੰਨਤੋੜ ਤੇ ਲੋਕ ਰਹੇ ਪਰੇਸ਼ਾਨ (ਤਸਵੀਰਾਂ)

09/08/2019 12:28:03 PM

ਜਲੰਧਰ (ਪੁਨੀਤ)— ਬੰਦ ਨਾਲ ਜਨ-ਜੀਵਨ ਬੁਰੀ ਤਰ੍ਹਾਂ ਬੇਹਾਲ ਰਿਹਾ। ਸਕੂਲੀ ਬੱਚਿਆਂ ਨੂੰ ਲੈ ਕੇ ਹਰ ਵਰਗ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੰਦ ਸ਼ਾਂਤੀਪੂਰਵਕ ਨਹੀਂ ਹੋ ਸਕਿਆ, ਜਦੋਂਕਿ ਆਗੂਆਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਇਕ ਧਾਰਮਿਕ ਸੀਰੀਅਲ 'ਚ ਭਾਵਨਾਵਾਂ ਨੂੰ ਠੇਸ ਪੁੱਜਣ ਦਾ ਦੋਸ਼ ਲਾਉਂਦਿਆਂ ਵਾਲਮੀਕਿ ਸਮਾਜ ਵਲੋਂ ਬੰਦ ਦੀ ਕਾਲ ਕੀਤੀ ਗਈ ਸੀ। ਸ਼ੁੱਕਰਵਾਰ ਦੁਪਹਿਰ ਨੂੰ ਬੰਦ ਦੀ ਕਾਲ ਵਾਪਸ ਲੈ ਲਈ ਗਈ ਸੀ, ਜਦੋਂਕਿ ਸ਼ਾਮ ਨੂੰ ਦੋਬਾਰਾ ਬੰਦ ਦਾ ਐਲਾਨ ਕੀਤਾ ਗਿਆ। ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਅਤੇ ਪ੍ਰਸ਼ਾਸਨ ਵੱਲੋਂ ਵੀ ਸਕੂਲ ਬੰਦ ਕਰਨ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਸੀ।

PunjabKesari

ਮਾਪਿਆਂ ਵੱਲੋਂ ਸਵੇਰੇ ਬੱਚਿਆਂ ਨੂੰ ਸਕੂਲ ਭੇਜ ਦਿੱਤਾ ਗਿਆ ਪਰ ਹੁਣ ਸਮੱਸਿਆ ਇਹ ਸੀ ਕਿ ਬੱਚਿਆਂ ਨੂੰ ਸਕੂਲ ਤੋਂ ਵਾਪਸ ਕਿਵੇਂ ਲਿਆਂਦਾ ਜਾਵੇ। ਰਸਤੇ ਬੰਦ ਹੋਣ ਕਾਰਨ ਕਈ ਸਕੂਲਾਂ ਵੱਲੋਂ ਮਾਪਿਆਂ ਨੂੰ ਫੋਨ ਕਰ ਕੇ ਬੱਚਿਆਂ ਨੂੰ ਵਾਪਸ ਲੈ ਕੇ ਜਾਣ ਬਾਰੇ ਕਿਹਾ ਗਿਆ। ਮਾਪਿਆਂ ਨੂੰ ਬੱਚਿਆਂ ਨੂੰ ਵਾਪਸ ਲੈ ਕੇ ਜਾਣ 'ਚ ਬੇਹੱਦ ਮੁਸ਼ਕਲ ਪੇਸ਼ ਆਈ। ਸਕੂਲ ਤੋਂ ਬੱਚਿਆਂ ਨੂੰ ਵਾਪਸ ਲੈਣ ਲਈ ਲੋਕਾਂ ਨੂੰ ਘੰਟਿਆਬੱਧੀ ਇੰਤਜ਼ਾਰ ਕਰਨ ਪਿਆ। ਜ਼ਿਆਦਾਤਰ ਬਾਜ਼ਾਰਾਂ ਵਿਚ ਇੱਕਾ-ਦੁੱਕਾ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਇਥੋਂ ਤੱਕ ਕਿ ਸ਼ਾਪਿੰਗ ਮਾਲਜ਼ ਵੀ ਬੰਦ ਰਹੇ। ਜ਼ਿਆਦਾਤਰ ਸਕੂਲ ਭਾਵੇਂ ਖੁੱਲ੍ਹੇ ਰਹੇ ਪਰ ਮੇਨ ਗੇਟ ਬੰਦ ਰੱਖੇ ਗਏ।

PunjabKesari

ਜੋਤੀ ਚੌਕ ਕੋਲ ਪ੍ਰਦਰਸ਼ਨਕਾਰੀਆਂ ਵੱਲੋਂ ਸਬਜ਼ੀ ਮੰਡੀ ਵਿਚ ਜਾ ਕੇ ਹੰਗਾਮਾ ਕੀਤਾ ਗਿਆ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੰਦ ਬਾਰੇ ਪਤਾ ਨਹੀਂ ਸੀ, ਜਿਸ ਕਾਰਣ ਉਨ੍ਹਾਂ ਰੁਟੀਨ ਵਾਂਗ ਸਬਜ਼ੀਆਂ ਖਰੀਦੀਆਂ। ਇਕ ਦੁਕਾਨਦਾਰ ਨੇ ਦੱਸਿਆ ਕਿ ਬੰਦ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਸਬਜ਼ੀ ਦੀਆਂ ਫੜ੍ਹੀਆਂ 'ਤੇ ਚੱਦਰਾਂ ਪਾ ਦਿੱਤੀਆਂ ਪਰ ਕੁਝ ਦੁਕਾਨਦਾਰਾਂ ਨੇ ਇਥੇ ਆ ਕੇ ਹਥਿਆਰਾਂ ਦੇ ਜ਼ੋਰ 'ਤੇ ਸਬਜ਼ੀ ਦੀਆਂ ਫੜ੍ਹੀਆਂ ਉਲਟਾ ਕੇ ਸਾਰਾ ਸਾਮਾਨ ਸੁੱਟ ਦਿੱਤਾ।

PunjabKesari

ਬੱਸ ਅੱਡੇ 'ਚ ਲੋਕ ਆਪਣੀ ਮੰਜ਼ਿਲ ਤੱਕ ਜਾਣ ਲਈ ਬੱਸਾਂ ਉਡੀਕਦੇ ਰਹੇ ਪਰ ਨਿਰਾਸ਼ ਹੋ ਕੇ ਪਰਤਣਾ ਪਿਆ। ਬੰਦ ਹੋਣ ਕਾਰਣ ਲੋਕਾਂ ਨੂੰ ਘਰਾਂ ਵਿਚ ਵੜੇ ਰਹਿਣ ਲਈ ਮਜਬੂਰ ਹੋਣਾ ਪਿਆ। ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤੇ ਗਏ। ਪੂਰੇ ਘਟਨਾ ਚੱਕਰ ਕਾਰਨ ਲੋਕਾਂ ਨੂੰ ਬੇਹਦ ਪ੍ਰੇਸ਼ਾਨ ਝੱਲਣੀਆਂ ਪਈਆਂ। ਆਟੋ ਆਦਿ ਵੀ ਨਹੀਂ ਚੱਲ ਸਕੇ। ਸ਼ਿਵ ਸੈਨਾ ਸਮਾਜਵਾਦੀ ਦੇ ਨਰਿੰਦਰ ਥਾਪਰ ਸਣੇ ਹੋਰ ਆਗੂਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਥੇ ਨਕੋਦਰ 'ਚ ਚੱਲੀ ਗੋਲੀ ਨੂੰ ਲੈ ਕੇ ਵਾਲਮੀਕਿ ਸਭਾ ਦੇ ਪ੍ਰਧਾਨ ਅੰਮ੍ਰਿਤ ਖੋਸਲਾ ਸਣੇ ਹੋਰ ਆਗੂਆਂ ਨੇ ਮੁਲਜ਼ਮਾਂ 'ਤੇ ਬਣਦੀ ਕਾਰਵਾਈ ਕਰਨ ਦੀ ਮੰਗ ਰੱਖੀ ਹੈ।

PunjabKesari

 

PunjabKesari


shivani attri

Content Editor

Related News