ਵੈਲੇਂਟਾਈਨਸ ਵੀਕ: ਫੀਲਿੰਗ ਦਾ ਇਜ਼ਹਾਰ ਕਰਦੇ ਹੋਏ ਪਿਆਰ ਨੂੰ ਮਜ਼ਬੂਤ ਕਰਨ ਦਾ ਸਪੈਸ਼ਲ ਦਿਨ ਹੈ ‘ਕਿੱਸ ਡੇਅ’
Tuesday, Feb 13, 2024 - 11:13 AM (IST)

ਜਲੰਧਰ (ਪੁਨੀਤ)–ਵੈਲੇਂਟਾਈਨਸ ਵੀਕ ’ਚ ‘ਕਿੱਸ ਡੇਅ’ ਦਾ ਆਪਣਾ ਮਹੱਤਵ ਹੈ ਅਤੇ ਇਸ ਦਿਨ ਨੂੰ ਇੰਜੁਆਏ ਕਰਨ ਲਈ ਕਈ ਤਰ੍ਹਾਂ ਦੀਆਂ ਹੱਦਾਂ ਅਤੇ ਪਾਬੰਦੀਆਂ ਵੀ ਲਾਗੂ ਹੁੰਦੀਆਂ ਹਨ। ਵਿਆਹੇ ਜੋੜੇ ਇਸ ਦਿਨ ਨੂੰ ਬੇਫਿਕਰ ਹੋ ਕੇ ਮਨਾ ਸਕਦੇ ਹਨ, ਜਦਕਿ ਨਵੇਂ ਜੋੜਿਆਂ ਨੂੰ ਸਮਾਜ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਆਪਣੇ ਸਾਥੀ ਦੀ ਇਜਾਜ਼ਤ ਤੋਂ ਬਿਨਾਂ ਕਿੱਸ ਕਰਨਾ ਗਲਤ ਮੰਨਿਆ ਗਿਆ ਹੈ। ਪ੍ਰਪੋਜ਼ ਡੇਅ, ਟੈਡੀ ਡੇਅ ਅਤੇ ਚਾਕਲੇਟ ਡੇਅ ਵਰਗੇ ਦਿਨ ਕੋਈ ਵੀ ਮਨਾ ਸਕਦਾ ਹੈ, ਜਦਕਿ ਕਿੱਸ ਡੇਅ ਬਾਕੀ ਦਿਨਾਂ ਤੋਂ ਹਟ ਕੇ ਰਹਿੰਦਾ ਹੈ। ਇਸ ਦਿਨ ਪਿਆਰ ਕਰਨ ਵਾਲੇ ਇਕ-ਦੂਜੇ ਨੂੰ ਕਿੱਸ ਕਰਕੇ ਆਪਣੀ ਫੀਲਿੰਗ ਦਾ ਇਜ਼ਹਾਰ ਕਰਦੇ ਹਨ ਅਤੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਵੀ ਆਪਣੇ ਸਾਥੀ ਨੂੰ ਕਿੱਸ ਕਰਨਾ ਹੋਵੇ, ਪਹਿਲਾਂ ਉਸ ਦੀ ਮਨਜ਼ੂਰੀ ਹੋਣੀ ਜ਼ਰੂਰੀ ਹੈ। ਵੈਲੇਂਟਾਈਨਸ ਡੇਅ ਤੋਂ ਇਕ ਦਿਨ ਪਹਿਲਾਂ 13 ਫਰਵਰੀ ਨੂੰ ਆਉਣ ਵਾਲਾ ਕਿੱਸ ਡੇਅ ਖ਼ਾਸ ਤੌਰ ’ਤੇ ਉਨ੍ਹਾਂ ਪ੍ਰੇਮੀ ਜੋੜਿਆਂ ਲਈ ਖ਼ਾਸ ਹੁੰਦਾ ਹੈ, ਜਿਨ੍ਹਾਂ ਦਾ ਪਿਆਰ ਪੈਦਾ ਹੋ ਚੁੱਕਾ ਹੈ। ਵਿਆਹੇ ਜੋੜਿਆਂ ਲਈ ਇਸ ਦਿਨ ਨੂੰ ਲੈ ਕੇ ਮਹੱਤਵ ਹੋਰ ਵੀ ਵਧ ਜਾਂਦਾ ਹੈ।
ਇਹ ਵੀ ਪੜ੍ਹੋ: ਗੁਰਦੁਆਰਿਆਂ ’ਚ ਦਖ਼ਲਅੰਦਾਜ਼ੀ ਕਾਰਨ ਹੋਏ ਮਤਭੇਦ, 3 ਸਾਲ ਮਗਰੋਂ ਮੁੜ ਸ਼ੁਰੂ ਹੋਈ ਅਕਾਲੀ-ਭਾਜਪਾ ਵਿਚਾਲੇ ਗੱਲਬਾਤ
ਕਿੱਸ ਦੇ ਜ਼ਰੀਏ ਪ੍ਰੇਮੀ ਜੋਡ਼ੇ ਹਮੇਸ਼ਾ ਵਾਸਤੇ ਇਕ-ਦੂਜੇ ਦਾ ਹੋਣ ਦਾ ਵਚਨ ਦਿੰਦੇ ਹਨ। ਇਸ ਤਰ੍ਹਾਂ ਉਹ ਆਪਣੇ ਪਾਰਟਨਰ ਪ੍ਰਤੀ ਇਮਾਨਦਾਰ ਹੋਣ ਅਤੇ ਹਰ ਕਦਮ ’ਤੇ ਸਾਥ ਦੇਣ ਦਾ ਪੱਕਾ ਵਾਅਦਾ ਕਰਦੇ ਹਨ। ਇਸ ਲਈ ਕਿੱਸ ਡੇਅ ਨੂੰ ਵੈਲੇਂਟਾਈਨਸ ਵੀਕ ਵਿਚ ਇਕ ਖ਼ਾਸ ਦਿਨ ਮੰਨਿਆ ਜਾਂਦਾ ਹੈ। ਕਿੱਸ ਡੇਅ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਦੀਆਂ ਵੱਖ-ਵੱਖ ਸਟੋਰੀਆਂ ਸੁਣਨ ਨੂੰ ਮਿਲਦੀਆਂ ਹਨ। ਫਰਾਂਸ ਦੀ ਗੱਲ ਕੀਤੀ ਜਾਵੇ ਤਾਂ ਉਥੇ ਕਿੱਸ ਡੇਅ ਸਭ ਤੋਂ ਪਹਿਲਾਂ ਮਨਾਇਆ ਜਾਣ ਲੱਗਾ ਸੀ। ਇਕ ਸਮੇਂ ਫਰਾਂਸ ਵਿਚ ਕਪਲਜ਼ ਡਾਂਸ ਬਹੁਤ ਪ੍ਰਸਿੱਧ ਹੁੰਦਾ ਸੀ। ਖ਼ਾਸ ਤੌਰ ’ਤੇ ਨੌਜਵਾਨਾਂ ਦੇ ਡਾਂਸ ’ਤੇ ਸਭ ਦੀਆਂ ਨਜ਼ਰਾਂ ਰਹਿੰਦੀਆਂ ਸਨ। ਡਾਂਸ ਦੇ ਆਖਿਰ ਵਿਚ ਨੌਜਵਾਨ ਜੋੜੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਕ-ਦੂਜੇ ਨੂੰ ਕਿੱਸ ਕਰਦੇ ਸਨ। ਕਿੱਸ ਦੇ ਨਾਲ ਹੀ ਡਾਂਸ ਖ਼ਤਮ ਹੋਣ ਦਾ ਐਲਾਨ ਕੀਤਾ ਜਾਂਦਾ ਸੀ।
ਰੂਸ ਵਿਚ ਕਿੱਸ ਨੂੰ ਰਿਸ਼ਤਾ ਮਜ਼ਬੂਤ ਕਰਨ ਦੀ ਧਾਰਨਾ ਨਾਲ ਜੋੜਿਆ ਜਾਂਦਾ ਹੈ ਅਤੇ ਉਥੋਂ ਦੇ ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ। ਰੂਸ ਵਿਚ ਵਿਆਹ ਦੌਰਾਨ ਵਾਅਦਾ ਕਰਨ ਸਮੇਂ ਕਪਲਜ਼ ਇਕ-ਦੂਜੇ ਨੂੰ ਕਿੱਸ ਕਰਦੇ ਹਨ। ਇਸ ਤੋਂ ਬਾਅਦ ਰੋਮ ਵਿਚ ਵੀ ਕਿੱਸ ਕਰਨ ਦਾ ਰੁਝਾਨ ਦਿੱਸਿਆ ਅਤੇ ਉਹ ਕਿਸੇ ਦਾ ਸਵਾਗਤ ਕਰਨ ਲਈ ਕਿੱਸ ਕਰਦੇ ਸਨ। ਇਸ ਤਰ੍ਹਾਂ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਇਕ ਤਰੀਕਾ ਇਹ ਬਣ ਗਿਆ, ਜੋ ਹੌਲੀ-ਹੌਲੀ ਪੂਰੀ ਦੁਨੀਆ ਵਿਚ ਕਾਫ਼ੀ ਪਾਪੂਲਰ ਹੋ ਗਿਆ। ਇਸ ਲਈ ਜਦੋਂ ਵੀ ਕਿੱਸ ਕਰੋ ਤਾਂ ਸਮਾਜ ਦੀਆਂ ਪਾਬੰਦੀਆਂ ਅਤੇ ਸਾਥੀ ਦੀ ਮਨਜ਼ੂਰੀ ’ਤੇ ਪਹਿਲਾਂ ਧਿਆਨ ਦਿਓ।
ਇਹ ਵੀ ਪੜ੍ਹੋ: ਜਲੰਧਰ ਦੇ BSF ਹੈੱਡਕੁਆਰਟਰ ਪੁੱਜੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕਿਸਾਨ ਅੰਦੋਲਨ 'ਤੇ ਕਹੀਆਂ ਅਹਿਮ ਗੱਲਾਂ
ਇੰਟਰਨੈਸ਼ਨਲ ਕਿੱਸਿੰਗ ਡੇਅ
ਇੰਟਰਨੈਸ਼ਨਲ ਕਿੱਸਿੰਗ ਡੇਅ (ਵਰਲਡ ਕਿੱਸ ਡੇਅ) ਇਕ ਗੈਰ-ਰਸਮੀ ਛੁੱਟੀ ਦੇ ਤੌਰ ’ਤੇ 6 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਯੂਨਾਈਟਿਡ ਕਿੰਗਡਮ ਵਿਚ 2000 ਦੇ ਦਹਾਕੇ ਤੋਂ ਹੋਈ। ਇਹ ਖਾਸ ਦਿਨ ਹੁਣ ਦੁਨੀਆ ਭਰ ਵਿਚ ਅਪਣਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ 13 ਫਰਵਰੀ ਨੂੰ ਵੀ ਇੰਟਰਨੈਸ਼ਨਲ ਕਿੱਸਿੰਗ ਡੇਅ ਵਜੋਂ ਪਛਾਣਿਆ ਜਾਂਦਾ ਹੈ, ਜੋ ਕਿ ਵੈਲੇਂਟਾਈਨਸ ਵੀਕ ਦਾ ਇਕ ਹਿੱਸਾ ਬਣ ਚੁੱਕਾ ਹੈ।
ਇਹ ਵੀ ਪੜ੍ਹੋ: ਭਾਨਾ ਸਿੱਧੂ ਜੇਲ੍ਹ 'ਚੋਂ ਹੋਇਆ ਰਿਹਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।