ਆਦਰਸ਼ ਨਗਰ ਪਾਰਕ ’ਚ ਉਪਕਾਰ ਦੁਸਹਿਰਾ ਕਮੇਟੀ ਨੇ ਧੂਮਧਾਮ ਨਾਲ ਮਨਾਇਆ ਸ਼੍ਰੀ ਸ਼ਿਵ ਮਹਿਮਾ ਮੰਚਨ ਉਤਸਵ
Sunday, Oct 22, 2023 - 11:26 AM (IST)

ਜਲੰਧਰ (ਵਰੁਣ)–ਉਪਕਾਰ ਦੁਸਹਿਰਾ ਕਮੇਟੀ ਵੱਲੋਂ ਆਦਰਸ਼ ਨਗਰ ਪਾਰਕ ਵਿਚ ਸ਼ੁੱਕਰਵਾਰ ਨੂੰ ਬਹੁਤ ਹੀ ਧੂਮਧਾਮ ਨਾਲ ਪ੍ਰਭੂ ਸ਼੍ਰੀ ਸ਼ਿਵ ਮਹਿਮਾ ਮੰਚਨ ਉਤਸਵ ਦਾ ਆਯੋਜਨ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਸਨਾਤਨ ਪ੍ਰਥਾ ਅਨੁਸਾਰ ਨਾਰੀਅਲ ਤੋੜ ਕੇ ਸਮਾਰੋਹ ਦਾ ਉਦਘਾਟਨ ਕੀਤਾ, ਜਿਸ ਤੋਂ ਬਾਅਦ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਪਾਰਕ ਗੂੰਜ ਉੱਠਿਆ ਅਤੇ ਸ਼੍ਰੀ ਗਣੇਸ਼ ਵੰਦਨਾ ਨਾਲ ਪ੍ਰਭੂ ਸ਼੍ਰੀ ਸ਼ਿਵ ਮਹਿਮਾ ਦਾ ਮੰਚਨ ਦਾ ਆਯੋਜਨ ਸ਼ੁਰੂ ਕਰ ਦਿੱਤਾ ਗਿਆ।
ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਕਿਹਾ ਕਿ ਉਪਕਾਰ ਦੁਸਹਿਰਾ ਕਮੇਟੀ ਪਿਛਲੇ 43 ਸਾਲਾਂ ਤੋਂ ਪ੍ਰਾਚੀਨ ਸਨਾਤਨ ਧਰਮ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ ਅਤੇ ‘ਜਗ ਬਾਣੀ’ ਹਮੇਸ਼ਾ ਉਨ੍ਹਾਂ ਦੀ ਪ੍ਰੇਰਣਾਸਰੋਤ ਰਹੇਗੀ। ਉਤਸਵ ਵਿਚ ਓਮ ਆਰਟਸ ਵੱਲੋਂ ਸ਼੍ਰੀ ਗਣੇਸ਼ ਵੰਦਨਾ ਨਾਲ ਸ਼ੁਰੂਆਤ ਕੀਤੀ ਗਈ, ਜਿਸ ਤੋਂ ਬਾਅਦ ਨੰਦੀ ਗਣ ’ਤੇ ਸਵਾਰ ਹੋ ਕੇ ਸ਼ਿਵ-ਪਾਰਵਤੀ ਦਾ ਮੰਚ ’ਤੇ ਆਉਣਾ ਵਿਸ਼ੇਸ਼ ਆਕਰਸ਼ਣ ਰਿਹਾ। ਇਸ ਤੋਂ ਬਾਅਦ ਮਾਂ ਪਾਰਵਤੀ ਵੱਲੋਂ ਸ਼ਿਵ ਅਰਾਧਨਾ ਕੀਤੀ ਗਈ, ਜਿਸ ਤੋਂ ਬਾਅਦ ਸ਼ਿਵ-ਪਾਰਵਤੀ ਵਿਆਹ, ਅਘੋਰੀ ਨ੍ਰਿਤ ਅਤੇ ਮਾਂ ਕਾਲੀ ਦੇ ਸਵਰੂਪ ਵਿਚ ਆਏ ਕਲਾਕਾਰਾਂ ਨੇ ਉਤਸਵ ਵਿਚ ਸ਼ਾਮਲ ਸ਼ਰਧਾਲੂਆਂ ਦਾ ਮਨ ਮੋਹ ਲਿਆ। ਬਾਲਾਜੀ ਦੀ ਮਹਿਮਾ ਅਤੇ ਬਾਹੂਬਲੀ ਬਜਰੰਗ ਬਲੀ ਦੇ ਰੂਪ ਵਿਚ ਆਏ ਕਲਾਕਾਰਾਂ ਨੇ ਵੀ ਸ਼ਰਧਾਲੂਆਂ ਨੂੰ ਭਜਨਾਂ ਦੀ ਧੁਨ ’ਤੇ ਝੂਮਣ ਲਈ ਮਜਬੂਰ ਕਰ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ DC ਵੱਲੋਂ ਸਖ਼ਤ ਹੁਕਮ ਜਾਰੀ, ਸਮਾਂ ਵੀ ਕੀਤਾ ਤੈਅ
ਪ੍ਰਧਾਨ ਸਮੀਰ ਮਰਵਾਹਾ ਗੋਲਡੀ ਦੀ ਪ੍ਰਧਾਨਗੀ ਅਤੇ ਡਿਪਟੀ ਡਾਇਰੈਕਟਰ ਵਾਸੂ ਛਿੱਬੜ ਦੀ ਦੇਖ-ਰੇਖ ਵਿਚ ਹੋਏ ਇਸ ਸਮਾਰੋਹ ਵਿਚ ਬੱਚਿਆਂ ਨੂੰ ਰਾਮਾਇਣ ਨਾਲ ਜੁੜੇ ਪਲਾਸਟਿਕ ਦੇ ਸ਼ਸਤਰ ਅਤੇ ਖਾਣ-ਪੀਣ ਦਾ ਸਾਮਾਨ ਵੰਡਿਆ ਗਿਆ। ਉਤਸਵ ਦੌਰਾਨ ਮੁੱਖ ਮਹਿਮਾਨ ਵਜੋਂ ਸ਼੍ਰੀ ਅਵਿਨਾਸ਼ ਚੋਪੜਾ ਜੀ, ਸਪੈਸ਼ਲ ਡੀ. ਜੀ. ਪੀ. ਅਰਪਿਤ ਸ਼ੁਕਲਾ, ਐੱਮ. ਪੀ. ਸੁਸ਼ੀਲ ਰਿੰਕੂ, ਵਿਧਾਇਕ ਰਮਨ ਅਰੋੜਾ, ਭਾਜਪਾ ਦੇ ਸੀਨੀਅਰ ਆਗੂ ਕੇ. ਡੀ. ਭੰਡਾਰੀ, ਕਾਂਗਰਸ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਮੌਜੂਦ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਰਾਜੇਸ਼ ਮੋਂਗਾ, ਰਾਕੇਸ਼ ਮੋਂਗਾ, ਗਗਨ ਕੁਮਾਰ (ਕੁਮਾਰ ਬੇਕਰਸ), ਰਾਜਨ ਗੁਪਤਾ, ਜਤਿੰਦਰ ਮਹਿੰਦੀਰੱਤਾ, ਹਰਵਿੰਦਰ ਭਾਟੀਆ, ਪੰਕਜ ਸਲੂਜਾ, ਸੋਨੂੰ ਖਾਲਸਾ (ਆਲੂ ਵਾਲੇ) ਅਤੇ ਪ੍ਰਿੰਸ ਗਰੋਵਰ ਮੌਜੂਦ ਸਨ।
ਕਮੇਟੀ ਦੇ ਮੈਂਬਰਾਂ ਵਿਚ ਪ੍ਰਧਾਨ ਸਮੀਰ ਮਰਵਾਹਾ ਗੋਲਡੀ, ਡਿਪਟੀ ਡਾਇਰੈਕਟਰ ਵਾਸੂ ਛਿੱਬੜ, ਡਿਪਟੀ ਚੀਫ ਰਮੇਸ਼ ਸ਼ਰਮਾ, ਸੁਰੇਸ਼ ਸੇਠੀ, ਹਰਜਿੰਦਰ ਲਾਡਾ, ਗੋਲਡੀ ਭਾਟੀਆ, ਰਜਨੀਸ਼ ਧੁੱਸਾ, ਰਾਜਿੰਦਰ ਸੰਧੀਰ, ਅਰੁਣ ਸਹਿਗਲ, ਸੁਰਿੰਦਰ ਸੋਨਿਕ, ਸੁਨੀਲ ਮਲਹੋਤਰਾ, ਅੰਕੁਰ ਕੌਸ਼ਲ, ਮਯੰਕ ਵਿਆਸ, ਪ੍ਰਦੀਪ ਵਰਮਾ, ਰਮਨ ਸੋਨੀ, ਅਮਰਜੀਤ ਬਸਰਾ, ਗੁਰਮੀਤ ਬਸਰਾ, ਆੜ੍ਹਤੀ ਡਿੰਪੀ ਸਚਦੇਵਾ, ਬਾਵਾ ਮਰਵਾਹਾ, ਮੁਨੀਸ਼ ਪਰਮਾਰ ਤੇ ਅਮਿਤ ਕੁਮਾਰ ਮੌਜੂਦ ਸਨ।
ਇਹ ਵੀ ਪੜ੍ਹੋ: ਮਾਂ-ਪਿਓ ਤੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ 3 ਦਿਨ ਦੇ ਰਿਮਾਂਡ 'ਤੇ, ਪੁੱਛਗਿੱਛ 'ਚ ਖੋਲ੍ਹੇ ਵੱਡੇ ਰਾਜ਼
ਪ੍ਰੋਗਰਾਮ ਵੇਖ ਕੇ ਖ਼ੁਸ਼ੀ ਮਿਲੀ : ਅਰਪਿਤ ਸ਼ੁਕਲਾ
ਸਪੈਸ਼ਲ ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਕਿਹਾ ਕਿ ਸਨਾਤਨ ਧਰਮ ਦੇ ਪ੍ਰੋਗਰਾਮ ਨੂੰ ਵੇਖ ਕੇ ਉਨ੍ਹਾਂ ਨੂੰ ਵਿਸ਼ੇਸ਼ ਖੁਸ਼ੀ ਮਿਲਦੀ ਹੈ। ਇਸੇ ਸਕੂਨ ਨੂੰ ਹਾਸਲ ਕਰਨ ਲਈ ਉਹ ਅਜਿਹੇ ਧਾਰਮਿਕ ਪ੍ਰੋਗਰਾਮ ਕਦੀ ਵੀ ਨਹੀਂ ਛੱਡਦੇ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਹੀ ਉਹ ਅਜਿਹੇ ਸਮਾਰੋਹਾਂ ਵਿਚ ਆਉਂਦੇ ਰਹਿਣਗੇ।
ਇਸ ਸਾਲ ਦਾ ਦੁਸਹਿਰਾ ਵੇਖਣਯੋਗ ਹੋਵੇਗਾ: ਸਮੀਰ ਮਰਵਾਹਾ ਗੋਲਡੀ, ਰਮੇਸ਼ ਅਰੋੜਾ
ਉਪਕਾਰ ਦੁਸਹਿਰਾ ਕਮੇਟੀ ਦੇ ਪ੍ਰਧਾਨ ਸਮੀਰ ਮਰਵਾਹਾ ਗੋਲਡੀ ਅਤੇ ਡਿਪਟੀ ਚੀਫ ਰਮੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਹੋਣ ਵਾਲਾ ਦੁਸਹਿਰਾ ਉਤਸਵ ਬਹੁਤ ਆਕਰਸ਼ਕ ਹੋਵੇਗਾ। ਆਤਿਸ਼ਬਾਜ਼ੀ ਵੀ ਦੁਸਹਿਰਾ ਦੇਖਣ ਆਏ ਲੋਕਾਂ ਦਾ ਮਨ ਮੋਹ ਲਵੇਗੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਲੋਕਾਂ ਦੇ ਦਰਸ਼ਨ ਲਈ ਤਿੰਨੋਂ ਪੁਤਲੇ ਆਦਰਸ਼ ਨਗਰ ਦੇ ਪਾਰਕ ਵਿਚ ਖੜ੍ਹੇ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲੋਕਾਂ ਦੀ ਸੁਰੱਖਿਆ ਲਈ ਪਾਰਕ ਵਿਚ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀ ਸ਼ਿਵ ਮਹਿਮਾ ਮੰਚਨ ਉਤਸਵ ਵਿਚ ਬੱਚਿਆਂ ਨੂੰ ਸਨਾਤਨ ਧਰਮ ਨਾਲ ਜੁੜੇ ਸ਼ਸਤਰ ਪਲਾਸਟਿਕ ਦੇ ਖਿਡੌਣਿਆਂ ਵਜੋਂ ਦਿੱਤੇ ਗਏ ਹਨ ਤਾਂ ਕਿ ਬੱਚੇ ਮੋਬਾਇਲਾਂ ਦੀ ਦੁਨੀਆ ਵਿਚੋਂ ਬਾਹਰ ਆ ਕੇ ਸਨਾਤਨ ਧਰਮ ਦੀ ਸੱਭਿਅਤਾ ਨੂੰ ਪਛਾਣ ਸਕਣ।
ਇਹ ਵੀ ਪੜ੍ਹੋ: ਸੰਗਤਾਂ ਲਈ ਖ਼ੁਸ਼ਖ਼ਬਰੀ: ਪਾਕਿ ਦੇ ਮੰਦਿਰਾਂ ਤੇ ਗੁਰਦੁਆਰਿਆਂ ਦੇ ਕੀਤੇ ਜਾ ਸਕਣਗੇ ਆਨਲਾਈਨ ਵਰਚੂਅਲ ਦਰਸ਼ਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ