ਕੰਮ ਮੰਗਣ ਦੇ ਬਹਾਨੇ ਆਈਆਂ ਦੋ ਔਰਤਾਂ ਨੇ ਘਰ ’ਚੋਂ ਲੱਖਾਂ ਦਾ ਸੋਨਾ ਕੀਤਾ ਚੋਰੀ

Tuesday, Jun 21, 2022 - 05:09 PM (IST)

ਕੰਮ ਮੰਗਣ ਦੇ ਬਹਾਨੇ ਆਈਆਂ ਦੋ ਔਰਤਾਂ ਨੇ ਘਰ ’ਚੋਂ ਲੱਖਾਂ ਦਾ ਸੋਨਾ ਕੀਤਾ ਚੋਰੀ

ਜਲੰਧਰ (ਸੋਨੂੰ) : ਜਲੰਧਰ ’ਚ ਦਿਨ-ਬ-ਦਿਨ ਚੋਰੀ ਦੀਆਂ ਵਾਰਦਾਤਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਕੁਝ ਲੋਕ ਪਹਿਲਾਂ ਘਰਾਂ ਦੇ ਬਾਹਰ ਰੇਕੀ ਕਰਦੇ ਹਨ ਅਤੇ ਫਿਰ ਚੋਰੀ ਨੂੰ ਅੰਜਾਮ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਸ਼ਕਤੀ ਨਗਰ ਤੋਂ ਸਾਹਮਣੇ ਆਇਆ ਹੈ। ਜਿਥੇ 2 ਔਰਤਾਂ ਘਰ-ਘਰ ਜਾ ਕੇ ਕੰਮ ਮੰਗਣ ਗਈਆਂ, ਇਸ ਤੋਂ ਬਾਅਦ ਜਦੋਂ ਇਕ ਪਰਿਵਾਰ ਨੇ ਉਨ੍ਹਾਂ ਨੂੰ ਘਰ ’ਚ ਕੰਮ ਕਰਨ ਲਈ ਰੱਖਿਆ ਤਾਂ ਉਨ੍ਹਾਂ ਮੌਕਾ ਮਿਲਦੇ ਹੀ 50 ਤੋਂ 60 ਤੋਲੇ ਸੋਨਾ ਚੋਰੀ ਕਰ ਲਿਆ ਅਤੇ ਉਥੋਂ ਫਰਾਰ ਹੋ ਗਈਆਂ।

PunjabKesari

ਇਸ ਸਬੰਧੀ ਘਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ 2 ਔਰਤਾਂ ਘਰ ’ਚ ਕੰਮ ਲਈ ਰੱਖੀਆਂ ਸਨ ਅਤੇ ਅੱਜ ਉਨ੍ਹਾਂ ਵੱਲੋਂ ਤਕਰੀਬਨ 50 ਤੋਂ 60 ਤੋਲੇ ਸੋਨਾ ਚੋਰੀ ਕਰ ਲਿਆ | ਸਾਨੂੰ ਘਟਨਾ ਦਾ  ਤਕਰੀਬਨ 11:00 ਵਜੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਤਕਰੀਬਨ 1:30 ਤੋਂ 2 ਘੰਟੇ ਬਾਅਦ ਇਥੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।


author

Manoj

Content Editor

Related News