ਲਾਂਬਡ਼ਾ ਨੇਡ਼ੇ ਦੋ ਟਰਾਲਿਆਂ ਦੀ ਟੱਕਰ, ਦੋਵਾਂ ਦਾ ਭਾਰੀ ਨੁਕਸਾਨ

12/13/2018 6:08:07 AM

ਲਾਂਬਡ਼ਾ,  (ਵਰਿੰਦਰ)-  ਜਲੰਧਰ-ਨਕੋਦਰ ਮੁੱਖ ਮਾਰਗ ’´ਤੇ ਲਾਂਬਡ਼ਾ ਬਾਜ਼ਾਰ ਨੇਡ਼ੇ ਅੱਜ ਤਡ਼ਕਸਾਰ ਦੋ ਵੱਡੇ ਟਰਾਲਿਆਂ ਦੀ  ਟੱਕਰ ਹੋ ਗਈ| ਹਾਦਸੇ ਦੌਰਾਨ ਇਕ ਟਰਾਲਾ ਸਡ਼ਕ ਦੇ ਕਿਨਾਰੇ ਤੋਂ ਕਈ ਫੁੱਟ  ਹੇਠਾਂ ਡੂੰਘੀ ਥਾਂ  ´’ਤੇ ਜਾ ਡਿੱਗਾ | ਹਾਦਸੇ ਵਿਚ ਦੋਵਾਂ ਟਰਾਲਿਆਂ ਦਾ ਭਾਰੀ ਨੁਕਸਾਨ  ਹੋ ਗਿਆ |
ਜਾਣਕਾਰੀ ਅਨੁਸਾਰ ਡਰਾਈਵਰ ਜਵਾਲਾ  ਸਿੰਘ ਵਾਸੀ  ਜਗਰਾਓਂ ਤੇ ਕਲੀਨਰ ਰਾਜਦੀਪ ਸਿੰਘ ਬਜਰੀ ਨਾਲ਼  ਭਰੇ ਟਰਾਲੇ ਨੂੰ ਲੈ ਕੇ ਜਲੰਧਰ ਤੋਂ  ਨਕੋਦਰ ਵੱਲ ਜਾ ਰਹੇ ਸਨ | ਜਦ ਇਹ ਲਾਂਬਡ਼ਾ ਬਾਜ਼ਾਰ ਤੋਂ ਕੁੱਝ  ਦੂਰੀ ’ਤੇ ਪੁੱਜੇ ਤਾਂ ਟਰਾਲੇ ’ਚ ਕੋਈ ਖ਼ਰਾਬੀ ਆ ਗਈ, ਜਿਸ ਕਾਰਨ ਇਨ੍ਹਾਂ ਨੇ ਟਰੱਕ ਇਥੇ ਹੀ ਸਡ਼ਕ ਦੇ ਕਿਨਾਰੇ ਖਡ਼੍ਹਾ  ਕਰ ਦਿੱਤਾ|  ਇਸੇ ਦੌਰਾਨ ਜਲੰਧਰ ਤੋਂ ਨਕੋਦਰ ਵੱਲ  ਨੂੰ ਜਾ ਰਿਹਾ ਰੇਤੇ ਨਾਲ  ਲੱਦਿਆ ਦੂਜਾ ਟਰਾਲਾ ਆਇਆ, ਜਿਸ ਨੇ ਅਚਾਨਕ ਹੀ ਉਥੇ ਪਹਿਲਾਂ ਤੋਂ  ਖਡ਼੍ਹੇ ਟਰਾਲੇ ਨੂੰ ਪਿੱਛੋਂ ਦੀ ਭਿਆਨਕ ਟੱਕਰ ਮਾਰ ਦਿਤੀ |ਜਿਸ ਕਾਰਨ ਉੱਥੇ ਪਹਿਲਾਂ ਤੋਂ  ਖਡ਼੍ਹਾ ਟਰਾਲਾ ਸਡ਼ਕ ਤੋਂ ਕਈ ਫੁੱਟ ਹੇਠਾਂ ਡੂੰਘੇ ਸਥਾਨ ਉੱਤੇ ਜਾ ਡਿੱਗਿਆ | ਹਾਦਸੇ ’´ਚ  ਦੋਵਾਂ ਡਰਾਈਵਰਾਂ  ਤੇ ਕਲੀਨਰਾਂ ਦੇ ਕੋਈ ਗੰਭੀਰ ਸੱਟਾਂ ਲੱਗਣ ਤੋਂ ਬਚਾਅ ਹੋ ਗਿਆ|
 ਪਰ ਇਸ ਹਾਦਸੇ  ਕਾਰਨ ਮੁੱਖ ਮਾਰਗ ਦੇ ਦੋਵੇਂ ਪਾਸੇ ਆਵਾਜਾਈ ਵਿਚ  ਕਾਫੀ ਸਮੇਂ ਤੱਕ ਵਿਘਨ ਪਿਆ ਰਿਹਾ | ਸੂਚਨਾ ਮਿਲਣ ’ਤੇ ਏ. ਐੱਸ. ਆਈ. ਸਤਪਾਲ  ਨੇ ਪੁਲਸ  ਪਾਰਟੀ ਨਾਲ ਮੌਕੇ ´’ਤੇ ਪਹੁੰਚ ਕੇ ਟ੍ਰੈਫ਼ਿਕ ਨੂੰ ਬਹਾਲ ਕੀਤਾ| ਜਾਣਕਾਰੀ ਅਨੁਸਾਰ  ਸਡ਼ਕ ਤੋਂ ਹੇਠਾਂ ਡਿੱਗਣ ਵਾਲਾ ਟਰਾਲਾ ਅਜੇ ਬਿਲਕੁੱਲ ਨਵਾਂ ਸੀ | ਕੱਲ ਹੀ ਇਸ ਦਾ ਮੱਥਾ  ਟਿਕਾਇਆ ਗਿਆ ਸੀ ਅਤੇ ਅੱਜ ਪਹਿਲੇ ਹੀ ਦਿਨ ਇਸ ਨੂੰ ਪਹਿਲੀ ਵਾਰੀ ਰੂਟ ’´ਤੇ ਚਾੜ੍ਹਿਅਾ ਗਿਆ ਸੀ| ਪੁਲਸ ਵਲੋਂ ਇਸ ਮਾਮਲੇ ਦੀ ਤਫਤੀਸ਼ ਜਾਰੀ ਸੀ |
 


Related News