ਚੋਰੀ ਦੀ ਐਕਟਿਵਾ ਸਮੇਤ ਦੋ ਲੋਕ ਕਾਬੂ, ਕੇਸ ਦਰਜ
Wednesday, Mar 12, 2025 - 04:44 PM (IST)

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਨੇ ਚੋਰੀ ਦੀ ਐਕਟਿਵਾ ਸਮੇਤ ਦੋ ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ׀ ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਇੰਸਪੈਕਟਰ ਅਮਰਜੀਤ ਕੌਰ ਨੇ ਦਸਿਆ ਹੈ ਕਿ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਸੁਭਾਸ਼ ਚੰਦਰ ਨੇ ਆਪਣੀ ਪੁਲਸ ਪਾਰਟੀ ਦੇ ਨਾਲ ਗਸ਼ਤ ਬਾ ਚੈਕਿੰਗ ਨਾਕਾਬੰਦੀ ਦੇ ਸਬਧੀ ਵਿਚ ਪੁੱਲ ਨਹਿਰ ਭਵਨਾਲ ਮੌਜੂਦ ਸੀ।
ਇਹ ਵੀ ਪੜ੍ਹੋ : ਸਾਵਧਾਨ! ਕਿਤੇ ਤੁਸੀਂ ਵੀ ਨਾ ਹੋ ਜਾਇਓ ਇਸ ਸਾਬਕਾ ਫ਼ੌਜੀ ਵਾਂਗ ਸ਼ਿਕਾਰ, ਹੋਇਆ ਹੈਰਾਨੀਜਨਕ ਕਾਂਡ
ਇਸ ਦੌਰਾਨ ਮੁਖਬਰ ਖ਼ਾਸ ਦੀ ਇਤਲਾਹ ਦੇ ਚੈਕਿੰਗ ਦੌਰਾਨ ਬੂਟਾ ਸਿੰਘ ਉਰਫ਼ ਬੂਟਾ ਪੁੱਤਰ ਦਰਸ਼ਨ ਸਿੰਘ ਵਾਸੀ ਟਾਂਡਾ ਮੁਹੱਲਾ ਬੁਢਾਬੜ ਅਤੇ ਵਿਸ਼ਾ ਚੌਧਰੀ ਉਰਫ ਵਿਸ਼ਾਲ ਪੁੱਤਰ ਸੋਮ ਰਾਜ ਵਾਸੀ ਕੰਜੂਪੀਰ ਨੂੰ ਚੋਰੀ ਸ਼ੁਦਾ ਬਿਨਾਂ ਨੰਬਰ ਕਾਲੇ ਰੰਗ ਦੀ ਐਕਟਿਵਾ ਦੇ ਨਾਲ ਕਾਬੂ ਕਰਕੇ ਬੂਟਾ ਸਿੰਘ ਅਤੇ ਵਿਸ਼ਾਲ ਚੌਧਰੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਭਾਜਪਾ ਆਗੂ 'ਤੇ ਦਿਨ-ਦਿਹਾੜੇ ਚਲਾ ਦਿੱਤੀਆਂ ਗੋਲ਼ੀਆਂ, ਮੰਜ਼ਰ ਵੇਖ ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e