ਹਾਜੀਪੁਰ ਪੁਲਸ ਵੱਲੋਂ 200 ਗ੍ਰਾਮ ਹੈਰੋਇਨ ਸਣੇ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ

Friday, Jul 10, 2026 - 04:58 PM (IST)

ਹਾਜੀਪੁਰ ਪੁਲਸ ਵੱਲੋਂ 200 ਗ੍ਰਾਮ ਹੈਰੋਇਨ ਸਣੇ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਇਕ ਨੌਜਵਾਨ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਹਰਪ੍ਰੇਮ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਏ. ਐੱਸ. ਆਈ. ਭਰਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ ਸਬੰਧੀ ਟੀ-ਪੁਆਇੰਟ ਤੋਂ ਬੇਗਪੁਰ ਕਮਲੂਹ ਵੱਲ ਜਾ ਰਹੀ ਸੀ। 

ਇਹ ਵੀ ਪੜ੍ਹੋ:  ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਬੋਲੇ ਰਾਜਾ ਵੜਿੰਗ, ਅਗਲੇ ਦੋ ਦਿਨਾਂ 'ਚ ਸਾਰੇ ਇਕੋ ਮੰਚ 'ਤੇ ਹੋ ਸਕਦੇ ਨੇ ਇਕੱਠੇ

ਇਸੇ ਦੌਰਾਨ ਅੱਡਾ ਬੇਗਪੁਰ ਵਿਖੇ ਇਕ ਨੌਜਵਾਨ ਸ਼ੱਕੀ ਹਾਲਤ 'ਚ ਘੁੰਮਦਾ ਵਿਖਾਈ ਦਿੱਤਾ। ਪੁਲਸ ਪਾਰਟੀ ਨੂੰ ਵੇਖ ਕੇ ਉਸ ਨੇ ਘਬਰਾਹਟ 'ਚ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਜੇਬ ਵਿੱਚੋਂ ਇਕ ਲਿਫ਼ਾਫ਼ਾ ਹੇਠਾਂ ਸੁੱਟ ਦਿੱਤਾ। ਪੁਲਸ ਮੁਲਾਜ਼ਮਾਂ ਨੇ ਤੁਰੰਤ ਮੁਸਤੈਦੀ ਵਿਖਾਉਂਦੇ ਸ਼ੱਕ ਦੇ ਆਧਾਰ 'ਤੇ ਨੌਜਵਾਨ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਪ੍ਰਿੰਸ ਰਾਣਾ ਪੁੱਤਰ ਅਸ਼ਵਨੀ ਕੁਮਾਰ, ਵਾਸੀ ਬੇਗਪੁਰ ਕਮਲੂਹ ਵਜੋਂ ਹੋਈ। ਜਦੋਂ ਪੁਲਸ ਵੱਲੋਂ ਉਸ ਵੱਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ। 

ਹਾਜੀਪੁਰ ਪੁਲਸ ਨੇ ਮੁਲਜ਼ਮ ਪ੍ਰਿੰਸ ਰਾਣਾ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਪੁੱਛਗਿੱਛ ਦੌਰਾਨ ਨਸ਼ਾ ਸਪਲਾਈ ਦੀ ਚੇਨ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਸਖ਼ਤ ਲਹਿਜ਼ੇ 'ਚ ਚਿਤਾਵਨੀ ਦਿੱਤੀ ਕਿ ਇਲਾਕੇ 'ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ:  ਅਚਾਨਕ ਸਰਕਾਰੀ ਸਕੂਲ 'ਚ ਪੈ ਗਿਆ ਭੜਥੂ! ਇੱਧਰ-ਉੱਧਰ ਭੱਜੀਆਂ ਵਿਦਿਆਰਥਣਾਂ, ਹੈਰਾਨ ਕਰੇਗਾ ਮਾਮਲਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News