ਤਲਵਾੜਾ ਪੁਲਸ ਵੱਲੋਂ ਨਸ਼ੀਲੇ ਟੀਕਿਆਂ, ਕਾਰ ਤੇ 1.85 ਲੱਖ ਦੀ ਡਰੱਗ ਮਨੀ ਸਮੇਤ ਇੱਕ ਕਾਬੂ

Monday, Jul 13, 2026 - 10:09 PM (IST)

ਤਲਵਾੜਾ ਪੁਲਸ ਵੱਲੋਂ ਨਸ਼ੀਲੇ ਟੀਕਿਆਂ, ਕਾਰ ਤੇ 1.85 ਲੱਖ ਦੀ ਡਰੱਗ ਮਨੀ ਸਮੇਤ ਇੱਕ ਕਾਬੂ

ਤਲਵਾੜਾ (ਜੋਸ਼ੀ) - ਐੱਸ. ਐੱਸ. ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ, ਐੱਸ.ਪੀ. (ਇੰਨਵੈਸਟੀਗੇਸ਼ਨ) ਮਨਪ੍ਰੀਤ ਸ਼ੀਮਾਰ ਅਤੇ ਡੀ. ਐੱਸ. ਪੀ. ਦਸੂਹਾ ਹਰਗੁਰਦੇਵ ਸਿੰਘ ਦੀਆਂ ਹਦਾਇਤਾਂ ’ਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਤਲਵਾੜਾ ਪੁਲਸ ਨੂੰ ਇਕ ਵੱਡੀ ਸਫ਼ਲਤਾ ਮਿਲੀ ਹੈ। ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਸਾਥੀ ਮੁਲਾਜ਼ਮਾਂ ਸਮੇਤ ਕਾਰਵਾਈ ਕਰਦਿਆਂ ਐੱਨ. ਡੀ. ਪੀ. ਐੱਸ. ਐਕਟ ਦੇ ਇਕ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਸ ਅਨੁਸਾਰ ਫੜੇ ਮੁਲਜ਼ਮ ਦੀ ਪਛਾਣ ਨਵੀਨ ਕੁਮਾਰ ਪੁੱਤਰ ਰਵੀ ਕੁਮਾਰ ਵਾਸੀ ਨੇੜੇ ਵਿਵੇਕਾਨੰਦ ਸਕੂਲ ਹਾਜੀਪੁਰ, ਹਾਲ ਵਾਸੀ ਤਲਵਾੜਾ ਵਜੋਂ ਹੋਈ ਹੈ, ਜੋ 1 ਅਕਤੂਬਰ 2025 ਦੇ ਇਕ ਮਾਮਲੇ ’ਚ ਨਾਮਜ਼ਦ ਸੀ। ਪੁਲਸ ਨੇ ਮੁਲਜ਼ਮ ਕੋਲੋਂ 18 ਬਿਨਾਂ ਮਾਰਕਾ ਨਸ਼ੀਲੇ ਟੀਕੇ, 1,85,000 ਰੁਪਏ ਦੀ ਡਰੱਗ ਮਨੀ, ਇਕ ਆਈਫ਼ੋਨ ਅਤੇ ਇਕ ਕਾਰ ਬਰਾਮਦ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਨਸ਼ਾ ਸਮੱਗਲਿੰਗ ਦੇ ਨੈੱਟਵਰਕ ਨਾਲ ਜੁੜੇ ਅਗਲੇ-ਪਿਛਲੇ ਲਿੰਕਾਂ ਦਾ ਪਤਾ ਲਗਾ ਕੇ ਹੋਰ ਖ਼ੁਲਾਸੇ ਕੀਤੇ ਜਾ ਸਕਣ।


author

Inder Prajapati

Content Editor

Related News