ਸੂਬੇ ''ਚ 2 ਹਜ਼ਾਰ ਪਿੰਡਾਂ ''ਚ ਸ਼ਹਿਰਾਂ ਦੀ ਤਰਜ਼ ''ਤੇ ਦੌੜਨਗੀਆਂ 5 ਹਜ਼ਾਰ ਮਿੰਨੀ ਬੱਸਾਂ

09/30/2020 1:20:58 PM

ਜਲੰਧਰ— ਸੂਬੇ 'ਚ ਸ਼ਹਿਰਾਂ ਦੀ ਤਰਜ਼ 'ਤੇ ਹੀ ਪੇਂਡੂ ਏਰੀਆ 'ਚ ਵੀ ਟਰਾਂਸਪੋਰਟ ਦੀ ਸਹੂਲਤ ਮਿਲਣ ਜਾ ਰਹੀ ਹੈ। ਜਲੰਧਰ ਤੋਂ ਪੇਂਡੂ ਖੇਤਰਾਂ ਦੇ ਕਰੀਬ 210 ਰੂਟਾਂ 'ਤੇ ਦੌੜਨ ਲਈ 442 ਮਿੰਨੀ ਬੱਸਾਂ ਨੂੰ ਪਰਮਿਟ ਮਿਲ ਗਿਆ ਹੈ। ਇਨ੍ਹਾਂ ਬੱਸਾਂ ਦੇ ਸੰਚਾਲਨ ਨੂੰ ਅੰਤਿਮ ਰੂਪ ਦੇਣ ਲਈ ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਸਰਚ ਕਰਵਾਇਆ ਜਾ ਰਿਹਾ ਹ। ਰੀਜ਼ਨਲ ਟਰਾਂਸਪੋਰਟ ਅਥਾਰਿਟੀ ਨੇ ਸਰਵੇ 'ਚ ਕੰਮ ਲਗਭਗ ਪੂਰਾ ਕਰ ਲਿਆ ਹੈ। ਜੇਕਰ ਕੋਰੋਨਾ ਵਾਇਰਸ ਦਾ ਖਾਸ ਪ੍ਰਭਾਵ ਨਹੀਂ ਰਿਹਾ ਤਾਂ ਅਗਲੇ ਮਹੀਨੇ ਤੋਂ ਚੋਣਵੇਂ ਰੂਟਾਂ 'ਤੇ ਮਿੰਨੀ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਉਥੇ ਹੀ ਸੂਬੇ 'ਚ 5 ਹਜ਼ਾਰ ਮਿੰਨੀ ਬੱਸਾਂ ਨੂੰ ਪਰਮਿਟ ਦਿੱਤਾ ਜਾ ਰਿਹਾ ਹੈ। ਇਹ ਬੱਸਾਂ ਵੱਖ-ਵੱਖ ਜ਼ਿਲ੍ਹਿਆਂ ਦੇ 2 ਹਜ਼ਾਰ ਤੋਂ ਵੱਧ ਪੇਂਡੂ ਰੂਟਾਂ 'ਤੇ ਆਮ ਲੋਕਾਂ ਲਈ ਆਵਾਜਾਈ ਲਈ ਚੱਲਣਗੀਆਂ।

ਇਹ ਵੀ ਪੜ੍ਹੋ:  ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਕਸਬਿਆਂ ਤੋਂ ਸ਼ਹਿਰ ਆਉਣ ਵਾਲੇ ਲੋਕਾਂ ਨੂੰ ਹੋਵੇਗਾ ਜ਼ਿਆਦਾ ਫਾਇਦਾ
ਖਾਸ ਗੱਲ ਇਹ ਹੈ ਕਿ ਮਿੰਨੀ ਬੱਸਾਂ ਦੇ ਲਗਭਗ ਸਾਰੇ ਪਰਮਿਟ ਨੌਜਵਾਨ ਵਰਗ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਪੇਂਡੂ ਖੇਤਰਾਂ ਦੇ ਰੂਟਾਂ 'ਚ ਮਿੰਨੀ ਬੱਸਾਂ ਦਾ ਸੰਚਾਲਨ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਕਈ ਫਾਇਦੇ ਹੋਣਗੇ, ਜੋ ਆਪਣੇ ਨਿੱਜੀ ਵਾਹਨ ਤੋਂ ਹਰ ਦਿਨ ਕਿਸੇ ਨਾ ਕਿਸੇ ਕੰਮ ਨਾਲ ਕਸਬੇ ਜਾਂ ਫਿਰ ਸ਼ਹਿਰ ਨੂੰ ਆਉਂਦੇ ਹਨ। ਇਨ੍ਹਾਂ ਲੋਕਾਂ ਨੂੰ ਹੁਣ ਵਾਹਨ ਲੈ ਕੇ ਨਹੀਂ ਆਉਣਾ ਹੋਵੇਗਾ। ਇਸ ਦੇ ਇਲਾਵਾ ਨਿੱਜੀ ਵਾਹਨ ਚੱਲਣੇ ਘੱਟ ਹੋ ਜਾਣਗੇ ਤਾਂ ਵਾਤਾਵਰਣ ਪ੍ਰਦੂਸ਼ਣ 'ਚ ਤੇਜ਼ੀ ਨਾਲ ਗਿਰਾਵਟ ਆਵੇਗੀ।

ਇਹ ਵੀ ਪੜ੍ਹੋ:  ਆਂਗਨਵਾੜੀ 'ਚ ਪੜ੍ਹਨ ਵਾਲੀ ਇਸ ਮਾਸੂਮ ਨੇ ਇੰਝ ਚਮਕਾਇਆ ਪੰਜਾਬ ਦਾ ਨਾਂ, ਪਰਿਵਾਰ ਹੋਇਆ ਬਾਗੋ-ਬਾਗ

ਰਿਪੋਰਟ ਭੇਜੇਗੀ ਜਾਵੇਗੀ ਵਿਭਾਗ ਨੂੰ
ਰੂਟ ਸਰਵੇ ਦੇ ਬਾਰੇ ਆਰ. ਟੀ. ਓ. ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਪੇਂਡੂ ਰੂਟਾਂ 'ਤੇ ਜਿਹੜੇ 442 ਲੋਕਾਂ ਨੂੰ ਪਰਮਿਟ ਦਿੱਤਾ ਗਿਆ ਹੈ, ਉਨ੍ਹਾਂ ਦੇ ਸਰਵੇ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਜਲਦੀ ਹੀ ਰਿਪੋਰਟ ਮਹਿਕਮੇ ਨੂੰ ਭੇਜ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:  ਕੈਨੇਡਾ 'ਚ ਖ਼ੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਨੌਜਵਾਨ ਦੇ ਪਿਤਾ ਨੇ ਕੀਤੇ ਹੈਰਾਨੀਜਨਕ ਖੁਲਾਸੇ


shivani attri

Content Editor

Related News